Home /News /national /

ਭਾਰਤ ਨੇ ਪਾਕਿਸਤਾਨ ਤੋਂ ਦਰਾਮਦ ਹੁੰਦੇ ਸਾਮਾਨ 'ਤੇ ਕਸਟਮ ਡਿਊਟੀ 200 ਫ਼ੀਸਦੀ ਵਧਾਈ

ਭਾਰਤ ਨੇ ਪਾਕਿਸਤਾਨ ਤੋਂ ਦਰਾਮਦ ਹੁੰਦੇ ਸਾਮਾਨ 'ਤੇ ਕਸਟਮ ਡਿਊਟੀ 200 ਫ਼ੀਸਦੀ ਵਧਾਈ

 • Share this:
  ਭਾਰਤ ਨੇ ਪਾਕਿਸਤਾਨ 'ਤੇ ਤੁਰੰਤ ਪ੍ਰਭਾਵ ਨਾਲ ਦਰਾਮਦ ਹੁੰਦੇ ਸਾਮਾਨ 'ਤੇ 200 ਫ਼ੀਸਦੀ ਕਸਟਮ ਡਿਊਟੀ ਵਧਾ ਦਿੱਤੀ ਹੈ।

  ਇਸ ਤੋਂ ਪਹਿਲਾਂ ਭਾਰਤ ਨੇ ਪਾਕਿਸਤਾਨ ਕੋਲੋਂ MFN 'ਮੋਸਟ ਫੇਵਰਡ ਨੇਸ਼ਨ' ਦਾ ਦਰਜਾ ਵੀ ਵਾਪਸ ਲੈ ਲਿਆ ਸੀ।

  ਭਾਰਤ ਨੇ ਇਹ ਫ਼ੈਸਲਾ 14 ਫਰਵਰੀ ਨੂੰ ਭਾਰਤ ਸ਼ਾਸਿਤ ਕਸ਼ਮੀਰ ਦੇ ਪੁਲਵਾਮਾ ਵਿੱਚ ਸੀਆਰਪੀਐੱਫ ਦੇ ਕਾਫ਼ਲੇ 'ਤੇ ਹਮਲੇ ਤੋਂ ਬਾਅਦ ਲਿਆ। ਇਸ ਹਮਲੇ ਵਿੱਚ ਸੀਆਰਪੀਐੱਫ ਦੇ ਘੱਟੋ-ਘੱਟ 40 ਜਵਾਨਾਂ ਦੀ ਮੌਤ ਹੋਈ ਹੈ।

  ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਸਟਮ ਡਿਊਟੀ ਵਧਾਉਣ ਦੇ ਫ਼ੈਸਲੇ ਬਾਰੇ ਟਵੀਟ ਕਰਦਿਆਂ ਲਿਖਿਆ, "ਭਾਰਤ ਨੇ ਪੁਲਵਾਮਾ ਹਮਲੇ ਤੋਂ ਬਾਅਦ ਪਾਕਿਸਤਾਨ ਕੋਲੋਂ 'ਮੋਸਟ ਫੇਵਰਡ ਨੇਸ਼ਨ' ਦਾ ਦਰਜਾ ਵਾਪਸ ਲੈਣ ਤੋਂ ਬਾਅਦ ਪਾਕਿਸਤਾਨ ਤੋਂ ਦਰਾਮਦ ਹੁੰਦੇ ਸਾਮਾਨ 'ਤੇ ਬੇਸਿਕ ਕਸਟਮ ਡਿਊਟੀ 200 ਫ਼ੀਸਦੀ ਕਰ ਦਿੱਤੀ ਹੈ।"  ਸਾਲ 2017-18 'ਚ ਭਾਰਤ-ਪਾਕਿਸਤਾਨ ਵਿਚਾਲੇ ਕਰੀਬ 3482.3 ਕਰੋੜ ਦਾ ਵਪਾਰ ਹੋਇਆ ਹੈ।

  ਪਾਕਿਸਤਾਨ ਵੱਲੋਂ ਭਾਰਤ ਵਿੱਚ ਫਲ ਅਤੇ ਸੀਮੈਂਟ ਦੀ ਦਰਾਮਦੀ ਵਧੇਰੇ ਹੁੰਦੀ ਹੈ, ਜਿਸ 'ਤੇ ਮੌਜੂਦਾ ਕਸਟਮ ਡਿਊਟੀ 30-40 ਫ਼ੀਸਦੀ ਅਤੇ 7.5 ਫ਼ੀਸਦੀ ਹੈ।
  First published:

  Tags: Pulwama attack

  ਅਗਲੀ ਖਬਰ