ਜਿਥੇ ਕੋਰੋਨਾ ਵਰਗੀ ਬਿਮਾਰੀ ਦੁਨੀਆ ਦੇ ਨਾਲ-ਨਾਲ ਭਾਰਤ ਵਿੱਚ ਫੈਲੀ ਹੋਈ ਹੈ ਉਥੇ ਹੀ ਹੁਣ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਵਿੱਚ ਇੱਕ ਪਰਿਵਾਰ ਨੂੰ ਰਹੱਸਮਈ ਬੀਮਾਰੀ ਹੋ ਗਈ ਹੈ । ਜਿਸ ਦੇ ਕਾਰਨ ਪਿੰਡ ਦੇ ਵਿੱਚ ਦਹਿਸ਼ਤ ਫੈਲ ਗਈ ਹੈ ।ਇਸ ਰਹੱਸਮਈ ਬਿਮਾਰੀ ਦੇ ਕਾਰਨ ਸਿਹਤ ਵਿਭਾਗ ਦੇ ਵਿੱਚ ਵੀ ਹੜਕੰਪ ਮਚਿਆ ਹੋਇਆ ਹੈ।ਦਰਅਸਲ ਇਥੇ ਇੱਕ ਹੀ ਪਰਿਵਾਰ ਦੇ ਸਾਰੇ ਲੋਕਾਂ ਦੀ ਚਮੜੀ ਦਾ ਰੰਗ ਕਾਲਾ ਹੋ ਰਿਹਾ ਹੈ ਅਤੇ ਉਂਗਲਾਂ ਵੀ ਟੇਢੀਆਂ ਹੋ ਰਹੀਆਂ ਹਨ।ਹਾਲਾਂਕਿ ਇਸ ਰਹੱਸਮਈ ਬਿਮਾਰੀ ਕਾਰਨ ਪਰਿਵਾਰ ਦੇ ਵਿੱਚੋਂ ਇੱਕ ਨਾਬਾਲਗ ਕੁੜੀ ਦੀ ਮੌਤ ਹੋਣ ਤੋਂ ਬਾਅਦ ਪਰਿਵਾਰ ਸਦਮੇ ਦੇ ਵਿੱਚ ਹੈ।
ਪਰਿਵਾਰ ਦੇ ਸਾਰੇ ਮੈਂਬਰਾਂ ਦਾ ਸਰੀਰ ਢਿੱਲਾ ਹੋਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ । ਸਿਹਤ ਵਿਭਾਗ ਦੇ ਵੱਲੋਂ ਇਸ ਪਰਿਵਾਰ ਦੇ 8 ਮੈਂਬਰਾਂ ਦਾ ਹਸਪਤਾਲ ਵਿੱਚ ਇਲਾਜ਼ ਕੀਤਾ ਜਾ ਰਿਹਾ ਹੈ। ਹਾਲਾਂਕਿ ਜਾਣਕਾਰ ਡਾਕਟਰਾਂ ਦਾ ਕਹਿਣਾ ਹੈ ਕਿ ਨਿਊਰੋਲੋਜੀਕਲ ਬਿਮਾਰੀ ਕਾਰਨ ਇਸ ਦੀ ਮਾਹਿਰਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ।ਅਤੇ ਜਾਂਚ ਤੋਂ ਬਾਅਦ ਹੀ ਪਰਿਵਾਰ ਦੇ ਸਾਰੇ ਮੈਂਬਰਾਂ ਦਾ ਇਲਾਜ ਕੀਤਾ ਜਾਵੇਗਾ।
ਇਹ ਮਮਲਾ ਉਤਰ ਪ੍ਰਦੇਸ਼ ਦੇ ਥਾਣਾ ਪੁਆਏਨ ਦੇ ਬਡਗਾਓਂ ਦਾ ਹੈ ਜਿਥੇ ਇਹ ਪਰਿਵਾਰ ਗੰਭੀਰ ਬੀਮਾਰੀ ਨਾਲ ਜੂਝ ਰਿਹਾ ਹੈ। ਇਸ ਬਿਮਾਰੀ ਕਾਰਨ ਪਰਿਵਾਰ ਦੇ ਸਾਰੇ ਮੈਂਬਰਾਂ ਦੀ ਚਮੜੀ ਦਾ ਰੰਗ ਕਾਲਾ ਹੋ ਰਿਹਾ ਹੈ ਅਤੇ ਉਂਗਲਾਂ ਟੇਢੀਆਂ ਹੋ ਰਹੀਆਂ ਹਨ ਜਿਸ ਤੋਂ ਬਾਅਦ ਸਾਰਾ ਸਰੀਰ ਢਿੱਲਾ ਹੋ ਰਿਹਾ ਹੈ।ਜ਼ਿਕਰਯੋਗ ਹੈ ਕਿ ਇਸ ਬੀਮਾਰੀ ਦੇ ਕਾਰਨ 16 ਜਨਵਰੀ ਦੀ ਰਾਤ ਨੂੰ ਪਰਿਵਾਰ ਦੀ ਇੱਕ ਪੀੜਤ ਕੁੜੀ ਦੀ ਵੀ ਮੌਤ ਹੋ ਚੁੱਕੀ ਹੈ। ਜਦਕਿ ਇਸ ਦੇ ਨਾਲ ਹੀ ਹਸਪਤਾਲ ਵਿੱਚ ਜੇਰੇ ਇਲਾਜ਼ ਇੱਕ ਨੌਜਵਾਨ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਬਿਮਾਰੀ ਨੂੰ ਲੈ ਕੇ ਪਰਿਵਾਰਕ ਮੈਂਬਰ ਡਰੇ ਹੋਏ ਹਨ। ਇਸ ਪਰਿਵਾਰ ਦੇ ਵੱਲੋਂ ਕਈ ਡਾਕਟਰਾਂ ਤੋਂ ਇਲਾਜ ਕਰਵਾਇਆ ਪਰ ਇਸ ਦਾ ਕਿਸੇ ਨੂੰ ਵੀ ਫਾਇਦਾ ਨਹੀਂ ਹੋਇਆ ।
ਤੁਹਾਨੂੰ ਦੱਸ ਦਈਏ ਕਿ ਬਡਗਾਓਂ ਦੇ 50 ਸਾਲਾ ਸਿਆਰਾਮ ਅਤੇ ਉਸ ਦੇ ਪਰਿਵਾਰਕ ਦੇ ਸਾਰੇ ਮੈਂਬਰ ਸਖ਼ਤ ਮਿਹਨਤ ਕਰਦੇ ਹਨ। ਛੇ ਮਹੀਨੇ ਪਹਿਲਾਂ ਸ਼੍ਰੀਪਾਲ ਨੇ ਆਪਣੇ ਸਾਰੇ ਸਰੀਰ 'ਤੇ ਖਾਰਸ਼ ਮਹਿਸੂਸ ਕੀਤੀ। ਜਿਸ ਤੋਂ ਬਾਅਦ ਚਮੜੀ ਦਾ ਰੰਗ ਕਾਲਾ ਹੋਣ ਲੱਗ ਪਿਆ।ਮਿਲੀ ਜਾਣਕਾਰੀ ਦੇ ਮੁਤਾਬਕ ਸ੍ਰੀਪਾਲ ਨੇ ਪਹਿਲਾਂ ਪਿੰਡ ਵਿੱਚ ਹੀ ਆਪਣਾ ਇਲਾਜ ਕਰਵਾਇਆ। ਜਦੋਂ ਕੋਈ ਫਾਇਦਾ ਨਾ ਹੋਇਆ ਤਾਂ ਉਨ੍ਹਾਂ ਨੇ ਸ਼ਾਹਜਹਾਂਪੁਰ ਦੇ ਇੱਕ ਨਿੱਜੀ ਡਾਕਟਰ ਤੋਂ ਇਲਾਜ ਸ਼ੁਰੂ ਕਰਵਾਇਆ ਪਰ ਉਨ੍ਹਾਂ ਦੇ ਸ਼ਰੀਰ ਦਾ ਕਾਲਾਪਨ ਘੱਟ ਹੋਣ ਦੀ ਥਾਂ ਵਧਦਾ ਹੀ ਗਿਆ। ਬਿਮਾਰੀ ਦੀ ਲਾਗ ਕਾਰਨ ਪਰਿਵਾਰ ਦੇ ਸਾਰੇ 8 ਮੈਂਬਰ ਵੀ ਇਸ ਦੀ ਲਪੇਟ ਵਿੱਚ ਆ ਗਏ ਜਦਕਿ ਇੱਕ ਕੁੜੀ ਦੀ ਇਸ ਬੀਮਾਰੀ ਦੇ ਕਾਰਨ ਦੀ ਮੌਤ ਵੀ ਹੋ ਗਈ ਹੈ।
ਦੂਜੇ ਪਾਸੇ ਡਾਕਟਰਾਂ ਦੀ ਟੀਮ ਨੇ ਪਿੰਡ ਵਿੱਚ ਪਹੁੰਚ ਕੇ ਇਸ ਪਰਿਵਾਰਕ ਮੈਂਬਰਾਂ ਤੋਂ ਬਿਮਾਰੀ ਦੇ ਬਾਰੇ ਜਾਣਕਾਰੀ ਹਾਸਲ ਕੀਤੀ ।ਜਿਸ ਤੋਂ ਬਾਅਦ ਡਾਕਟਰ ਹੁਣ ਤੱਕ ਕਿਸੇ ਸਿੱਟੇ 'ਤੇ ਨਹੀਂ ਪਹੁੰਚ ਸਕੇ । ਫਿਲਹਾਲ ਸਿਹਤ ਵਿਭਾਗ ਨੇ ਇਸ ਪਰਿਵਾਰ ਦੇ ਸਾਰੇ ਬਿਮਾਰ ਲੋਕਾਂ ਨੂੰ ਮੈਡੀਕਲ ਕਾਲਜ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਹੈ । ਜਿਸ ਤੋਂ ਬਾਅਦ ਸਿਹਤ ਵਿਭਾਗ ਦੇ ਮਾਹਿਰਾਂ ਡਾਕਟਰਾਂ ਦੇ ਵੱਲੋਂ ਇਸ ਬੀਮਾਰੀ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਿਹਾ ਹੈ।ਡਾਕਟਰਾਂ ਦਾ ਕਹਿਣਾ ਹੈ ਕਿ ਇਸ ਬੀਮਾਰੀ ਦਾ ਪਤਾ ਲੱਗਣ ਤੋਂ ਬਾਅਦ ਹੀ ਇਨ੍ਹਾਂ ਬੀਮਾਰ ਲੋਕਾਂ ਦਾ ਸਹੀ ਇਲਾਜ ਕੀਤਾ ਜਾ ਸਕਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Disease, Hospital, Uttar Pardesh