ਭਾਰਤ ਦੀ ਸਭ ਤੋਂ ਪਹਿਲੀ ਕਰੋਨਾ ਮਰੀਜ਼ ਨੂੰ ਮੁੜ ਕਰੋਨਾ, 2020 ਵਿਚ ਚੀਨ ਤੋਂ ਪਰਤੀ ਸੀ

News18 Punjabi | News18 Punjab
Updated: July 13, 2021, 5:49 PM IST
share image
ਭਾਰਤ ਦੀ ਸਭ ਤੋਂ ਪਹਿਲੀ ਕਰੋਨਾ ਮਰੀਜ਼ ਨੂੰ ਮੁੜ ਕਰੋਨਾ, 2020 ਵਿਚ ਚੀਨ ਤੋਂ ਪਰਤੀ ਸੀ
ਭਾਰਤ ਦੀ ਸਭ ਤੋਂ ਪਹਿਲੀ ਕਰੋਨਾ ਮਰੀਜ਼ ਨੂੰ ਮੁੜ ਕਰੋਨਾ, 2020 ਵਿਚ ਚੀਨ ਤੋਂ ਪਰਤੀ ਸੀ (ਸੰਕੇਤਕ ਫੋਟੋ)

  • Share this:
  • Facebook share img
  • Twitter share img
  • Linkedin share img
ਭਾਰਤ ਵਿਚ ਕੋਰੋਨਾਵਾਇਰਸ ਦੇ ਕੇਸ ਨਿਰੰਤਰ ਘਟ ਰਹੇ ਹਨ। ਇਸ ਦੇ ਬਾਵਜੂਦ ਕੇਰਲ ਸਮੇਤ ਕੁਝ ਰਾਜਾਂ ਵਿੱਚ ਸਥਿਤੀ ਚਿੰਤਾਜਨਕ ਬਣੀ ਹੋਈ ਹੈ। ਹੁਣ ਦੇਸ਼ ਦੀ ਪਹਿਲੀ ਕੋਰੋਨਾ ਸੰਕਰਮਿਤ (Corona Positive) ਨੂੰ ਇਕ ਵਾਰ ਫਿਰ ਕੋਰੋਨਾ ਹੋ ਗਿਆ ਹੈ।

ਭਾਰਤ ਦੀ ਪਹਿਲੀ ਕੋਵਿਡ-19 ਮਰੀਜ਼ ਨੂੰ ਮੁੜ ਕਰੋਨਾ ਹੋ ਗਿਆ ਹੈ। ਤ੍ਰਿਸੂਰ ਦੇ ਮੈਡੀਕਲ ਅਫਸਰ (ਡੀਐੱਮਓ) ਡਾ. ਕੇਜੇ ਰੀਨਾ ਨੇ ਦੱਸਿਆ ਕਿ ਭਾਰਤ ਦੀ ਪਹਿਲੀ ਕਰੋਨਾ ਮਰੀਜ਼ ਦਾ ਆਰਟੀ-ਪੀਸੀਆਰ ਟੈਸਟ ਪਾਜ਼ੇਟਿਵ ਆਇਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਜਦੋਂ ਮਰੀਜ਼ ਨੇ ਅਗਲੀ ਪੜ੍ਹਾਈ ਲਈ ਦਿੱਲੀ ਜਾਣ ਵਾਸਤੇ ਟੈਸਟ ਕਰਵਾਇਆ ਤਾਂ ਉਹ ਪਾਜ਼ੇਟਿਵ ਨਿਕਲੀ ਹੈ।

ਡਾਕਟਰਾਂ ਮੁਤਾਬਕ ਇਸ ਸਮੇਂ ਉਹ ਘਰ ਵਿੱਚ ਇਕਾਂਤਵਸ ਵਿੱਚ ਹੈ ਤੇ ਉਸ ਦੀ ਸਿਹਤ ਠੀਕ ਹੈ। 30 ਜਨਵਰੀ 2020 ਨੂੰ ਵੁਹਾਨ ਯੂਨੀਵਰਸਿਟੀ ਦੇ ਤੀਜੇ ਸਾਲ ਦੀ ਮੈਡੀਕਲ ਵਿਦਿਆਰਥੀ ਜਦੋਂ ਸਮੈਸਟਰ ਛੁੱਟੀਆਂ ਦੌਰਾਨ ਭਾਰਤ ਆਈ ਸੀ ਤਾਂ ਕਰੋਨਾ ਟੈਸਟ ਦੌਰਾਨ ਉਹ ਪਾਜ਼ੇਟਿਵ ਨਿਕਲੀ ਤੇ ਇਸ ਤਰ੍ਹਾਂ ਉਹ ਦੇਸ਼ ਦੀ ਪਹਿਲੀ ਕਰੋਨਾ ਮਰੀਜ਼ ਬਣੀ।
ਤ੍ਰਿਸੂਰ ਮੈਡੀਕਲ ਕਾਲਜ ਹਸਪਤਾਲ ਵਿੱਚ ਤਕਰੀਬਨ ਤਿੰਨ ਹਫ਼ਤਿਆਂ ਦੇ ਇਲਾਜ ਤੋਂ ਬਾਅਦ ਉਸ ਦਾ ਟੈਸਟ ਨੈਗੇਟਿਵ ਆਇਆ ਸੀ ਤੇ 20 ਫਰਵਰੀ 2020 ਨੂੰ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ।
Published by: Gurwinder Singh
First published: July 13, 2021, 5:44 PM IST
ਹੋਰ ਪੜ੍ਹੋ
ਅਗਲੀ ਖ਼ਬਰ