• Home
  • »
  • News
  • »
  • national
  • »
  • INDIA COVID 19 IN INDIA 13451 NEW CORONAVIRUS CASES 585 DIED IN LAST 24 HOURS SEE DATA GH AP

ਕੋਵਿਡ ਨਾਲ ਮੌਤਾਂ ਦੇ ਅੰਕੜੇ ਵਧੇ, 24 ਘੰਟਿਆਂ ‘ਚ 585 ਮਰੀਜ਼ਾਂ ਦੀ ਗਈ ਜਾਨ, 13,451 ਨਵੇਂ ਮਾਮਲੇ

ਕੋਵਿਡ ਨਾਲ ਮੌਤਾਂ ਦੇ ਅੰਕੜੇ ਵਧੇ, 24 ਘੰਟਿਆਂ ‘ਚ 585 ਮਰੀਜ਼ਾਂ ਦੀ ਗਈ ਜਾਨ, 13,451 ਨਵੇਂ ਮਾਮਲੇ

  • Share this:
    ਕੋਰੋਨਾ ਵਾਇਰਸ ਦੇ ਚੱਲਦੇ ਦੇਸ਼ ਵਿੱਚ ਮੌਤ ਦਾ ਗ੍ਰਾਫ਼ ਇੱਕ ਵਾਰ ਫ਼ਿਰ ਉੱਪਰ ਵੱਲ ਜਾਂਦਾ ਨਜ਼ਰ ਆ ਰਿਹਾ ਹੈ। ਬੀਤੇ 24 ਘੰਟਿਆਂ ਵਿੱਚ 585 ਮਰੀਜ਼ਾਂ ਦੀ ਮੌਤ ਹੋਈ ਹੈ। ਇਸ ਦੌਰਾਨ 13 ਹਜ਼ਾਰ 451 ਨਵੇਂ ਮਾਮਲੇ ਸਾਹਮਣੇ ਆਏ ਹਨ। ਨਵੇਂ ਅੰਕੜਿਆਂ ਨੂੰ ਮਿਲਾ ਕੇ ਭਾਰਤ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ 3 ਕਰੋੜ 42 ਲੱਖ 15 ਹਜ਼ਾਰ 653 ‘ਤੇ ਪਹੁੰਚ ਗਈ ਹੈ। ਉੱਧਰ ਹੁਣ ਤੱਕ 4 ਲੱਖ 55 ਹਜ਼ਾਰ 653 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਫ਼ਿਲਹਾਲ 1 ਲੱਖ 62 ਹਜ਼ਾਰ 661 ਮਰੀਜ਼ਾਂ ਦਾ ਇਲਾਜ ਜਾਰੀ ਹੈ।

    ਮਹਾਰਾਸ਼ਟਰ ‘ਚ ਮੰਗਲਵਾਰ ਨੂੰ ਕੋਰੋਨਾ ਵਾਇਰਸ ਦੇ 1201 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਪੀੜਤਾਂ ਦੀ ਗਿਣਤੀ ਵਧ ਕੇ 66,05,051 ਹੋ ਗਈ।ਸਿਹਤ ਵਿਭਾਗ ਦੇ ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। ਹਾਲਾਂਕਿ ਬੀਤੇ ਦਿਨ ਯਾਨਿ ਸੋਮਵਾਰ ਨੂੰ ਕੋਵਿਡ-19 ਦੇ 889 ਮਾਮਲੇ ਸਾਹਮਣੇ ਆਏ ਸੀ, ਜੋ ਬੀਤੀ 5 ਮਈ ਤੋਂ ਬਾਅਦ ਦਾ ਸਭ ਤੋਂ ਘੱਟ ਅੰਕੜਾ ਸੀ। ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਕੱਲ ਦੀ ਤੁਲਨਾ ‘ਚ ਅੱਜ 20 ਵਧ ਗਈ। ਇਸ ਪ੍ਰਕਾਰ ਅੱਜ ਦਾ ਮੌਤ ਦਾ ਅੰਕੜਾ 32 ‘ਤੇ ਪਹੁੰਚ ਗਿਆ, ਜਦਕਿ ਕੱਲ ਇਹ ਮਹਿਜ਼ 12 ਸੀ, ਜੋ ਪਿਛਲੇ 18 ਮਹੀਨਿਆਂ ਬਾਅਦ ਸਭ ਤੋਂ ਘੱਟ ਮੌਤਾਂ ਸਨ। ਅਧਿਕਾਰੀ ਨੇ ਕਿਹਾ ਕਿ ਮਹਾਰਾਸ਼ਟਰ ‘ਚ ਕੋਵਿਡ-19 ਨਾਲ ਮੌਤ ਦਾ ਅੰਕੜਾ ਹੁਣ 1,40060 ਹੋ ਗਿਆ ਹੈ। ਹਾਲਾਂਕਿ ਪਿਛਲੇ 24 ਘੰਟਿਆਂ ਦੌਰਾਨ ਮਹਾਰਾਸ਼ਟਾ ਦੇ ਹਸਪਤਾਲਾਂ ਤੋਂ ਠੀਕ ਹੋ ਕੇ 1370 ਮਰੀਜ਼ ਨਿਕਲੇ ਅਤੇ ਇਸ ਤਰ੍ਹਾਂ ਕੋਰੋਨਾ ਨੂੰ ਮਾਤ ਦੇਣ ਵਾਲਿਆਂ ਦੀ ਗਿਣਤੀ ਵਧ ਕੇ 64,38,395 ਹੋ ਗਈ ਹੈ।

    ਦੂਜੇ ਪਾਸੇ, ਦਿੱਲੀ ‘ਚ ਕੋੋਵਿਡ-19 ਦੇ 41 ਨਵੇਂ ਮਾਮਲੇ ਸਾਹਮਣੇ ਆਏ ਅਤੇ ਇਨਫ਼ੈਕਸ਼ਨ ਦਰ 0.08 ਫ਼ੀਸਦੀ ਦਰਜ ਕੀਤੀ ਗਈ। ਦੱਸ ਦਈਏ ਕਿ ਇੱਥੇ ਕੋਰੋਨਾ ਨਾਲ ਕਿਸੇ ਦੀ ਮੌਤ ਦੀ ਖ਼ਬਰ ਸਾਹਮਣੇ ਨਹੀਂ ਆਈ ਹੈ। ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਨਵੇਂ ਮਾਮਲਿਆਂ ਦੇ ਸਾਹਮਣੇ ਆਉਣ ਤੋਂ ਬਾਅਦ ਪੀੜਤਾਂ ਦੀ ਗਿਣਤੀ ਵਧ ਕੇ ਸ਼ਹਿਰ ‘ਚ 14,39,671 ਹੋ ਗਈ। ਉੱਧਰ ਮ੍ਰਿਤਕਾਂ ਦੀ ਗਿਣਤੀ 25,091 ਹੈ। ਇੱਕ ਦਿਨ ਪਹਿਲਾਂ ਇਨਫ਼ੈਕਸ਼ਨ ਦਾ ਪਤਾ ਲਗਾਉਣ ਲਈ ਕੁੱਲ 50,202 ਨਮੂਨਿਆਂ ਦੀ ਜਾਂਚ ਕੀਤੀ ਗਈ।

    ਉੱਧਰ ਕੇਰਲਾ ‘ਚ ਮੰਗਲਵਾਰ ਨੂੰ ਕੋਵਿਡ-19 ਦੇ 7,163 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਬੀਮਾਰੀ ਨਾਲ 482 ਲੋਕਾਂ ਦੀ ਮੌਤ ਹੋ ਗਈ। ਨਵੇਂ ਮਾਮਲਿਆਂ ਤੋਂ ਬਾਅਦ ਕੁੱਲ ਪੀੜਤਾਂ ਦੀ ਗਿਣਤੀ ਵਧ ਕੇ 49,19,952 ਹੋ ਗਈ, ਜਦਕਿ ਮ੍ਰਿਤਕਾਂ ਦੀ ਗਿਣਤੀ 29,355 ‘ਤੇ ਪਹੁੰਚ ਗਈ।



    ਰਾਜ ਸਰਕਾਰ ਵੱਲੋਂ ਜਾਰੀ ਪ੍ਰੈੱਸ ਨੋਟ ਵਿੱਚ ਦੱਸਿਆ ਗਿਆ ਕਿ 482 ਮਰੀਜ਼ਾਂ ਦੀ ਮੌਤ ਦੇ ਮਾਮਲਿਆਂ ‘ਚੋਂ 90 ਲੋਕਾਂ ਦੀ ਮੌਤ ਪਿਛਲੇ ਕੁੱਝ ਦਿਨਾਂ ਵਿੱਚ ਹੀ ਹੋਈ ਹੈ, ਜਦਕਿ 341 ਮ੍ਰਿਤਕ ਅਜਿਹੇ ਹਨ, ਜਿਨ੍ਹਾਂ ਦੇ ਨਾਂਅ ਜ਼ਰੂਰੀ ਦਸਤਾਵੇਜ਼ ਨਾ ਹੋਣ ਕਾਰਨ ਪਿਛਲੇ ਸਾਲ 18 ਜੂਨ ਤੱਕ ਦਰਜ ਨਹੀਂ ਹੋ ਪਾਏ ਸੀ। ਉੱਧਰ, ਕੇਂਦਰ ਦੇ ਨਵੇਂ ਦਿਸ਼ਾ ਨਿਰਦੇਸ਼ ਅਤੇ ਹਾਈਕੋਰਟ ਦੇ ਨਿਰਦੇਸ਼ ਦੇ ਮੁਤਾਬਕ ਅਪੀਲ ਦੇ ਆਧਾਰ ‘ਤੇ 51 ਲੋਕਾਂ ਦੀ ਮੌਤ ਦੇ ਪਿੱਛੇ ਕੋੋਵਿਡ-19 ਨੂੰ ਵਜ੍ਹਾ ਮੰਨਿਆ ਗਿਆ।
    Published by:Amelia Punjabi
    First published:
    Advertisement
    Advertisement