ਇਨਕਮ ਟੈਕਸ ਸਲੈਬ ਵਿੱਚ ਹੋ ਸਕਦੀ ਵੱਡੀ ਤਬਦੀਲੀ, ਹੋ ਸਕਦਾ ਹੈ ਤੁਹਾਨੂੰ ਵੱਡਾ ਫਾਇਦਾ !

News18 Punjabi | News18 Punjab
Updated: January 22, 2020, 5:10 PM IST
share image
ਇਨਕਮ ਟੈਕਸ ਸਲੈਬ ਵਿੱਚ ਹੋ ਸਕਦੀ ਵੱਡੀ ਤਬਦੀਲੀ, ਹੋ ਸਕਦਾ ਹੈ ਤੁਹਾਨੂੰ ਵੱਡਾ ਫਾਇਦਾ !
ਇਨਕਮ ਟੈਕਸ ਸਲੈਬ ਵਿੱਚ ਹੋ ਸਕਦੀ ਵੱਡੀ ਤਬਦੀਲੀ, ਹੋ ਸਕਦਾ ਹੈ ਤੁਹਾਨੂੰ ਵੱਡਾ ਫਾਇਦਾ !

ਜਾਣਕਾਰੀ ਮੁਤਾਬਿਕ 1 ਫਰਵਰੀ ਨੂੰ ਪੇਸ਼ ਹੋਣ ਵਾਲੇ ਬਜਟ ’ਚ ਵਿੱਤ ਮੰਤਰੀ ਇਨਕਮ ਟੈਕਸ ’ਚ ਵੱਡੇ ਬਦਲਾਅ ਕਰਨ ਦੀ ਤਿਆਰੀ ’ਚ ਹੈ। ਜਿਸ ਨਾਲ ਇਨਕਮ ਟੈਕਸ ਭਰਨ ਵਾਲਿਆਂ ਨੂੰ ਵੱਡੀ ਰਾਹਤ ਮਿਲ ਸਕਦੀ ਹੈ।

  • Share this:
  • Facebook share img
  • Twitter share img
  • Linkedin share img
ਜੇਕਰ ਤੁਹਾਡੀ ਸਲਾਨਾ ਆਮਦਨੀ 20 ਲੱਖ ਰੁਪਏ ਤੱਕ ਹੈ ਤਾਂ ਤੁਹਾਨੂੰ ਇਨਕਮ ਟੈਕਸ ਚ ਵੱਡੀ ਰਾਹਤ ਮਿਲ ਸਕਦੀ ਹੈ। ਸੀਐਨਬੀਸੀ ਆਵਾਜ਼ ਨੂੰ ਮਿਲੀ ਜਾਣਕਾਰੀ ਮੁਤਾਬਿਕ 1 ਫਰਵਰੀ ਨੂੰ ਪੇਸ਼ ਹੋਣ ਵਾਲੇ ਬਜਟ ’ਚ ਵਿੱਤ ਮੰਤਰੀ ਇਨਕਮ ਟੈਕਸ ’ਚ ਵੱਡੇ ਬਦਲਾਅ ਕਰਨ ਦੀ ਤਿਆਰੀ ’ਚ ਹੈ। ਦੱਸ ਦਈਏ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੀਤੇ ਦਿਨਾਂ ’ਚ ਕਈ ਵਾਰ ਇਨਕਮ ਟੈਕਸ ਰੇਟ ’ਚ ਕਟੌਤੀ ਦੇ ਸੰਕੇਤ ਦਿੱਤੇ ਹਨ।

ਅਜਿਹਾ ਹੋ ਸਕਦਾ ਹੈ ਕਿ ਨਵਾਂ ਇਨਕਮ ਟੈਕਸ ਸਲੈਬ


ਸੂਤਰਾਂ ਦੀ ਮੰਨੀਏ ਤਾਂ ਸਲਾਨਾ 7 ਲੱਖ ਰੁਪਏ ਤੱਕ ਦੀ ਕਮਾਈ ਤੇ 5 ਫੀਸਦ ਟੈਕਸ ਦਾ ਮਤਾ ਹੈ। ਮੌਜੂਦਾ ਸਮਾਂ ਚ ਸਲਾਨਾ 5 ਲੱਖ ਰੁਪਏ ਤੱਕ ਦੀ ਕਮਾਈ ਤੇ 5 ਫੀਸਦੀ ਟੈਕਸ ਲੱਗਦਾ ਹੈ ਉੱਥੇ ਹੀ 7 ਤੋਂ 10 ਜਾਂ ਫਿਰ 12 ਲੱਖ ਰੁਪਏ ਤੱਕ ਦੀ ਕਮਾਈ ਤੇ 10 ਫੀਸਦੀ ਟੈਕਸ ਦਾ ਮਤਾ ਹੈ। ਮੌਜੂਦਾ ਸਮੇਂ ’ਚ 5 ਤੋਂ 10 ਲੱਖ ਰੁਪਏ ਤੱਕ ਦੀ ਕਮਾਈ ਤੇ 20 ਪੀਸਦ ਟੈਕਸ ਲੱਗਦਾ ਹੈ। 10 ਤੋਂ 20 ਲੱਖ ਰੁਪਏ ਤੱਕ ਦੀ ਕਮਾਈ ਤੇ 20 ਫੀਸਦੀ ਟੈਕਸ ਦਾ ਮਤਾ ਹੈ। ਮੌਜੂਦਾ ਸਮੇਂ ਚ 10 ਲੱਖ ਰੁਪਏ ਤੋਂ ਜਿਆਦਾ ਦੀ ਕਮਾਈ ਤੇ 30 ਫੀਸਦੀ ਟੈਕਸ ਲੱਗਦਾ ਹੈ। 20 ਲੱਖ ਤੋਂ 10 ਕਰੋੜ ਰੁਪਏ ਤੱਕ ਦੀ ਕਮਾਈ ਤੇ 30 ਫੀਸਦੀ ਟੈਕਸ ਦਾ ਮਤਾ ਹੈ।
ਇਸਦੇ ਇਲਾਵਾ 10 ਕਰੋੜ ਰੁਪਏ ਤੋਂ ਜਿਆਦਾ ਦੀ ਕਮਾਈ ਤੇ 35 ਫੀਸਦੀ ਟੈਕਸ ਦਾ ਮਤਾ ਹੈ। ਹਾਲਾਂਕਿ ਮੌਜੂਦਾ ਟੈਕਸ ਸਲੈਬ ਦੇ ਹਿਸਾਬ ਤੋਂ ਜੇਕਰ ਕਿਸੇ ਵੀ ਵਿਅਕਤੀ ਦੀ ਸਲਾਨਾ ਆਮਦਨ 2.5 ਲੱਖ ਰੁਪਏ ਤੋਂ ਵੱਧ ਹੈ ਤਾਂ ਉਹ ਟੈਕਸ ਦੇ ਦਾਅਰੇ ’ਚ ਆਉਂਦਾ ਹੈ ਜੇਕਰ ਕੋਈ ਵਿਅਕਤੀ ਨੌਕਰੀਪੇਸ਼ਾ ਹੈ ਤਾਂ ਉਨ੍ਹਾਂ ਦੀ ਆਮਦਨ ਚੋਂ ਟੈਕਸ ਕੱਟ ਲਿਆ ਜਾਂਦਾ ਹੈ।
First published: January 22, 2020
ਹੋਰ ਪੜ੍ਹੋ
ਅਗਲੀ ਖ਼ਬਰ