Home /News /national /

ਭਾਰਤ ਵੱਲੋਂ ਕੈਨੇਡਾ ਨੂੰ ਸਖਤ ਸੰਦੇਸ਼! ਚੋਟੀ ਦੀ ਕੂਟਨੀਤਕ ਬੈਠਕ ਮੁਲਤਵੀ ਕਰਨ ਲਈ ਆਖਿਆ

ਭਾਰਤ ਵੱਲੋਂ ਕੈਨੇਡਾ ਨੂੰ ਸਖਤ ਸੰਦੇਸ਼! ਚੋਟੀ ਦੀ ਕੂਟਨੀਤਕ ਬੈਠਕ ਮੁਲਤਵੀ ਕਰਨ ਲਈ ਆਖਿਆ

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ (file photo)

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ (file photo)

ਇਹ ਕਦਮ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੁਆਰਾ ਫਾਰਮਰਜ਼ ਪ੍ਰੋਟੈਸਟ ਦੇ ਸੰਬੰਧ ਵਿੱਚ ਕੀਤੀ ਟਿੱਪਣੀ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ।

  • Share this:
    ਨਵੀਂ ਦਿੱਲੀ- ਭਾਰਤ ਨੇ ਕੈਨੇਡਾ ਨੂੰ ਦੋਵਾਂ ਦੇਸ਼ਾਂ ਦਰਮਿਆਨ ਚੋਟੀ ਦੇ ਰਾਜਦੂਤਾਂ ਦੀ ਬੈਠਕ ਮੁਲਤਵੀ ਕਰਨ ਲਈ ਕਿਹਾ ਹੈ। ਇਹ ਮੰਨਿਆ ਜਾਂਦਾ ਹੈ ਕਿ ਭਾਰਤ ਵੱਲੋਂ ਇਹ ਕਦਮ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੁਆਰਾ ਫਾਰਮਰਜ਼ ਪ੍ਰੋਟੈਸਟ ਦੇ ਸੰਬੰਧ ਵਿੱਚ ਕੀਤੀ ਟਿੱਪਣੀ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ।

    ਹਿੰਦੁਸਤਾਨ ਟਾਈਮਜ਼ ਦੀ ਇਕ ਰਿਪੋਰਟ ਦੇ ਅਨੁਸਾਰ ਭਾਰਤੀ ਵਿਦੇਸ਼ ਮੰਤਰਾਲੇ ਵਿਚ ਸਕੱਤਰ (ਪੂਰਬੀ) ਰੀਵਾ ਗਾਂਗੁਲੀ ਦਾਸ ਅਤੇ ਕੈਨੇਡੀਅਨ ਹਮਰੁਤਬਾ ਦੇ ਵਿਚਕਾਰ ਵਿਦੇਸ਼ ਮੰਤਰਾਲੇ ਵਿੱਚ ਇਹ ਮੁਲਾਕਾਤ 15 ਦਸੰਬਰ ਨੂੰ ਹੋਣੀ ਸੀ। ਹੁਣ ਨਵੀਂ ਦਿੱਲੀ ਨੇ ਕੈਨੇਡਾ ਨੂੰ ਦੱਸਿਆ ਹੈ ਕਿ ਇਹ ਤਾਰੀਖ ਅਸੁਵਿਧਾਜਨਕ ਹੈ। ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਐਸ ਜੈਸ਼ੰਕਰ ਪਿਛਲੇ ਹਫ਼ਤੇ ਕੋਵਿਡ -19 ਨੂੰ ਕੈਨੇਡੀਅਨ ਵਿਦੇਸ਼ ਮੰਤਰੀ ਵੱਲੋਂ ਆਯੋਜਿਤ ਬੈਠਕ ਵਿੱਚ ਵੀ ਸ਼ਾਮਲ ਨਹੀਂ ਹੋਏ ਸਨ। ਉਦੋਂ ਵੀ ਇਹ ਕਾਰਨ ਦੱਸਿਆ ਸੀ।

    ਮਹੱਤਵਪੂਰਣ ਗੱਲ ਇਹ ਹੈ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਸੀ ਜੇਕਰ ਮੈਂ ਭਾਰਤ ਵੱਲੋਂ ਕਿਸਾਨਾਂ ਦੁਆਰਾ ਕੀਤੇ ਜਾ ਰਹੇ ਪ੍ਰਦਰਸ਼ਨ ਬਾਰੇ ਆ ਰਹੀਆਂ ਖ਼ਬਰਾਂ ਵੱਲ ਧਿਆਨ ਦੇਣਾ ਸ਼ੁਰੂ ਨਾ ਕੀਤਾ ਤਾਂ ਮੈਨੂੰ ਪਛਤਾਵਾ ਹੋਣਾ ਸੀ। ਸਥਿਤੀ ਚਿੰਤਾਜਨਕ ਹੈ… ਕਨੇਡਾ ਹਮੇਸ਼ਾਂ ਸ਼ਾਂਤਮਈ ਪ੍ਰਦਰਸ਼ਨਕਾਰੀਆਂ ਦੇ ਅਧਿਕਾਰਾਂ ਦੀ ਰਾਖੀ ਲਈ ਖੜਾ ਰਹੇਗਾ। ਅਸੀਂ ਆਪਣੀਆਂ ਚਿੰਤਾਵਾਂ ਨੂੰ ਉਜਾਗਰ ਕਰਨ ਲਈ ਕਈ ਤਰੀਕਿਆਂ ਨਾਲ ਭਾਰਤੀ ਅਧਿਕਾਰੀਆਂ ਕੋਲ ਪਹੁੰਚ ਕੀਤੀ ਹੈ।

    ਭਾਰਤ ਨੇ ਅਜਿਹੀਆਂ ਟਿੱਪਣੀਆਂ ਨੂੰ ਬੇਲੋੜਾ ਕਰਾਰ ਦਿੱਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਕਿਹਾ ਸੀ ਕਿ ਅਸੀਂ ਭਾਰਤ ਦੇ ਕਿਸਾਨਾਂ ਬਾਰੇ ਕੁਝ ਕੈਨੇਡੀਅਨ ਨੇਤਾਵਾਂ ਦੀਆਂ ਟਿਪਣੀਆਂ ਸੁਣੀਆਂ ਹਨ। ਅਜਿਹੇ ਬਿਆਨ ਗੈਰ-ਜ਼ਰੂਰੀ ਹੁੰਦੇ ਹਨ, ਭਾਵੇਂ ਇਹ ਕਿਸੇ ਲੋਕਤੰਤਰੀ ਦੇਸ਼ ਦੇ ਅੰਦਰੂਨੀ ਮੁੱਦਿਆਂ ਨਾਲ ਸਬੰਧਤ ਹੋਵੇ।
    Published by:Ashish Sharma
    First published:

    Tags: Canada, India, Justin Trudeau, Modi government

    ਅਗਲੀ ਖਬਰ