Home /News /national /

ਪੱਤਰਕਾਰਾਂ ਲਈ ਸਭ ਤੋਂ ਖ਼ਤਰਨਾਕ ਦੇਸ਼ ਬਣਿਆ ਭਾਰਤ, ਸੋਸ਼ਲ ਮੀਡੀਆ 'ਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਆਮ ਜਿਹੀ ਗੱਲ

ਪੱਤਰਕਾਰਾਂ ਲਈ ਸਭ ਤੋਂ ਖ਼ਤਰਨਾਕ ਦੇਸ਼ ਬਣਿਆ ਭਾਰਤ, ਸੋਸ਼ਲ ਮੀਡੀਆ 'ਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਆਮ ਜਿਹੀ ਗੱਲ

ਪੱਤਰਕਾਰਾਂ ਲਈ ਸਭ ਤੋਂ ਖ਼ਤਰਨਾਕ ਦੇਸ਼ ਬਣਿਆ ਭਾਰਤ

ਪੱਤਰਕਾਰਾਂ ਲਈ ਸਭ ਤੋਂ ਖ਼ਤਰਨਾਕ ਦੇਸ਼ ਬਣਿਆ ਭਾਰਤ

 • Share this:
  ਪੱਤਰਕਾਰਾਂ ਦੇ ਲਿਹਾਜ਼ ਨਾਲ ਭਾਰਤ ਦੁਨੀਆਂ ਦੇ ਸਭ ਤੋਂ ਅਸੁਰੱਖਿਅਤ ਦੇਸ਼ਾਂ ਵਿੱਚੋਂ ਇੱਕ ਹੈ ਜਦਕਿ ਇਸ ਸੂਚੀ ਵਿੱਚ ਅਮਰੀਕਾ ਦੀ ਐਂਟਰੀ ਸਭ ਤੋਂ ਪਹਿਲਾਂ ਹੋਈ ਹੈ। ਭਾਰਤ ਤੇ ਅਮਰੀਕਾ ਦੋਵੇਂ ਇਸ ਲਿਸਟ ਵਿੱਚ ਇੱਕ ਹੀ ਨੰਬਰ ਤੇ ਹਨ। ਇੱਕ ਰਿਪੋਰਟ ਅਨੁਸਾਰ ਇਨ੍ਹਾਂ ਦੇਸ਼ਾਂ ਵਿੱਚ ਪੱਤਰਕਾਰ ਉਦੋਂ ਮਾਰੇ ਗਏ ਜਦੋਂ ਇੱਥੇ ਕਿਸੇ ਤਰ੍ਹਾਂ ਦੀ ਨਾ ਕੋਈ ਲੜਾਈ ਸੀ ਤੇ ਨਾ ਹੀ ਕੋਈ ਵਿਵਾਦ ਸੀ। ਭਾਰਤ ਤੇ ਅਮਰੀਕਾ ਤੋਂ ਇਲਾਵਾ ਇਸ ਲਿਸਟ ਵਿੱਚ ਯਮਨ, ਮੈਕਸਿਕੋ, ਸੀਰੀਆ ਤੇ ਅਫ਼ਗਾਨਿਸਤਾਨ ਸ਼ਾਮਿਲ ਹਨ।

  ਰਿਪੋਰਟਸ ਵਿਦ ਆਊਟ ਬੋਰਡਰਸ ਦੀ ਰਿਪੋਰਟ ਅਨੁਸਾਰ, ਭਾਰਤ ਵਿੱਚ ਇਸ ਸਾਲ 6 ਪੱਤਰਕਾਰ ਮਾਰੇ ਗਏ ਤੇ ਹੋਰ ਕਈ ਪੱਤਰਕਾਰਾਂ ਉੱਤੇ ਜਾਨਲੇਵਾ ਹਮਲੇ ਕੀਤੇ ਗਏ। ਨਾਲ ਹੀ ਕਈ ਪੱਤਰਕਾਰਾਂ ਦੇ ਨਾਲ ਮਾਰਕੁੱਟ ਜਾਂ ਫਿਰ ਧਮਕੀ ਦੀਆਂ ਘਟਨਾਵਾਂ ਹੋਈਆਂ। ਇਸ ਤੋਂ ਇਲਾਵਾ ਕਈ ਪੱਤਰਕਾਰਾਂ ਨੂੰ ਆਪਣੇ ਖਿਲਾਫ਼ ਹੇਟ ਕੈਂਪੇਨ ਦਾ ਵੀ ਸਾਹਮਣਾ ਕਰਨਾ ਪਿਆ, ਜਿਸ ਵਿੱਚ ਸੋਸ਼ਲ ਮੀਡੀਆ ਉੱਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਬੇਹੱਦ ਆਮ ਗੱਲ ਰਹੀ।

  ਰਿਪੋਰਟ ਕਹਿੰਦੀ ਹੈ ਕਿ ਪੱਤਰਕਾਰਾਂ ਦੇ ਲਿਹਾਜ਼ ਨਾਲ ਦੁਨੀਆਂ ਦੇ 5 ਸਭ ਤੋਂ ਖ਼ਤਰਨਾਕ ਦੇਸ਼ਾਂ ਵਿੱਚ ਭਾਰਤ ਤੋਂ ਇਲਾਵਾ ਅਮਰੀਕਾ, ਮੈਕਸਿਕੋ, ਯਮਨ, ਸੀਰੀਆ ਤੇ ਅਫ਼ਗਾਨਿਸਤਾਨ ਵੀ ਸ਼ਾਮਿਲ ਹਨ ਤੇ ਇੱਥੇ ਕਈ ਪੱਤਰਕਾਰਾਂ ਨੂੰ ਜਾਨ ਤੋਂ ਹੱਥ ਧੋਣਾ ਪਿਆ।
  ਹੱਤਿਆ ਦਾ ਖ਼ਤਰਨਾਕ ਤਰੀਕੇ

  ਰਿਪੋਰਟ ਦੇ ਅਧਿਐਨ ਵਿੱਚ ਖੁਲਾਸਾ ਹੋਇਆ ਹੈ ਕਿ ਇਨ੍ਹਾਂ ਪੱਤਰਕਾਰਾਂ ਨੂੰ ਮਾਰਨ ਲਈ ਭਿਆਨਕ ਤਰੀਕਿਆਂ ਦਾ ਇਸਤੇਮਾਲ ਵੀ ਕੀਤਾ ਗਿਆ। ਆਪਣੀ ਰਿਪੋਰਟ ਵਿੱਚ ਉਸਨੇ ਇੱਕ ਹਿੰਦੀ ਅਖ਼ਬਾਰ ਦੇ 2 ਪੱਤਰਕਾਰਾਂ ਨਵੀਨ ਨਿਸ਼ਚਲ ਤੇ ਵਿਜੇ ਸਿੰਘ ਦੀ ਹੱਤਿਆ ਦਾ ਜ਼ਿਕਰ ਕੀਤਾ ਗਿਆ ਹੈ। ਰਿਪੋਰਟ ਨੇ ਦੱਸਿਆ ਕਿ ਬਿਹਾਰ ਦੇ ਇੱਕ ਗ੍ਰਾਮ ਪ੍ਰਧਾਨ ਨੇ ਆਪਣੇ ਖਿਲਾਫ਼ ਰਿਪੋਰਟਿੰਗ ਨੂੰ ਲੈ ਕੇ 25 ਮਾਰਚ ਨੂੰ ਇਨ੍ਹਾਂ ਦੋਵਾਂ ਪੱਤਰਕਾਰਾਂ ਦੇ ਉੱਪਰ ਐਸਯੂਵੀ ਕਾਰ ਚੜਾ ਕੇ ਹੱਤਿਆ ਕਰ ਦਿੱਤੀ ਸੀ, ਅਜਿਹੀ ਹੀ ਇੱਕ ਘਟਨਾ ਘਟੀ ਮੱਧ ਪ੍ਰਦੇਸ਼ ਵਿੱਚ ਜਿੱਥੇ ਸਥਾਨਕ ਮਾਈਨਿੰਗ ਮਾਫ਼ੀਆ ਨੂੰ ਲੈ ਕੇ ਰਿਪੋਰਟਿੰਗ ਕਰ ਰਹੇ ਪੱਤਰਕਾਰ ਉੱਤੇ ਟਰੱਕ ਚੜਾ ਕੇ ਉਸਨੂੰ ਮਾਰ ਦਿੱਤਾ ਗਿਆ। ਪਿਛਲੇ 3 ਸਾਲਾਂ ਵਿੱਚ ਬਾਲੂ ਦੇ ਗੈਰ ਕਾਨੂੰਨੀ ਮਾਈਨਿੰਗ ਮਾਮਲੇ ਵਿੱਚ ਸ਼ਾਮਿਲ ਅਪਰਾਧਿਕ ਸੰਗਠਨਾਂ ਨੇ ਘੱਟ ਤੋਂ ਘੱਟ 6 ਪੱਤਰਕਾਰਾਂ ਦਾ ਕਤਲ ਕਰ ਦਿੱਤਾ।


  ਦੁਨੀਆਂ ਦੇ ਪੱਤਰਕਾਰਾਂ ਦੇ ਲਿਹਾਜ਼ ਨਾਲ 5 ਸਭ ਤੋਂ ਖ਼ਤਰਨਾਕ ਦੇਸ਼ਾਂ ਵਿੱਚ ਅਮਰੀਕਾ ਵੀ ਸ਼ਾਮਿਲ ਹੋ ਗਿਆ ਹੈ। ਅਮਰੀਕਾ ਵਿੱਚ ਵੀ 6 ਪੱਤਰਕਾਰ ਮਾਰੇ ਗਏ ਜਿਸ ਵਿੱਚ ਕੈਪਿਟਲ ਗਜਟ ਦੇ 5 ਕਰਮਚਾਰੀਆਂ ਵਿੱਚੋਂ 4 ਪੱਤਰਕਾਰਾਂ ਦੀ ਹੱਤਿਆ ਕਰ ਦਿੱਤੀ ਗਈ। ਉਨ੍ਹਾਂ ਦੀ ਹੱਤਿਆ 28 ਜੂਨ ਨੂੰ ਉਸ ਸਮੇਂ ਕੀਤੀ ਗਈ ਜਦੋਂ ਇੱਕ ਸ਼ਖ਼ਸ ਨੇ ਅਚਾਨਕ ਫਾਇਰਿੰਗ ਸ਼ੁਰੂ ਕਰ ਦਿੱਤੀ ਤੇ 4 ਪੱਤਰਕਾਰ ਮਾਰੇ ਗਏ। 2018 ਵਿੱਚ ਅਫ਼ਗਾਨਿਸਤਾਨ ਵਿੱਚ ਸਭ ਤੋਂ ਜ਼ਿਆਦਾ 15 ਪੱਤਰਕਾਰ ਮਾਰੇ ਗਏ ਤੇ ਇਸ ਲਿਸਟ ਵਿੱਚ ਉਹ ਸਭ ਤੋਂ ਉੱਪਰ ਹਨ।
  First published:

  Tags: Attack, India, Journalist

  ਅਗਲੀ ਖਬਰ