ਭਾਰਤ ਵਿੱਚ ਅਸਾਮ, ਆਂਧਰਾ ਪ੍ਰਦੇਸ਼, ਬਿਹਾਰ, ਕਰਨਾਟਕ ਤੇ ਮਹਾਰਾਸ਼ਟਰ ਅਜਿਹੇ ਰਾਜ ਹਨ ਜੋ ਹੜ੍ਹਾਂ, ਸੋਕੇ ਤੇ ਚੱਕਰਵਾਤ ਵਰਗੀਆਂ ਪ੍ਰਤੀਕੂਲ ਮੌਸਮੀ ਘਟਨਾਵਾਂ ਲਈ ਸਭ ਤੋਂ ਵੱਧ ਖ਼ਤਰੇ ਵਿੱਚ ਹਨ। ਇਹ ਤੱਥ ਦਿੱਲੀ ਸਥਿਤ ਇੱਕ ਥਿੰਕ ਟੈਂਕ ਦੀ ਰਿਪੋਰਟ ਵਿੱਚ ਸਾਹਮਣੇ ਆਏ ਹਨ। ਕੌਂਸਲ ਆਨ ਐਨਰਜੀ, ਇਨਵਾਇਰਮੈਂਟ ਐਂਡ ਵਾਟਰ ਵੱਲੋਂ ਜਾਰੀ ਕੀਤੇ ਗਏ ਜਲਵਾਯੂ ਸੰਵੇਦਨਸ਼ੀਲਤਾ ਸੂਚਕਾਂਕ ( ਇੰਡੈਕਸ) ਨੇ ਇਹ ਵੀ ਖੁਲਾਸਾ ਕੀਤਾ ਹੈ ਕਿ 80 ਫੀਸਦੀ ਤੋਂ ਵੱਧ ਭਾਰਤੀ ਲੋਕ ਜਲਵਾਯੂ ਸੰਬੰਧੀ ਗੰਭੀਰ ਘਟਨਾਵਾਂ ਦੇ ਜੋਖਮ ਵਾਲੇ ਜ਼ਿਲ੍ਹਿਆਂ ਵਿੱਚ ਰਹਿੰਦੇ ਹਨ। ਇੰਨਾ ਹੀ ਨਹੀਂ, 463 ਜ਼ਿਲ੍ਹੇ ਬਹੁਤ ਜ਼ਿਆਦਾ ਹੜ੍ਹ, ਸੋਕੇ ਅਤੇ ਚੱਕਰਵਾਤ ਦੇ ਖਤਰੇ ਵਿੱਚ ਹਨ। ਇਨ੍ਹਾਂ ਵਿੱਚੋਂ 45 ਫੀਸਦੀ ਤੋਂ ਵੱਧ ਜ਼ਿਲ੍ਹਿਆਂ ਨੂੰ ਅਸਥਿਰ ਲੈਂਡਸਕੇਪ ਅਤੇ ਬੁਨਿਆਦੀ ਢਾਂਚੇ ਵਿੱਚ ਬਦਲਾਅ ਦਾ ਸਾਹਮਣਾ ਕਰ ਚੁੱਕੇ ਹਨ।
ਇਸ ਤੋਂ ਇਲਾਵਾ, 183 ਹੌਟਸਪੌਟ ਜ਼ਿਲ੍ਹੇ ਇੱਕ ਤੋਂ ਵੱਧ ਜਲਵਾਯੂ-ਸਬੰਧਤ ਘਟਨਾਵਾਂ ਲਈ ਉੱਚ ਜੋਖਮ ਵਿੱਚ ਹਨ। ਗਲਾਸਗੋ ਵਿੱਚ 31 ਅਕਤੂਬਰ ਤੋਂ 12 ਨਵੰਬਰ ਤੱਕ ਹੋਣ ਵਾਲੀ ਆਗਾਮੀ ਜਲਵਾਯੂ ਕਾਨਫਰੰਸ ਸੀਓਪੀ-26 ਵਿੱਚ, ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ਤੋਂ ਇਹ ਮੰਗ ਕਰਨ ਦੀ ਉਮੀਦ ਕੀਤੀ ਜਾ ਰਹੀ ਹੈ ਕਿ ਵਿਕਸਤ ਦੇਸ਼ ਸਮੇਂ ਸਿਰ ਜਲਵਾਯੂ ਵਿੱਤ ਪ੍ਰਦਾਨ ਕਰਨ। ਵਿਸ਼ਵ ਮੌਸਮ ਵਿਗਿਆਨ ਸੰਗਠਨ (WMO) ਦੀ ਇੱਕ ਨਵੀਂ ਰਿਪੋਰਟ ਆਈ ਹੈ। ਇਸ ਰਿਪੋਰਟ ਮੁਤਾਬਕ ਭਾਰਤ ਨੂੰ ਪਿਛਲੇ ਸਾਲ ਚੱਕਰਵਾਤ, ਹੜ੍ਹ ਤੇ ਸੋਕੇ ਵਰਗੀਆਂ ਕੁਦਰਤੀ ਆਫਤਾਂ ਕਾਰਨ 6535 ਅਰਬ ਰੁਪਏ ਦਾ ਨੁਕਸਾਨ ਹੋਇਆ ਹੈ। ਚੀਨ ਨੂੰ ਸਭ ਤੋਂ ਵੱਧ 238 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ। ਨੁਕਸਾਨ ਦੇ ਲਿਹਾਜ਼ ਨਾਲ ਭਾਰਤ 87 ਅਰਬ ਡਾਲਰ ਦੇ ਨਾਲ ਦੂਜੇ ਅਤੇ ਜਾਪਾਨ 83 ਅਰਬ ਡਾਲਰ ਦੇ ਨਾਲ ਤੀਜੇ ਸਥਾਨ 'ਤੇ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਏਸ਼ੀਆ ਵਿੱਚ ਪਿਛਲੇ ਸਾਲ ਰਿਕਾਰਡ ਗਰਮੀ ਦੇਖਣ ਨੂੰ ਮਿਲੀ ਹੈ।
ਏਸ਼ੀਆ ਵਿੱਚ ਔਸਤ ਤਾਪਮਾਨ 1981-2010 ਦੇ ਮੁਕਾਬਲੇ 1.39 ਡਿਗਰੀ ਸੈਲਸੀਅਸ ਵੱਧ ਰਿਹਾ ਹੈ। ਦੱਖਣੀ ਅਤੇ ਪੂਰਬੀ ਏਸ਼ੀਆ ਵਿੱਚ ਅਸਧਾਰਨ ਤੌਰ 'ਤੇ ਸਰਗਰਮ ਮਾਨਸੂਨ ਨੇ ਕਈ ਦੇਸ਼ਾਂ ਵਿੱਚ ਭਾਰੀ ਨੁਕਸਾਨ ਕੀਤਾ ਹੈ। ਅੰਫਾਨ ਵਰਗੇ ਤੂਫਾਨਾਂ ਕਾਰਨ ਭਾਰਤ ਵਿੱਚ 2.4 ਮਿਲੀਅਨ ਅਤੇ ਬੰਗਲਾਦੇਸ਼ ਵਿੱਚ 2.5 ਮਿਲੀਅਨ ਲੋਕ ਬੇਘਰ ਹੋਣ ਲਈ ਮਜਬੂਰ ਹੋਏ। ਚੱਕਰਵਾਤ, ਮਾਨਸੂਨ ਮੀਂਹ ਅਤੇ ਹੜ੍ਹਾਂ ਨੇ ਦੱਖਣੀ ਏਸ਼ੀਆ ਅਤੇ ਪੂਰਬੀ ਏਸ਼ੀਆ ਵਿੱਚ ਸੰਘਣੀ ਆਬਾਦੀ ਵਾਲੇ ਖੇਤਰਾਂ ਨੂੰ ਪ੍ਰਭਾਵਿਤ ਕੀਤਾ ਹੈ। ਪਿਛਲੇ ਸਾਲ ਭਾਰਤ, ਚੀਨ, ਬੰਗਲਾਦੇਸ਼, ਜਾਪਾਨ, ਪਾਕਿਸਤਾਨ, ਨੇਪਾਲ ਅਤੇ ਵੀਅਤਨਾਮ ਵਿੱਚ ਲੱਖਾਂ ਲੋਕ ਬੇਘਰ ਹੋਏ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Andhra Pradesh, Assam, Bihar, Climate, Cyclone, Drought, Floods, India, Karnataka, Maharashtra