ਸੋਨੇ-ਚਾਂਦੀ ਦੇ ਰੇਟ: ਅੱਜ 500 ਰੁਪਏ ਤੱਕ ਹੋਏ ਮਹਿੰਗੇ, ਜਾਣੋ ਨਵੇਂ ਰੇਟ


Updated: October 12, 2018, 6:52 PM IST
ਸੋਨੇ-ਚਾਂਦੀ ਦੇ ਰੇਟ: ਅੱਜ 500 ਰੁਪਏ ਤੱਕ ਹੋਏ ਮਹਿੰਗੇ, ਜਾਣੋ ਨਵੇਂ ਰੇਟ

Updated: October 12, 2018, 6:52 PM IST
ਤਿਓਹਾਰਾਂ ਦੇ ਸੀਜ਼ਨ ਵਿੱਚ ਸੋਨੇ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ। ਸ਼ੁਕਰਵਾਰ ਨੂੰ ਦਿੱਲ੍ਹੀ 'ਚ ਸੋਨਾ 140 ਰੁਪਏ ਮਹਿੰਗਾ ਹੋ ਕੇ 32,120 ਰੁਪਏ ਪਤ੍ਰੀ 10 ਗ੍ਰਾਮ ਪਹੁੰਚ ਗਿਆ ਹੈ। ਸਿੱਕਾ ਨਿਰਮਾਤਾਵਾਂ ਦੀ ਮੰਗ ਗਿਰਨ ਨਾਲ ਚਾਂਦੀ ਦੀਆਂ ਕੀਮਤਾਂ ਵਿੱਚ 500 ਰੁਪਏ ਦੀ ਤੇਜੀ ਵੀ ਆਈ ਹੈ। ਦਿੱਲ੍ਹੀ ਵਿੱਚ ਇੱਕ ਕਿਲੋਗ੍ਰਾਮ ਸੋਨੇ ਦੀਆਂ ਕੀਮਤਾਂ 39,000 ਤੋਂ ਵੱਧ ਕੇ 39,500 ਤੱਕ ਪਹੁੰਚ ਗਈਆਂ ਹਨ।

ਨਵੇਂ ਰੇਟ: ਦਿੱਲ੍ਹੀ ਵਿੱਚ 99.9 ਫ਼ੀਸਦੀ ਅਤੇ 99.5 ਫ਼ੀਸਦੀ ਸ਼ੁੱਧ ਸੋਨਾ: 140-140 ਰੁਪਏ ਵੱਧ ਕੇ 32,120 ਰੁਪਏ ਅਤੇ 31970 ਰੁਪਏ ਪ੍ਰਤੀ ਦੱਸ ਗ੍ਰਾਮ ਤੱਕ ਪਹੁੰਚ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਪਿੱਛਲੇ ਦੋ ਸੀਜ਼ਨਾਂ 'ਚ ਸੋਨੇ ਦੀ ਕੀਮਤਾਂ 330 ਰੁਪਏ ਪਤ੍ਰੀ ਦੱਸ ਗ੍ਰਾਮ ਵੱਧ ਗਈ ਹੈ। ਅੱਠ ਗ੍ਰਾਮ ਵਾਲੀ ਗਿੰਨੀ ਦੇ ਰੇਟ ਬਿਨ੍ਹਾਂ ਬਦਲਾਵ ਦੇ 24,600 'ਤੇ ਰੁਕੇ ਹੋਏ ਹਨ।

ਕੀ ਹੋਇਆ ਮਹਿੰਗਾ: ਕਾਰੋਬਾਰੀਆਂ ਦਾ ਕਹਿਣਾ ਹੈ ਕਿ ਸੋਨੇ ਦੀ ਡਿਮਾਂਡ ਵੱਧਣ ਕਰ ਕੇ ਸੋਨੇ ਦੀਆਂ ਕੀਮਤਾਂ ਤੇਜੀ ਨਾਲ ਵੱਧ ਰਹੀਆਂ ਹਨ। ਅੰਤਰਰਾਸ਼ਟਰੀ ਪੱਧਰ 'ਤੇ ਡਾਲਰ ਦੇ ਗਿਰਨ ਕਾਰਨ ਸੋਨੇ ਦੀਆਂ ਕੀਮਤਾਂ ਵਧੀਆਂ ਹਨ।
First published: October 12, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...