Home /News /national /

ਉੱਤਰਾਖੰਡ 'ਚ ਪਹਾੜ 'ਚ ਆਈ ਦਰਾਰ,ਜ਼ਮੀਨ ਖਿਸਕਣ ਦੇ ਨਾਲ 4 ਲੋਕਾਂ ਦੀ ਮੌਤ 1 ਜ਼ਖਮੀ

ਉੱਤਰਾਖੰਡ 'ਚ ਪਹਾੜ 'ਚ ਆਈ ਦਰਾਰ,ਜ਼ਮੀਨ ਖਿਸਕਣ ਦੇ ਨਾਲ 4 ਲੋਕਾਂ ਦੀ ਮੌਤ 1 ਜ਼ਖਮੀ

ਉੱਤਰਾਖੰਡ : ਜ਼ਮੀਨ ਖਿਸਕਣ ਦੇ ਨਾਲ ਵਾਪਰੇ ਹਾਦਸੇ 'ਚ 4 ਲੋਕਾਂ ਦੀ ਮੌਤ 1 ਜ਼ਖਮੀ

ਉੱਤਰਾਖੰਡ : ਜ਼ਮੀਨ ਖਿਸਕਣ ਦੇ ਨਾਲ ਵਾਪਰੇ ਹਾਦਸੇ 'ਚ 4 ਲੋਕਾਂ ਦੀ ਮੌਤ 1 ਜ਼ਖਮੀ

ਉੱਤਰਾਖੰਡ ਵਿੱਚ ਇੱਕ ਪਹਾੜ ਦੇ ਵਿੱਚ ਦਰਾਰ ਆ ਗਈ ਜਿਸ ਕਾਰਨ ਸ਼ਨੀਵਾਰ ਨੂੰ ਇੱਕ ਵੱਡਾ ਹਾਦਸਾ ਵਾਪਰ ਗਿਆ। ਦਰਅਸਲ ਚਮੋਲੀ ਜ਼ਿਲ੍ਹੇ ਦੇ ਥਰਲੀ ਵਿਖੇ ਜ਼ਮੀਨ ਖਿਸਕਣ ਕਾਰਨ ਤਿੰਨ ਘਰ ਡਿੱਗ ਗਏ ।ਮਿਲੀ ਜਾਣਕਾਰੀ ਦੇ ਮੁਤਾਬਕ ਇਸ ਹਾਦਸੇ ਦੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਜਦਕਿ ਇੱਕ ਵਿਅਕਤੀ ਜ਼ਖਮੀ ਹੋ ਗਿਆ।

ਹੋਰ ਪੜ੍ਹੋ ...
  • Share this:

ਕੁਦਰਤ ਦੇ ਅੱਗੇ ਕਿਸੇ ਦਾ ਵੀ ਜ਼ੋਰ ਨਹੀਂ, ਇਹ ਸੱਚ ਹੈ ਅਜਿਹਾ ਕੁੱਝ ਹੀ ਦੇਖਣ ਨੂੰ ਮਿਲ ਰਿਹਾ ਹੈ ਉੱਤਰਾਖੰਡ ਵਿੱਚ ਜਿੱਥੇ ਇਕ ਵਾਰ ਫਿਰ ਕੁਦਰਤ ਨੇ ਆਪਣਾ ਕਹਿਰ ਦਿਖਾਇਆ ਹੈ । ਇੱਥੇ ਇੱਕ ਪਹਾੜ ਦੇ ਵਿੱਚ ਦਰਾਰ ਆ ਗਈ ਜਿਸ ਕਾਰਨ ਸ਼ਨੀਵਾਰ ਨੂੰ ਇੱਕ ਵੱਡਾ ਹਾਦਸਾ ਵਾਪਰ ਗਿਆ। ਦਰਅਸਲ ਚਮੋਲੀ ਜ਼ਿਲ੍ਹੇ ਦੇ ਥਰਲੀ ਵਿਖੇ ਜ਼ਮੀਨ ਖਿਸਕਣ ਕਾਰਨ ਤਿੰਨ ਘਰ ਡਿੱਗ ਗਏ ।ਮਿਲੀ ਜਾਣਕਾਰੀ ਦੇ ਮੁਤਾਬਕ ਇਸ ਹਾਦਸੇ ਦੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਜਦਕਿ ਇੱਕ ਵਿਅਕਤੀ ਜ਼ਖਮੀ ਹੋ ਗਿਆ।

ਮੌਕੇ 'ਤੇ ਭੇਜੀਆਂ ਪੁਲਿਸ ਅਤੇ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ ਦੀਆਂ ਟੀਮਾਂ

ਇਸ ਹਾਦਸੇ ਦੇ ਬਾਰੇ ਜਾਣਕਾਰੀ ਦਿੰਦਿਆਂ ਥਰਾਲੀ ਦੇ ਉਪ ਕੁਲੈਕਟਰ ਰਵਿੰਦਰ ਸਿੰਘ ਜੁਵੰਥਾ ਨੇ ਜਾਣਕਾਰੀ ਦਿੱਤੀ ਕਿ ਜਿਵੇਂ ਹੀ ਉਨ੍ਹਾਂ ਨੂੰ ਇਸ ਹਾਦਸੇ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਪੁਲਿਸ ਅਤੇ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ ਦੀਆਂ ਟੀਮਾਂ ਨੂੰ ਤੁਰੰਤ ਮੌਕੇ 'ਤੇ ਭੇਜ ਦਿੱਤਾ।

ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਇੱਕ ਹੀ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ

ਉੱਤਰਾਖੰਡ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਇੱਕ ਹਾਦਸਾ ਵਾਪਰ ਗਿਆ ਹੈ । ਮਿਲੀ ਜਾਣਕਾਰੀ ਦੇ ਮੁਤਾਬਕ ਕਿ ਪਿਛਲੇ ਮਹੀਨੇ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਵਿੱਚ ਜ਼ਮੀਨ ਖਿਸਕਣ ਦੀ ਘਟਨਾ ਸਾਹਮਣੇ ਆਈ ਸੀ ਅਤੇਢਿੱਗਾਂ ਡਿੱਗਣ ਕਾਰਨ ਇਕ ਘਰ ਦੇ ਢਹਿ ਜਾਣ ਕਾਰਨ ਤਿੰਨ ਨਾਬਾਲਗਾਂ ਸਮੇਤ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ। ਇਹ ਘਟਨਾ ਉਦੋਂ ਵਾਪਰੀ ਜਦੋਂ ਰਾਤ ਵੇਲੇ ਪਰਿਵਾਰ ਦੇ ਇਹ ਸਾਰੇ ਲੋਕ ਘਰ ਅੰਦਰ ਸੁੱਤੇ ਹੋਏ ਸਨ।

Published by:Shiv Kumar
First published:

Tags: Death, Landslide, Police, Rescue