ਜੇ ਕਿਹਾ ਜਾਵੇ ਕਿ ਪਿਆਰ ਵਿੱਚ ਲੋਕਾਂ ਨੂੰ ਆਸਾਨੀ ਨਾਲ ਬੇਵਕੂਫ ਬਣਾਇਆ ਜਾ ਸਕਦਾ ਹੈ ਤਾਂ ਇਹ ਗਲਤ ਨਹੀਂ ਹੋਵੇਗਾ। ਚੇਨਈ ਦੀ ਇੱਕ ਨਾਬਾਲਿਗ ਲੜਕੀ ਨੂੰ ਉਸ ਦੇ ਪ੍ਰੇਮੀ ਨਾਲ ਮਿਲਾਉਣ ਦਾ ਝਾਂਸਾ ਦੇ ਕੇ ਪੰਜਾਬ ਦੇ ਰਹਿਣ ਵਾਲੇ ਦੋ ਠੱਗਾਂ ਨੇ 40 ਤੋਲੇ ਸੋਨਾ ਲੈ ਲਿਆ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਗੋਂ ਉਸ ਲੜਕੀ ਤੋਂ ਮੁਲਜ਼ਮਾਂ ਨੇ 5 ਲੱਖ ਰੁਪਏ ਦੀ ਮੰਗ ਕੀਤੀ ਤੇ ਡਰ ਕਾਰਨ ਉਸ ਨੇ ਸਾਰਾ ਮਾਮਲਾ ਆਪਣੀ ਮਾਂ ਨੂੰ ਦੱਸਿਆ। ਪੰਜਾਬ ਦੇ ਰਹਿਣ ਵਾਲੇ ਇਨ੍ਹਾਂ ਮੁਲਜ਼ਮਾਂ ਨੂੰ ਚੇਨਈ ਏਅਰਪੋਰਟ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ।
ਇਹ ਪੂਰਾ ਮਾਮਲਾ ਉਦੋਂ ਸ਼ੁਰੂ ਹੋਇਆ ਜਦੋਂ ਨਾਬਾਲਗ ਲੜਕੀ 'ਹਾਊ ਟੂ ਬ੍ਰਿੰਗ ਬੈਕ ਐਕਸ' ਨਾਂ ਦੀ ਐਪ ਰਾਹੀਂ ਇਨ੍ਹਾਂ ਠੱਗਾਂ ਦੇ ਸੰਪਰਕ ਵਿੱਚ ਆਈ। ਐਪ 'ਤੇ ਜਾਣਕਾਰੀ ਦੇਣ ਤੋਂ ਬਾਅਦ ਦੋਸ਼ੀਆਂ ਨੇ ਉਸ ਨੂੰ ਚੇਨਈ ਏਅਰਪੋਰਟ 'ਤੇ ਮਿਲਣ ਲਈ ਬੁਲਾਇਆ। ਜਾਣਕਾਰੀ ਮੁਤਾਬਕ ਜਦੋਂ ਨਾਬਾਲਗ ਲੜਕੀ ਚੇਨਈ ਏਅਰਪੋਰਟ 'ਤੇ ਪਹੁੰਚੀ ਤਾਂ ਦੋ ਨੌਜਵਾਨਾਂ ਨੇ ਉਸ ਕੋਲ ਆ ਕੇ ਨਕਦੀ ਜਾਂ ਸੋਨੇ ਦੀ ਮੰਗ ਕੀਤੀ। ਬਦਲੇ ਵਿੱਚ, ਉਨ੍ਹਾਂ ਨੇ ਕਿਹਾ ਕਿ ਉਹ ਉਸ ਦੇ ਪ੍ਰੇਮੀ ਨੂੰ ਉਸਦੇ ਕੋਲ ਵਾਪਸ ਲਿਆਉਣਗੇ। ਪੁਲਿਸ ਨੇ ਦੱਸਿਆ ਕਿ ਦੋਵਾਂ ਦੀ ਗੱਲ ਮੰਨ ਕੇ ਨਾਬਾਲਗ ਲੜਕੀ ਘਰ ਵਾਪਸ ਚਲੀ ਗਈ ਅਤੇ ਉਸ ਦੇ ਮਾਤਾ-ਪਿਤਾ ਦੀ ਜਾਣਕਾਰੀ ਤੋਂ ਬਿਨਾਂ 40 ਤੋਲੇ ਸੋਨਾ ਲੈ ਕੇ ਦੋਵਾਂ ਨੂੰ ਸੌਂਪ ਦਿੱਤਾ। ਕੁੱਝ ਹਫ਼ਤੇ ਬੀਤਣ ਤੋਂ ਬਾਅਦ ਦੋਵਾਂ ਨੇ ਦੁਬਾਰਾ ਲੜਕੀ ਨਾਲ ਸੰਪਰਕ ਕੀਤਾ ਅਤੇ ਧਮਕੀ ਦਿੱਤੀ ਕਿ ਜੇਕਰ ਉਸ ਨੇ ਉਨ੍ਹਾਂ ਨੂੰ 5 ਲੱਖ ਰੁਪਏ ਨਹੀਂ ਦਿੱਤੇ ਤਾਂ ਉਹ ਉਸ ਬਾਰੇ ਆਨਲਾਈਨ ਗਲਤ ਜਾਣਕਾਰੀ ਪਾ ਕੇ ਉਸ ਨੂੰ ਬਦਨਾਮ ਕਰ ਦੇਣਗੇ
ਡਰ ਕੇ ਲੜਕੀ ਨੇ ਸਾਰੀ ਗੱਲ ਆਪਣੀ ਮਾਂ ਨੂੰ ਦੱਸੀ, ਜਿਸ ਤੋਂ ਬਾਅਦ ਲੜਕੀ ਦੀ ਮਾਂ ਨੇ ਚੇਨਈ ਏਅਰਪੋਰਟ ਪੁਲਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਸ ਨੇ ਵੈੱਬਸਾਈਟ ਦਾ ਪਤਾ ਲੱਭਿਆ ਤਾਂ ਪਤਾ ਲੱਗਾ ਕਿ ਇਹ ਪੰਜਾਬ 'ਚ ਹੈ। ਇਕ ਸੀਨੀਅਰ ਅਧਿਕਾਰੀ ਨੇ ਕਿਹਾ, 'ਇਸ ਲਈ, ਅਸੀਂ ਨਾਬਾਲਗ ਲੜਕੀ ਅਤੇ ਦੋਵਾਂ ਮੁਲਜ਼ਮਾਂ ਵਿਚਕਾਰ ਗੱਲਬਾਤ ਨੂੰ ਫੜ ਲਿਆ ਅਤੇ ਲੜਕੀ ਨੂੰ ਇਹ ਕਹਿ ਕੇ ਦੋਵਾਂ ਨੂੰ ਫ਼ੋਨ ਕਰਨ ਲਈ ਕਿਹਾ ਕਿ ਜੇਕਰ ਉਹ ਚੇਨਈ ਹਵਾਈ ਅੱਡੇ 'ਤੇ ਵਾਪਸ ਆਉਂਦੇ ਹਨ, ਜਿੱਥੇ ਉਹ ਪਹਿਲਾਂ ਮਿਲੇ ਸਨ, ਤਾਂ ਉਹ ਪੈਸੇ ਦੇ ਦੇਵੇਗੀ। ਦੋਵੇਂ 21 ਜਨਵਰੀ ਨੂੰ ਚੇਨਈ ਹਵਾਈ ਅੱਡੇ 'ਤੇ ਆਏ, ਜਿੱਥੇ ਆਖਿਰਕਾਰ ਪੁਲਿਸ ਨੇ ਉਨ੍ਹਾਂ ਨੂੰ ਕਾਬੂ ਕੀਤਾ। ਜਾਂਚ ਤੋਂ ਪਤਾ ਲੱਗਾ ਹੈ ਕਿ ਦੋਵੇਂ ਮੁਲਜ਼ਮ ਗਗਨਦੀਪ ਭਾਰਗਵ (33) ਅਤੇ ਅਨਿਲ ਕੁਮਾਰ (27) ਨੇ ਐਪ ਰਾਹੀਂ ਕਈ ਨੌਜਵਾਨਾਂ ਨੂੰ ਠੱਗਿਆ ਸੀ। ਪੁਲੀਸ ਨੇ ਮੁਲਜ਼ਮਾਂ ਕੋਲੋਂ ਪੰਜ ਤੋਲੇ ਸੋਨੇ ਦੀ ਚੇਨ ਅਤੇ 8.5 ਲੱਖ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਹੈ। ਮੁਲਜ਼ਮਾਂ ਨੂੰ ਅਲੰਦੂਰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਬਾਅਦ ਵਿੱਚ ਚੇਨਈ ਏਅਰਪੋਰਟ ਪੁਲਿਸ ਵੱਲੋਂ ਚੇਨਈ ਦੀ ਪੁਝਲ ਜੇਲ੍ਹ ਲਿਜਾਇਆ ਗਿਆ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Crime, Crime news, Fraud