ਤੇਲੰਗਾਨਾ ਵਿੱਚ ਹਿੰਦੂ ਔਰਤਾਂ ਦੇ ਨਾਲ ਜੁੜਿਆ ਇੱਕ ਹੋਰ ਵਿਵਾਦ ਸਾਹਮਣੇ ਆਇਆ ਹੈ । ਦਰਅਸਲ ਇੱਕ ਪ੍ਰੀਖਿਆ ਦੌਰਾਨ ਹਿੰਦੂ ਔਰਤਾਂ ਨੂੰ ਪ੍ਰੀਖਿਆ ਕੇਂਦਰ ਵਿੱਚ ਦਾਖਲ ਹੋਣ ਲਈ ਆਪਣਾ ਮੰਗਲਸੂਤਰ ਉਤਾਰਨ ਲਈ ਕਿਹਾ ਗਿਆ।ਇਹ ਘਟਨਾ 16 ਅਕਤੂਬਰ 2022 ਦੀ ਦੱਸੀ ਜਾ ਰਹੀ ਹੈ। ਦਰਅਸਲ 15 ਅਕਤੂਬਰ ਨੂੰ ਤੇਲੰਗਾਨਾ ਸਟੇਟ ਪਬਲਿਕ ਸਰਵਿਸ ਐਗਜ਼ਾਮੀਨੇਸ਼ਨ ਦੁਆਰਾ ਗਰੁੱਪ-1 ਦੀ ਮੁਢਲੀ ਪ੍ਰੀਖਿਆ ਲਈ ਜਾ ਰਹੀ ਸੀ।ਇਹ ਵਿਵਾਦ ਆਦਿਲਾਬਾਦ ਦੇ ਵਿਿਦਆਰਥੀ ਜੂਨੀਅਰ ਅਤੇ ਡਿਗਰੀ ਕਾਲਜ ਵਿੱਚ ਹੋਇਆ ਸੀ।
ਤੁਹਾਨੂੰ ਦੱਸਦੇ ਹਾਂ ਕਿ ਆਖ਼ਰ ਇਹ ਮਾਮਲਾ ਕੀ ਹੈ?
ਜਿੱਥੇ ਇਸ ਸਮੇਂ ਮੁਸਲਿਮ ਔਰਤਾਂ ਨੂੰ ਸੁਪਰੀਮ ਕੋਰਟ ਨੇ ਕਰਨਾਟਕ ਵਿੱਚ ਵਿੱਦਿਅਕ ਸੰਸਥਾਵਾਂ ਵਿੱਚ ਹਿਜਾਬ ਵਿਵਾਦ 'ਤੇ ਵੱਡਾ ਫੈਸਲਾ ਸੁਣਾਇਅ ਹੈ ਅਤੇ ਇਸ ਵਿਵਾਦ ਦੀ ਸੁਣਵਾਈ ਲਈ ਇੱਕ ਵੱਡੀ ਬੈਂਚ ਦਾ ਗਠਨ ਕਰਨ ਦਾ ਫੈਸਲਾ ਵੀ ਕੀਤਾ ਹੈ। ਉੱਥੇ ਹੀ ਤੇਲੰਗਾਨਾ ਵਿੱਚ ਇੱਕ ਵਾਰ ਫਿਰ ਬੁਰਕੇ ਨੂੰ ਲੈ ਕੇ ਵਿਵਾਦ ਸਾਹਮਣੇ ਆਇਆ ਹੈ।ਇਹ ਇਲਜ਼ਾਮ ਹੈ ਕਿ ਤੇਲੰਗਾਨਾ ਦੇ ਆਦਿਲਾਬਾਦ ਵਿੱਚ ਇੱਕ ਪ੍ਰੀਖਿਆ ਕੇਂਦਰ ਵਿੱਚ ਹਿੰਦੂ ਔਰਤਾਂ ਨੂੰ ਹੱਥਾਂ ਵਿੱਚ ਪਹਿਨੀਆਂ ਚੂੜੀਆਂ, ਮੁੰਦਰੀਆਂ, ਪੈਰਾਂ ਦੀਆਂ ਮੁੰਦਰੀਆਂ, ਗਲੇ ਦੀਆਂ ਚੇਨਾਂ ਸਮੇਤ ਸਾਰੀਆਂ ਚੀਜ਼ਾਂ ਹਟਾਉਣ ਲਈ ਕਿਹਾ ਗਿਆ। ਪ੍ਰੀਖਿਆ ਲਈ ਤਾਇਨਾਤ ਸੁਰੱਖਿਆ ਕਰਮੀਆਂ ਨੇ ਇਹ ਵੀ ਕਿਹਾ ਕਿ ਕੁਝ ਔਰਤਾਂ ਆਪਣੇ ਮੰਗਲਸੂਤਰ ਵੀ ਉਤਾਰ ਦੇਣ। ਪਰ ਦੂਜੇ ਪਾਸੇ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੁਸਲਿਮ ਔਰਤਾਂ ਬੁਰਕਾ ਪਾ ਕੇ ਪ੍ਰੀਖਿਆ ਕੇਂਦਰ ਵਿੱਚ ਦਾਖ਼ਲ ਹੁੰਦੀਆਂ ਵੇਖੀਆਂ ਗਈਆਂ ਅਤੇ ਪੁਲਿਸ ਮੁਲਾਜ਼ਮਾਂ ਸਮੇਤ ਕਿਸੇ ਨੇ ਵੀ ਉਨ੍ਹਾਂ ਨੂੰ ਬਿਨਾ ਰੋਕੇ ਪ੍ਰੀਖਿਆ ਕੇਂਦਰ ਵਿੱਚ ਜਾਣ ਦਿੱਤਾ ਗਿਆ।ਇਸ ਘਟਨਾ ਦੀ ਇੱਕ ਵੀਡੀਓ ਵੀ ਟਵਿੱਟਰ 'ਤੇ ਸ਼ੇਅਰ ਕੀਤੀ ਗਈ ਹੈ ਜਿਸ ਵਿੱਚ ਬੁਰਕਾ ਪਹਿਨੀ ਇੱਕ ਔਰਤ ਪ੍ਰੀਖਿਆ ਕੇਂਦਰ ਵਿੱਚ ਦਾਖਲ ਹੁੰਦੇ ਦੇਖਿਆ ਜਾ ਸਕਦਾ ਹੈ। ਜਦੋਂ ਕਿ ਇਸ ਪ੍ਰੀਖਿਆ ਕੇਂਦਰ ਵਿੱਚ ਬਾਕੀ ਔਰਤਾਂ ਨੂੰ ਆਪਣੇ ਗਹਿਣੇ ਉਤਾਰਦੀਆਂ ਵੇਖਿਆ ਜਾ ਸਕਦਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਭਾਜਪਾ ਨੇਤਾ ਪ੍ਰੀਤੀ ਗਾਂਧੀ ਨੇ ਸਵਾਲ ਕੀਤਾ ਹੈ ਕਿ ਪ੍ਰੀਖਿਆ ਕੇਂਦਰ 'ਚ ਬੁਰਕੇ ਦੀ ਇਜਾਜ਼ਤ ਹੈ ਪਰ ਮੁੰਦਰਾ, ਚੂੜੀਆਂ ਅਤੇ ਗਿੱਟੇ ਉਤਾਰੇ ਜਾ ਰਹੇ ਹਨ।
ਕਦੋਂ ਅਤੇ ਕਿੱਥੇ ਵਾਪਰੀ ਇਹ ਘਟਨਾ?
ਦਰਅਸਲ ਇਹ ਘਟਨਾ 16 ਅਕਤੂਬਰ ਨੂੰ ਵਾਪਰੀ । ਜਿੱਥੇ ਵਿਿਦਆਰਥੀ ਜੂਨੀਅਰ ਅਤੇ ਡਿਗਰੀ ਕਾਲਜ ਆਦਿਲਾਬਾਦ ਵਿਖੇ ਤੇਲੰਗਾਨਾ ਰਾਜ ਲੋਕ ਸੇਵਾ ਕਮਿਸ਼ਨ ਵੱਲੋਂ ਗਰੁੱਪ-1 ਦੀ ਮੁੱਢਲੀ ਪ੍ਰੀਖਿਆ ਲਈ ਜਾ ਰਹੀ ਸੀ। ਇਸ ਤੋਂ ਬਾਅਦ ਰਾਜ ਦੇ ਹੋਰ ਭਾਜਪਾ ਨੇਤਾਵਾਂ ਨੇ ਵੀ ਟਵਿੱਟਰ 'ਤੇ ਜਾ ਕੇ ਤੇਲੰਗਾਨਾ ਰਾਸ਼ਟਰ ਸਮਿਤੀ ਸਰਕਾਰ 'ਤੇ ਤਿੱਖੇ ਹਮਲੇ ਕੀਤੇ ਅਤੇ ਕਿਹਾ ਕਿ ਟੀਆਰਐਸ ਘੱਟ ਗਿਣਤੀਆਂ ਦੇ ਤੁਸ਼ਟੀਕਰਨ ਦੀ ਰਾਜਨੀਤੀ ਕਰ ਰਹੀ ਹੈ।
ਇੱਕ ਕਰਮਚਾਰੀ ਨੇ ਕੀਤੀ ਘਟਨਾ ਦੀ ਪੁਸ਼ਟੀ !
ਇਸ ਦੌਰਾਨ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਇਸ ਘਟਨਾ ਦੀ ਪੁਸ਼ਟੀ ਕਰਦੇ ਹੋਏ ਇਕ ਕਰਮਚਾਰੀ ਨੇ ਕਿਹਾ ਕਿ ਮੁਸਲਿਮ ਔਰਤਾਂ ਨੂੰ ਬੁਰਕਾ ਪਾ ਕੇ ਪ੍ਰੀਖਿਆ ਦੇਣ ਦੀ ਇਜਾਜ਼ਤ ਦਿੱਤੀ ਗਈ ਸੀ। ਜਦੋਂ ਕਿ ਹਿੰਦੂ ਔਰਤਾਂ ਨੂੰ ਮੰਗਲਸੂਤਰ ਸਮੇਤ ਗਹਿਣੇ ਪਾ ਕੇ ਪ੍ਰੀਖਿਆ ਹਾਲ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ ਗਿਆ।
ਦੂਜੇ ਪਾਸੇ ਟੀਆਰਐਸ ਆਗੂ ਕ੍ਰਿਸ਼ਨਾ ਨੇ ਦਾਅਵਾ ਕੀਤਾ ਕਿ ਪ੍ਰੀਖਿਆ ਕੇਂਦਰ ਵਿੱਚ ਸਾਰਿਆਂ ਦੀ ਬਰਾਬਰ ਤਲਾਸ਼ੀ ਲਈ ਗਈ ਅਤੇ ਭਾਜਪਾ ਫਿਰਕੂ ਸ਼ਾਂਤੀ ਭੰਗ ਕਰਨ ਦੀ ਰਾਜਨੀਤੀ ਕਰ ਰਹੀ ਹੈ। ਉਸ ਨੇ ਟਵਿੱਟਰ 'ਤੇ ਇਕ ਵੀਡੀਓ ਵੀ ਸ਼ੇਅਰ ਕੀਤਾ ਜਿਸ 'ਚ ਸੁਰੱਖਿਆ ਕਰਮਚਾਰੀ ਬੁਰਕਾ ਪਹਿਨੀ ਇਕ ਲੜਕੀ ਦੀ ਜਾਂਚ ਕਰ ਰਹੇ ਹਨ। ਹਾਲਾਂਕਿ ਅਧਿਕਾਰੀਆਂ ਨੇ ਉਸ ਨੂੰ ਬੁਰਕਾ ਉਤਾਰ ਕੇ ਅੰਦਰ ਜਾਣ ਲਈ ਨਹੀਂ ਕਿਹਾ।
ਇਸ ਮਾਮਲੇ ਨੂੰ ਲੈ ਕੇ ਅਧਿਕਾਰੀਆਂ ਦਾ ਕੀ ਕਹਿਣਾ ਹੈ ?
ਆਦਿਲਾਬਾਦ ਦੇ ਐੱਸ.ਪੀ. ਡੀ ਉਦੈ ਕੁਮਾਰ ਰੈੱਡੀ ਨੇ ਮੰਨਿਆ ਕਿ ਹਿੰਦੂ ਔਰਤਾਂ ਨੂੰ ਕੁਝ 'ਗਲਤੀ' ਕਾਰਨ ਮਗਲਸੂਤਰ ਸਮੇਤ ਆਪਣੇ ਗਹਿਣੇ ਉਤਾਰਨ ਲਈ ਕਿਹਾ ਗਿਆ ਸੀ ਅਤੇ ਬਾਅਦ ਵਿੱਚ ਇਸ ਨੂੰ ਠੀਕ ਕਰ ਦਿੱਤਾ ਗਿਆ।ਉਨ੍ਹਾਂ ਨੇ ਕਿਹਾ ਕਿ ਸ਼ੁਰੂ ਵਿੱਚ ਇਹ ਇੱਕ ਐੱਮ.ਆਰ.ਓ. ਦੀ ਗਲਤੀ ਕਾਰਨ ਹੋਇਆ ਸੀ। ਜਿਸ ਕਾਰਨ ਹਿੰਦੂ ਔਰਤਾਂ ਨੂੰ ਸਾਰਾ ਸਮਾਨ ਉਤਾਰਨ ਲਈ ਕਿਹਾ ਗਿਆ ਪਰ ਬਾਅਦ 'ਚ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਹਿੰਦੂ ਔਰਤਾਂ ਨੂੰ ਮੰਗਲਸੂਤਰ ਪਹਿਨਣ ਦਿੱਤਾ ਗਿਆ ।