ਆਮਦਨ ਕਰ ਵਿਭਾਗ ਨੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਸਿੰਘ ਦੇ ਕਰੀਬੀ ਮਨੋਜ ਯਾਦਵ ਦੇ ਘਰ ਛਾਪਾ ਮਾਰਿਆ ਹੈ। ਇਸ ਤੋਂ ਇਲਾਵਾ ਵਿਭਾਗ ਨੇ ਸਪਾ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਬੁਲਾਰੇ ਰਾਜੀਵ ਰਾਏ, ਜੈਨੇਂਦਰ ਯਾਦਵ ਸਮੇਤ ਕਈ ਲੋਕਾਂ ਦੇ ਟਿਕਾਣਿਆਂ 'ਤੇ ਵੀ ਛਾਪੇਮਾਰੀ ਕੀਤੀ ਹੈ।
ਰਾਏ ਨੇ ਦੋਸ਼ ਲਾਇਆ ਹੈ ਕਿ ਸਿਆਸੀ ਰੰਜਿਸ਼ ਕਾਰਨ ਇਹ ਕਾਰਵਾਈ ਕੀਤੀ ਗਈ ਹੈ। ਯਾਦਵ ਮਸ਼ਹੂਰ ਕੰਪਨੀ ਆਰਸੀਐਲ ਗਰੁੱਪ ਦੇ ਮਾਲਕ ਹਨ।
ਆਮਦਨ ਕਰ ਵਿਭਾਗ ਨੇ ਅੱਜ ਸਵੇਰ ਤੋਂ ਲਖਨਊ, ਮੈਨਪੁਰੀ, ਆਗਰਾ ਵਿੱਚ ਸਪਾ ਦੇ ਕਰੀਬੀ ਮੰਨੇ ਜਾਂਦੇ ਲੋਕਾਂ ਦੇ ਘਰਾਂ 'ਤੇ ਛਾਪੇਮਾਰੀ ਕੀਤੀ ਹੈ। ਰਾਜਧਾਨੀ ਲਖਨਊ ਦੇ ਅੰਬੇਡਕਰ ਪਾਰਕ ਨੇੜੇ ਸਥਿਤ ਜੈਨੇਂਦਰ ਯਾਦਵ ਦੇ ਘਰ ਛਾਪਾ ਮਾਰਿਆ ਗਿਆ ਹੈ।
ਇਸ ਦੇ ਨਾਲ ਹੀ ਇਨਕਮ ਟੈਕਸ ਦੀ ਟੀਮ ਮਊ ਸਥਿਤ ਰਾਜੀਵ ਰਾਏ ਦੇ ਘਰ ਵੀ ਮੌਜੂਦ ਹੈ। ਰਾਏ ਨੇ ਕਿਹਾ ਕਿ ਇਨਕਮ ਟੈਕਸ ਦੇ ਇਹ ਲੋਕ ਸਾਡੇ ਹਰ ਜਗ੍ਹਾ ਛਾਪੇਮਾਰੀ ਕਰ ਰਹੇ ਹਨ, ਇੱਥੋਂ ਤੱਕ ਕਿ ਮੇਰੇ ਬੈਂਗਲੁਰੂ ਦੇ ਘਰ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਸਿਆਸੀ ਰੰਜ਼ਿਸ਼ ਦੀ ਭਾਵਨਾ ਨਾਲ ਕੀਤੀ ਜਾ ਰਹੀ ਹੈ, ਪਰ ਅਸੀਂ ਡਰਨ ਵਾਲੇ ਨਹੀਂ, ਅਸੀਂ ਇਸੇ ਤਰ੍ਹਾਂ ਲੋਕਾਂ ਦੀ ਮਦਦ ਕਰਾਂਗੇ।
ਵਿਭਾਗ ਦੇ ਅਧਿਕਾਰੀ ਪੂਰੀ ਤਿਆਰੀ ਨਾਲ ਮਨੋਜ ਯਾਦਵ ਦੇ ਟਿਕਾਣਿਆਂ 'ਤੇ ਪੁੱਜੇ ਹੋਏ ਸਨ। ਦੱਸਿਆ ਜਾ ਰਿਹਾ ਹੈ ਕਿ ਅਧਿਕਾਰੀਆਂ ਦੇ ਨਾਲ 12 ਗੱਡੀਆਂ ਦਾ ਕਾਫਲਾ ਸੀ। ਪੂਰੇ ਘਰ ਨੂੰ ਸੁਰੱਖਿਆ ਬਲਾਂ ਨੇ ਘੇਰ ਲਿਆ ਹੈ ਅਤੇ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਸ ਦੇ ਨਾਲ ਹੀ ਬੁਲਾਰੇ ਰਾਏ ਦੇ ਠਿਕਾਣਿਆਂ 'ਤੇ ਵੀ ਸੁਰੱਖਿਆ ਬਲਾਂ ਨੇ ਸਖ਼ਤ ਪਹਿਰਾ ਲਾਇਆ ਹੋਇਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: 2022, Akhilesh, Assembly Elections 2022, Income tax, Punjab Assembly Polls 2022, Yadav