ਭਾਰਤ ਨੇ ਆਉਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਨੇਪਾਲ ਨੂੰ 80 ਵਾਹਨ ਸੌਂਪੇ ਹਨ। ਕੇਂਦਰ ਨੇ ਵੀਰਵਾਰ ਨੂੰ ਦੇਸ਼ ਦੇ ਚੋਣ ਕਮਿਸ਼ਨ ਨੂੰ ਮਹਿੰਦਰਾ ਸਕਾਰਪੀਓ ਪਿਕਅੱਪ ਟਰੱਕ ਦੀ ਪੇਸ਼ਕਸ਼ ਕੀਤੀ ਸੀ।
ਇਸ ਤੋਂ ਬਾਅਦ ਨੇਪਾਲ ਵਿਚ ਭਾਰਤੀ ਰਾਜਦੂਤ ਨਵੀਨ ਸ੍ਰੀਵਾਸਤਵ ਨੇ ਇਕ ਸਮਾਰੋਹ ਵਿਚ ਨੇਪਾਲ ਦੇ ਮੁੱਖ ਚੋਣ ਕਮਿਸ਼ਨਰ ਦਿਨੇਸ਼ ਕੁਮਾਰ ਥਪਲੀਆ ਨੂੰ ਇਹ ਗੱਡੀਆਂ ਸੌਂਪੀਆਂ। ਭਾਰਤ ਹੁਣ ਤੱਕ ਗੁਆਂਢੀ ਦੇਸ਼ ਵਿਚ ਚੋਣ ਕਮਿਸ਼ਨ ਨੂੰ 200 ਤੋਂ ਵੱਧ ਵਾਹਨਾਂ ਦੀ ਡਿਲੀਵਰੀ ਕਰ ਚੁੱਕਾ ਹੈ।
ਭਾਰਤ ਵੱਲੋਂ ਸੌਂਪੇ ਗਏ 200 ਵਾਹਨਾਂ ਵਿਚੋਂ 80 ਦੀ ਵਰਤੋਂ ਚੋਣ ਕਮਿਸ਼ਨ ਵੱਲੋਂ ਚੋਣਾਂ ਨਾਲ ਸਬੰਧਤ ਕੰਮਾਂ ਲਈ ਕੀਤੀ ਜਾਵੇਗੀ, ਜਦਕਿ 120 ਹੋਰ ਸੁਰੱਖਿਆ ਬਲਾਂ ਵੱਲੋਂ ਵਰਤੇ ਜਾਣਗੇ। ਪਹਾੜੀ ਇਲਾਕਾ ਹੋਣ ਕਾਰਨ ਨੇਪਾਲ ਨੂੰ ਮਹਿੰਦਰਾ ਦੇ ਆਲ-ਟੇਰੇਨ ਮਾਡਲ ਸਕਾਰਪੀਓ ਤੋਂ ਫਾਇਦਾ ਹੋਵੇਗਾ।
ਭਾਰਤ ਪਹਿਲਾਂ ਵੀ ਮਦਦ ਕਰਦਾ ਰਿਹਾ ਹੈ
ਭਾਰਤ ਬੇਨਤੀ ਉਤੇ ਵਾਹਨਾਂ ਦੀ ਪੇਸ਼ਕਸ਼ ਕਰਕੇ ਨੇਪਾਲ ਦਾ ਸਮਰਥਨ ਕਰਦਾ ਰਿਹਾ ਹੈ। ਹੁਣ ਤੱਕ ਨੇਪਾਲ ਦੀ ਚੋਟੀ ਦੀ ਚੋਣ ਏਜੰਸੀ ਨੂੰ 214 ਵਾਹਨ ਤੋਹਫੇ ਵਜੋਂ ਦਿੱਤੇ ਜਾ ਚੁੱਕੇ ਹਨ। ਸਮਾਗਮ ਵਿਚ ਬੋਲਦਿਆਂ ਥਪਲੀਆ ਨੇ ਕਿਹਾ, “ਅਸੀਂ ਦੇਸ਼ ਵਿਚ ਪ੍ਰਤੀਨਿਧ ਸਭਾ ਅਤੇ ਸੂਬਾਈ ਅਸੈਂਬਲੀਆਂ ਦੀਆਂ ਚੋਣਾਂ ਕਰਵਾਉਣ ਦੀ ਪ੍ਰਕਿਰਿਆ ਵਿੱਚ ਹਾਂ।
ਇਸ ਲਈ ਕੁਝ ਹੀ ਦਿਨ ਬਾਕੀ ਹਨ। ਲੋਕਤੰਤਰੀ ਪ੍ਰਣਾਲੀ ਨੂੰ ਕਾਇਮ ਰੱਖਣ ਲਈ ਸਮੇਂ-ਸਮੇਂ ਦੀਆਂ ਚੋਣਾਂ ਜ਼ਰੂਰੀ ਹਨ। ਭਾਰਤ ਸਰਕਾਰ ਸਾਡੀਆਂ ਵੱਡੀਆਂ ਚੋਣਾਂ ਵਿਚ ਵਾਹਨ, ਚੋਣ ਸਮੱਗਰੀ ਅਤੇ ਹੋਰ ਲੋੜੀਂਦੀ ਸਹਾਇਤਾ ਪ੍ਰਦਾਨ ਕਰਕੇ ਸਾਡੀ ਮਦਦ ਕਰ ਰਹੀ ਹੈ।”
ਇਨ੍ਹਾਂ ਵਾਹਨਾਂ ਦੀ ਵਰਤੋਂ ਚੋਣਾਂ ਵਿਚ ਕੀਤੀ ਜਾਵੇਗੀ
ਨਵੀਨ ਸ਼੍ਰੀਵਾਸਤਵ ਨੇ ਕਿਹਾ, “ਭਾਰਤ ਹਮੇਸ਼ਾ ਨੇਪਾਲ ਦਾ ਚੰਗਾ ਮਿੱਤਰ ਰਿਹਾ ਹੈ। ਸਾਡੇ ਸਬੰਧ ਹਮੇਸ਼ਾ ਹੀ ਸੁਹਿਰਦ ਰਹੇ ਹਨ। ਭਾਰਤ ਇਕ ਗੁਆਂਢੀ ਅਤੇ ਲੋਕਤੰਤਰੀ ਰਾਸ਼ਟਰ ਹੋਣ ਦੇ ਨਾਤੇ ਨੇਪਾਲ ਦੇ ਚੋਣ ਕਮਿਸ਼ਨ ਦੀਆਂ ਬੇਨਤੀਆਂ ਨੂੰ ਹਮੇਸ਼ਾ ਸਵੀਕਾਰ ਕਰਦਾ ਹੈ, ਜਿਸ ਦੇ ਆਧਾਰ 'ਤੇ ਅਸੀਂ 80 ਵਾਹਨ ਸੌਂਪ ਰਹੇ ਹਾਂ। ਸੌਂਪੇ ਗਏ ਵਾਹਨਾਂ ਦੀ ਵਰਤੋਂ 20 ਨਵੰਬਰ ਤੋਂ ਹੋਣ ਵਾਲੀਆਂ ਆਮ ਚੋਣਾਂ ਦੌਰਾਨ ਕੀਤੀ ਜਾਵੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Anand mahindra, India nepal, Mahindra, Mahindra first choice, Mahindra Scorpio, Nepal