ਨਵੀਂ ਦਿੱਲੀ: ਸੁਪਰੀਮ ਕੋਰਟ ਕਾਲਜੀਅਮ (SC Collegium) ਦੁਆਰਾ ਪ੍ਰਸਤਾਵਿਤ ਸਾਰੇ 9 ਨਾਵਾਂ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ (Ramnath Kovind) ਨੇ ਮਨਜ਼ੂਰੀ ਦੇ ਦਿੱਤੀ ਹੈ। ਹੁਣ ਫਾਈਲ ਨੂੰ ਰਸਮੀ ਕਾਰਵਾਈਆਂ ਪੂਰੀਆਂ ਕਰਨ ਲਈ ਭੇਜ ਦਿੱਤਾ ਗਿਆ ਹੈ। ਇਹ ਸਾਰੇ ਜੱਜ ਅਗਲੇ ਹਫਤੇ ਸਹੁੰ ਚੁੱਕ ਸਕਦੇ ਹਨ। ਇਸ ਸੂਚੀ ਵਿੱਚ ਇੱਕ ਨਾਂਅ ਜਸਟਿਸ ਬੀ.ਵੀ. ਨਾਗਰਥਨਾ (BV Nagarathna) ਦਾ ਵੀ ਹੈ। ਸਹੁੰ ਚੁੱਕਣ ਦੇ ਨਾਲ, ਜਸਟਿਸ ਨਾਗਰਥਨਾ ਦੇਸ਼ ਦੀ ਪਹਿਲੀ ਮਹਿਲਾ ਚੀਫ ਜਸਟਿਸ ਬਣਨ ਦੀ ਦਿਸ਼ਾ ਵਿੱਚ ਕਦਮ ਵਧਾ ਕੇ ਇਤਿਹਾਸ ਰਚ ਦੇਣਗੇ। ਸੀਨੀਅਰਤਾ ਅਨੁਸਾਰ, ਨਾਗਰਥਨਾ ਸਾਲ 2027 ਵਿੱਚ ਭਾਰਤ ਦੇ ਮੁੱਖ ਜੱਜ ਬਣਨਗੇ।
ਸੂਚੀ ਵਿੱਚ 9 ਨਾਮਾਂ ਵਿੱਚੋਂ 8 ਹਾਈਕੋਰਟ ਦੇ ਜੱਜ ਹਨ ਅਤੇ ਇੱਕ ਸੁਪਰੀਮ ਕੋਰਟ ਦਾ ਸੀਨੀਅਰ ਵਕੀਲ ਹੈ। ਕਰਨਾਟਕ ਹਾਈਕੋਰਟ ਦੇ ਮੁੱਖ ਜੱਜ ਏ. ਓਕਾ, ਗੁਜਰਾਤ ਹਾਈਕੋਰਟ ਦੇ ਮੁੱਖ ਜੱਜ ਵਿਕਰਮ ਨਾਥ, ਸਿੱਕਮ ਹਾਈ ਕੋਰਟ ਦੇ ਜਸਟਿਸ ਜੇ. ਮਹੇਸ਼ਵਰੀ, ਤੇਲੰਗਾਨਾ ਹਾਈਕੋਰਟ ਦੀ ਮੁੱਖ ਜੱਜ ਹਿਮਾ ਕੋਹਲੀ, ਜਸਟਿਸ ਬੀ.ਵੀ. ਨਾਗਰਥਨਾ, ਕੇਰਲ ਹਾਈਕੋਰਟ ਦੇ ਜਸਟਿਸ ਸੀ.ਟੀ. ਰਵੀਕੁਮਾਰ, ਮਦਰਾਸ ਹਾਈਕੋਰਟ ਦੇ ਜਸਟਿਸ ਐਮ. ਸੁੰਦਰੇਸ਼, ਗੁਜਰਾਤ ਹਾਈਕੋਰਟ ਦੇ ਜਸਟਿਸ ਬੇਲਾ ਐਮ ਤ੍ਰਿਵੇਦੀ ਅਤੇ ਸੀਨੀਅਰ ਅਟਾਰਨੀ ਪੀਐਸ ਨਰਸਿਮ੍ਹਾ ਦੇ ਨਾਂਅ ਸ਼ਾਮਲ ਹਨ।
ਪਹਿਲੀ ਵਾਰ ਤਿੰਨ ਔਰਤਾਂ ਦੇ ਨਾਵਾਂ ਦੀ ਸਿਫਾਰਸ਼
ਸੁਪਰੀਮ ਕੋਰਟ ਕਾਲਜੀਅਮ ਦੀ ਪ੍ਰਧਾਨਗੀ ਚੀਫ ਜਸਟਿਸ ਐਨ.ਵੀ. ਰਮਨ ਕਰ ਰਹੇ ਹਨ। ਇਸਤੋਂ ਇਲਾਵਾ ਜਸਟਿਸ ਯੂ.ਯੂ. ਲਲਿਤ, ਏ.ਐਮ. ਖਾਨਵਿਲਕਰ, ਡੀ.ਵਾਈ. ਚੰਦਰਚੂੜ ਅਤੇ ਐਲ. ਨਾਗੇਸ਼ਵਰ ਕਾਲਜੀਅਮ ਵਿੱਚ ਸੀ। ਪਹਿਲੀ ਵਾਰ, ਸੁਪਰੀਮ ਕੋਰਟ ਕਾਲਜੀਅਮ ਨੇ ਇੱਕ ਸਮੇਂ ਵਿੱਚ ਤਿੰਨ ਮਹਿਲਾ ਜੱਜਾਂ ਦੇ ਨਾਵਾਂ ਦੀ ਸਿਫਾਰਸ਼ ਕੀਤੀ ਹੈ। ਦੇਸ਼ ਦੀ ਸੁਪਰੀਮ ਕੋਰਟ ਵਿੱਚ ਔਰਤਾਂ ਦੀ ਨੁਮਾਇੰਦਗੀ ਸੰਬੰਧੀ ਇਸ ਸਿਫਾਰਸ਼ ਰਾਹੀਂ ਸੰਦੇਸ਼ ਵੀ ਦਿੱਤਾ ਗਿਆ ਹੈ।
9 ਵਿੱਚੋਂ ਤਿੰਨ ਬਣ ਸਕਦੇ ਹਨ ਭਾਰਤ ਦੇ ਮੁੱਖ ਜੱਜ
ਸੁਪਰੀਮ ਕੋਰਟ ਕਾਲਜੀਅਮ ਦੁਆਰਾ ਸੁਪਰੀਮ ਕੋਰਟ ਵਿੱਚ ਜੱਜਾਂ ਦੇ ਅਹੁਦੇ 'ਤੇ ਨਿਯੁਕਤੀ ਲਈ ਜਿਨ੍ਹਾਂ 9 ਜੱਜਾਂ ਦੇ ਨਾਵਾਂ ਦੀ ਸਿਫਾਰਸ਼ ਕੀਤੀ ਗਈ ਹੈ, ਉਨ੍ਹਾਂ ਵਿੱਚੋਂ ਤਿੰਨ ਭਵਿੱਖ ਵਿੱਚ ਭਾਰਤ ਦੇ ਮੁੱਖ ਜੱਜ ਬਣਨ ਦੇ ਯੋਗ ਹੋਣਗੇ। ਜਸਟਿਸ ਵਿਕਰਮ ਨਾਥ ਫਰਵਰੀ 2027 ਵਿੱਚ ਸੁਪਰੀਮ ਕੋਰਟ ਦੇ ਜੱਜ ਜਸਟਿਸ ਸੂਰਿਆ ਕਾਂਤ ਦੀ ਸੇਵਾਮੁਕਤੀ 'ਤੇ ਭਾਰਤ ਦੇ ਮੁੱਖ ਜੱਜ ਬਣਨਗੇ। ਇਸ ਤੋਂ ਬਾਅਦ ਜੱਜ ਜਸਟਿਸ ਬੀ.ਵੀ. ਨਾਗਰਥਨਾ ਜੱਜ ਜਸਟਿਸ ਨਾਥ ਦੀ ਜਗ੍ਹਾ ਲੈਣਗੇ, ਜੋ ਭਾਰਤ ਦੀ ਪਹਿਲੀ ਮਹਿਲਾ ਮੁੱਖ ਜੱਜ ਬਣਨਗੇ। ਨਿਆਂਪਾਲਿਕਾ ਦੇ ਮੁਖੀ ਵਜੋਂ ਉਨ੍ਹਾਂ ਦਾ ਕਾਰਜਕਾਲ ਇੱਕ ਮਹੀਨੇ ਤੋਂ ਵੱਧ ਦਾ ਹੋਵੇਗਾ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।