Home /News /national /

ਨੀਤਾ ਮੁਕੇਸ਼ ਅੰਬਾਨੀ ਕਲਚਰ ਸੈਂਟਰ ਦਾ ਉਦਘਾਟਨ ਅੱਜ, ਬਾਲੀਵੁੱਡ- ਹਾਲੀਵੁੱਡ ਕਲਾਕਾਰ ਕਰਨਗੇ ਸ਼ਿਰਕਤ

ਨੀਤਾ ਮੁਕੇਸ਼ ਅੰਬਾਨੀ ਕਲਚਰ ਸੈਂਟਰ ਦਾ ਉਦਘਾਟਨ ਅੱਜ, ਬਾਲੀਵੁੱਡ- ਹਾਲੀਵੁੱਡ ਕਲਾਕਾਰ ਕਰਨਗੇ ਸ਼ਿਰਕਤ

ਨੀਤਾ ਮੁਕੇਸ਼ ਅੰਬਾਨੀ ਕਲਚਰ ਸੈਂਟਰ ਦਾ ਉਦਘਾਟਨ ਅੱਜ, ਬਾਲੀਵੁੱਡ- ਹਾਲੀਵੁੱਡ ਕਲਾਕਾਰ ਕਰਨਗੇ ਸ਼ਿਰਕਤ

ਨੀਤਾ ਮੁਕੇਸ਼ ਅੰਬਾਨੀ ਕਲਚਰ ਸੈਂਟਰ ਦਾ ਉਦਘਾਟਨ ਅੱਜ, ਬਾਲੀਵੁੱਡ- ਹਾਲੀਵੁੱਡ ਕਲਾਕਾਰ ਕਰਨਗੇ ਸ਼ਿਰਕਤ

ਉਦਘਾਟਨ ਤੋਂ ਇਕ ਦਿਨ ਪਹਿਲਾਂ ਵੀਰਵਾਰ ਨੂੰ ਰਾਮਨਵਮੀ ਦੇ ਸ਼ੁਭ ਮੌਕੇ 'ਤੇ ਨੀਤਾ ਅੰਬਾਨੀ ਸੱਭਿਆਚਾਰਕ ਕੇਂਦਰ ਪਹੁੰਚੀ ਅਤੇ ਜਾਪ ਨਾਲ ਰਸਮ ਅਦਾ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਅਸੀਂ ਅਜਿਹਾ ਸਥਾਨ ਬਣਾਉਣਾ ਚਾਹੁੰਦੇ ਹਾਂ ਜਿੱਥੇ ਸਾਡਾ ਸੱਭਿਆਚਾਰਕ ਵਿਰਸਾ ਪ੍ਰਫੁੱਲਤ ਹੋਵੇ।

  • Share this:

ਮੁੰਬਈ- ਦੇਸ਼ ਵਿੱਚ ਆਪਣੀ ਕਿਸਮ ਦਾ ਪਹਿਲਾ 'ਨੀਤਾ ਮੁਕੇਸ਼ ਅੰਬਾਨੀ ਕਲਚਰਲ ਸੈਂਟਰ' ਅੱਜ 31 ਮਾਰਚ ਨੂੰ ਉਦਘਾਟਨ ਲਈ ਤਿਆਰ ਹੈ। ਭਾਰਤੀ ਸੰਸਕ੍ਰਿਤੀ ਅਤੇ ਕਲਾ ਨੂੰ ਨਵੇਂ ਰੰਗ ਵਿੱਚ ਦਰਸਾਉਂਦੇ ਇਸ ਸੱਭਿਆਚਾਰਕ ਕੇਂਦਰ ਦੇ ਦਰਵਾਜ਼ੇ ਸ਼ੁੱਕਰਵਾਰ ਨੂੰ ਦਰਸ਼ਕਾਂ ਲਈ ਖੋਲ੍ਹ ਦਿੱਤੇ ਜਾਣਗੇ। ਉਦਘਾਟਨ ਮੌਕੇ 'ਤੇ ਪੂਰਾ 3 ਦਿਨ ਦਾ ਬਲਾਕਬਸਟਰ ਸ਼ੋਅ ਹੋਵੇਗਾ। ਇਸ ਵਿੱਚ ਦੇਸ਼-ਵਿਦੇਸ਼ ਦੇ ਕਲਾਕਾਰਾਂ ਦੇ ਨਾਲ-ਨਾਲ ਬਾਲੀਵੁੱਡ ਅਤੇ ਹਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਸਮੇਤ ਕਈ ਪਤਵੰਤੇ ਸ਼ਾਮਲ ਹੋਣਗੇ। ਉਦਘਾਟਨ ਤੋਂ ਇਕ ਦਿਨ ਪਹਿਲਾਂ ਵੀਰਵਾਰ ਨੂੰ ਰਾਮਨਵਮੀ ਦੇ ਸ਼ੁਭ ਮੌਕੇ 'ਤੇ ਨੀਤਾ ਅੰਬਾਨੀ ਸੱਭਿਆਚਾਰਕ ਕੇਂਦਰ ਪਹੁੰਚੀ ਅਤੇ ਜਾਪ ਨਾਲ ਰਸਮ ਅਦਾ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਅਸੀਂ ਅਜਿਹਾ ਸਥਾਨ ਬਣਾਉਣਾ ਚਾਹੁੰਦੇ ਹਾਂ ਜਿੱਥੇ ਸਾਡਾ ਸੱਭਿਆਚਾਰਕ ਵਿਰਸਾ ਪ੍ਰਫੁੱਲਤ ਹੋਵੇ।

ਇਸ ਸੱਭਿਆਚਾਰਕ ਕੇਂਦਰ ਦੇ ਉਦਘਾਟਨ ਮੌਕੇ 'ਸਵਦੇਸ਼' ਨਾਮ ਦੀ ਇੱਕ ਵਿਸ਼ੇਸ਼ ਕਲਾ ਅਤੇ ਸ਼ਿਲਪਕਾਰੀ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ। 'ਦਿ ਗ੍ਰੇਟ ਇੰਡੀਅਨ ਮਿਊਜ਼ੀਕਲ: ਸਿਵਲਾਈਜ਼ੇਸ਼ਨ ਟੂ ਨੇਸ਼ਨ' ਸਿਰਲੇਖ ਵਾਲਾ ਸੰਗੀਤਕ ਡਰਾਮਾ ਹੋਵੇਗਾ। ਭਾਰਤੀ ਪਹਿਰਾਵਾ ਪਰੰਪਰਾ ਨੂੰ ਦਰਸਾਉਂਦੀ 'ਇੰਡੀਆ ਇਨ ਫੈਸ਼ਨ' ਸਿਰਲੇਖ ਵਾਲੀ ਪੁਸ਼ਾਕ ਕਲਾ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਜਾਵੇਗਾ। ਇਸ ਦੇ ਨਾਲ ਹੀ ਭਾਰਤ ਦੀਆਂ ਸੱਭਿਆਚਾਰਕ ਪਰੰਪਰਾਵਾਂ ਦੇ ਵਿਸ਼ਵ 'ਤੇ ਪ੍ਰਭਾਵ ਨੂੰ ਦਰਸਾਉਂਦਾ 'ਸੰਗਮ' ਨਾਂ ਦਾ ਵਿਜ਼ੂਅਲ ਆਰਟ ਸ਼ੋਅ ਵੀ ਹੋਵੇਗਾ।

ਸੁਪਨਾ ਸਾਕਾਰ ਹੋਇਆ: ਨੀਤਾ ਅੰਬਾਨੀ

ਸੱਭਿਆਚਾਰਕ ਕੇਂਦਰ 'ਚ ਪੂਜਾ ਕਰਨ ਤੋਂ ਬਾਅਦ ਨੀਤਾ ਅੰਬਾਨੀ ਨੇ ਕਿਹਾ, 'ਇਸ ਸੱਭਿਆਚਾਰਕ ਕੇਂਦਰ ਦੇ ਸੁਪਨੇ ਨੂੰ ਸਾਕਾਰ ਕਰਨਾ ਮੇਰੇ ਲਈ ਪਵਿੱਤਰ ਯਾਤਰਾ ਰਹੀ ਹੈ। ਅਸੀਂ ਅਜਿਹਾ ਸਥਾਨ ਬਣਾਉਣਾ ਚਾਹੁੰਦੇ ਹਾਂ ਜਿੱਥੇ ਸਾਡੀ ਸੱਭਿਆਚਾਰਕ ਵਿਰਾਸਤ ਵਧੇ-ਫੁੱਲਦੀ ਹੋਵੇ। ਸਿਨੇਮਾ ਹੋਵੇ ਜਾਂ ਸੰਗੀਤ, ਨਾਚ ਹੋਵੇ ਜਾਂ ਨਾਟਕ, ਸਾਹਿਤ ਜਾਂ ਲੋਕਧਾਰਾ, ਕਲਾ ਹੋਵੇ ਜਾਂ ਸ਼ਿਲਪ, ਵਿਗਿਆਨ ਜਾਂ ਅਧਿਆਤਮ। ਕਲਚਰਲ ਸੈਂਟਰ ਵਿੱਚ ਦੇਸ਼ ਅਤੇ ਦੁਨੀਆ ਦੀਆਂ ਬਿਹਤਰੀਨ ਕਲਾ ਪ੍ਰਦਰਸ਼ਨੀਆਂ ਦਾ ਆਯੋਜਨ ਸੰਭਵ ਹੋਵੇਗਾ ਅਤੇ ਵਿਸ਼ਵ ਦੀਆਂ ਬਿਹਤਰੀਨ ਕਲਾਵਾਂ ਅਤੇ ਕਲਾਕਾਰਾਂ ਦਾ ਭਾਰਤ ਵਿੱਚ ਸਵਾਗਤ ਕੀਤਾ ਜਾਵੇਗਾ।


ਦੇਸ਼ ਦਾ ਸਭ ਤੋਂ ਵੱਡਾ ਆਰਕੈਸਟਰਾ ਪਿਟ

'ਨੀਤਾ ਮੁਕੇਸ਼ ਅੰਬਾਨੀ ਕਲਚਰਲ ਸੈਂਟਰ' ਭਾਰਤ ਵਿੱਚ ਆਪਣੀ ਕਿਸਮ ਦਾ ਪਹਿਲਾ ਸੱਭਿਆਚਾਰਕ ਕੇਂਦਰ ਹੈ। ਭਾਰਤੀ ਅਤੇ ਅੰਤਰਰਾਸ਼ਟਰੀ ਕਲਾਕਾਰਾਂ ਦੀ ਪ੍ਰਦਰਸ਼ਨੀ ਲਈ ਇਸ ਵਿੱਚ 16 ਹਜ਼ਾਰ ਵਰਗ ਫੁੱਟ ਵਿੱਚ ਫੈਲਿਆ ਚਾਰ ਮੰਜ਼ਿਲਾ ਆਰਟ ਹਾਊਸ ਬਣਾਇਆ ਗਿਆ ਹੈ। 8,700 ਸਵਰੋਵਸਕੀ ਕ੍ਰਿਸਟਲ ਨਾਲ ਸ਼ਿੰਗਾਰਿਆ ਇੱਕ ਸ਼ਾਨਦਾਰ ਕਮਲ ਥੀਮ ਵਾਲਾ ਝੰਡਲ ਵੀ ਹੈ। ਇਸ ਤੋਂ ਇਲਾਵਾ ਇੱਥੇ 2000 ਸੀਟਾਂ ਵਾਲਾ ਸ਼ਾਨਦਾਰ ਥੀਏਟਰ ਹੈ, ਜਿਸ ਵਿੱਚ ਦੇਸ਼ ਦਾ ਸਭ ਤੋਂ ਵੱਡਾ ਆਰਕੈਸਟਰਾ ਪਿਟ ਬਣਾਇਆ ਗਿਆ ਹੈ। ਛੋਟੀਆਂ ਪ੍ਰਦਰਸ਼ਨੀਆਂ ਅਤੇ ਪ੍ਰੋਗਰਾਮਾਂ ਲਈ 'ਸਟੂਡੀਓ ਥੀਏਟਰ' ਜਿਸ ਵਿਚ 250 ਸੀਟਾਂ ਹੋਣਗੀਆਂ ਅਤੇ 'ਦਿ ਕਿਊਬ' ਜਿਸ ਵਿਚ 125 ਸੀਟਾਂ ਹੋਣਗੀਆਂ, ਵਰਗੇ ਆਲੀਸ਼ਾਨ ਥੀਏਟਰ ਬਣਾਏ ਗਏ ਹਨ। ਇਨ੍ਹਾਂ ਸਭ ਵਿੱਚ ਐਡਵਾਂਸ ਟੈਕਨਾਲੋਜੀ ਦੀ ਵਰਤੋਂ ਕੀਤੀ ਗਈ ਹੈ, ਜੋ ਕਿਸੇ ਵੀ ਵਿਦੇਸ਼ੀ ਥੀਏਟਰ ਨੂੰ ਮੁਕਾਬਲਾ ਦਿੰਦੀ ਹੈ।

ਵਿਦਿਆਰਥੀਆਂ-ਬਜ਼ੁਰਗਾਂ ਲਈ ਮੁਫ਼ਤ ਦਾਖਲਾ

ਨੀਤਾ ਮੁਕੇਸ਼ ਅੰਬਾਨੀ ਕਲਚਰਲ ਸੈਂਟਰ ਵਿੱਚ ਬੱਚਿਆਂ, ਵਿਦਿਆਰਥੀਆਂ, ਸੀਨੀਅਰ ਸਿਟੀਜ਼ਨਾਂ ਅਤੇ ਦਿਵਯਾਂਗਾਂ ਨੂੰ ਮੁਫ਼ਤ ਦਾਖ਼ਲਾ ਦਿੱਤਾ ਜਾਵੇਗਾ। ਸਕੂਲ-ਕਾਲਜ ਦਾ ਆਊਟਰੀਚ ਪ੍ਰੋਗਰਾਮ ਹੋਵੇ ਜਾਂ ਆਰਟ-ਟੀਚਰਸ ਐਵਾਰਡ ਪ੍ਰੋਗਰਾਮ ਜਾਂ ਗੁਰੂ-ਸ਼ਿਸ਼ਿਆ ਪਰੰਪਰਾ, ਕੇਂਦਰ ਅਜਿਹੇ ਸਾਰੇ ਪ੍ਰੋਗਰਾਮਾਂ 'ਤੇ ਵਿਸ਼ੇਸ਼ ਧਿਆਨ ਦੇਵੇਗਾ। ਕੇਂਦਰ ਵਿੱਚ ਆਉਣ ਵਾਲੇ ਯਾਤਰੀ nmacc.com ਜਾਂ BookMyShow ਤੋਂ ਟਿਕਟਾਂ ਖਰੀਦ ਸਕਦੇ ਹਨ। ਉਦਘਾਟਨੀ ਸਮਾਰੋਹ ਵਿੱਚ ਟੋਨੀ ਅਤੇ ਐਮੀ ਅਵਾਰਡ ਜੇਤੂ ਟੀਮ ਦੇ ਸੰਗੀਤਕ ਪ੍ਰਦਰਸ਼ਨ ਹੋਣਗੇ। ਇਸ ਦਾ ਨਿਰਦੇਸ਼ਨ ਫਿਰੋਜ਼ ਅੱਬਾਸ ਖਾਨ ਕਰਨਗੇ। ਇਸ ਤੋਂ ਇਲਾਵਾ ਮਨੀਸ਼ ਮਲਹੋਤਰਾ ਸਮੇਤ ਦੇਸ਼ ਦੇ ਦਿੱਗਜ ਡਿਜ਼ਾਈਨਰਾਂ ਵੱਲੋਂ ਭਾਰਤੀ ਲਿਬਾਸ ਦੀ ਝਲਕ ਦਿਖਾਈ ਜਾਵੇਗੀ। ਪ੍ਰੋਗਰਾਮ 'ਸੰਗਮ' ਤਹਿਤ 5 ਭਾਰਤੀ ਅਤੇ 5 ਵਿਦੇਸ਼ੀ ਕਲਾਕਾਰ ਇਕੱਠੇ ਪਰਫਾਰਮ ਕਰਨਗੇ।

**(Disclaimer- ਚੈਨਲ/ਵੈਬਸਾਈਟ ਨੈੱਟਵਰਕ18 ਅਤੇ TV18 ਕੰਪਨੀਆਂ ਦੁਆਰਾ ਸੰਚਾਲਿਤ ਕੀਤੀ ਜਾਂਦੀ ਹੈ, ਜੋ ਕਿ ਸੁਤੰਤਰ ਮੀਡੀਆ ਟਰੱਸਟ ਦੁਆਰਾ ਨਿਯੰਤਰਿਤ ਹਨ, ਜਿਸ ਵਿੱਚ ਰਿਲਾਇੰਸ ਇੰਡਸਟਰੀਜ਼ ਇਕੋ-ਇਕ ਲਾਭਪਾਤਰੀ ਹੈ।)

Published by:Ashish Sharma
First published:

Tags: Cultural Art, Culture, Nita Ambani, Reliance industries