ਕਰਤਾਰਪੁਰ, ਕਾਰੀਡੋਰ ਅਤੇ ਕੌਤਕ

  • Share this:
ਕਰਤਾਰਪੁਰ ਦੇ ਲਾਂਘੇ ਦੇ ਖੁੱਲਣ ਦੀਆਂ ਆਸਾਂ ਅਤੇ ਅਰਦਾਸਾਂ ਹੁਣ ਪਾਕਿਸਤਾਨ ਤੋਂ ਜੰਗੀ ਪੱਧਰ ‘ਤੇ ਜਾਰੀ ੳਸਾਰੀ ਹੇਠ ਇਮਾਰਤਾਂ ਅਤੇ ਸੜਕਾਂ ਆਦਿ ਦੀਆਂ ਨਿੱਤ ਪ੍ਰਕਾਸ਼ਿਤ ਹੋ ਰਹਿਆਂ ਤਾਜ਼ਾ ਤਸਵੀਰਾਂ ਅਤੇ ਦਿਲਾਂ ਨੂੰ ਬੇਅੰਤ ਖ਼ੁਸ਼ੀ ਪ੍ਰਦਾਨ ਕਰਨ ਵਾਲਿਆਂ ਸੂਚਨਾਵਾਂ 'ਚ ਤਬਦੀਲ ਹੋ ਚੁੱਕਿਆਂ ਨੇ। ਅਟਾਰੀ ਸਰਹੱਦ ੳੱਤੇ ਵੀਰਵਾਰ ਨੂੰ ਭਾਰਤੀ ਅਤੇ ਪਾਕਿਸਤਾਨੀ ਸਰਕਾਰਾਂ ਦੇ ਵਫ਼ਦਾਂ ਦਰਮਿਆਨ ਸ਼੍ਰੀ ਦਰਬਾਰ ਸਾਹਿਬ ਕਰਤਾਰਪੁਰ ਤੋਂ ਡੇਰਾ ਬਾਬਾ ਨਾਨਕ ਵਿਚਾਲੇ ਬਣ ਕੇ ਤਿਆਰ ਹੋਣ ਜਾ ਰਹੇ ਕਾਰੀਡੋਰ ਦੇ ਖਰੜੇ ਨੂੰ ਤੈਅ ਕਰਨ ਵਾਲਿਆਂ ਮੱਦਾਂ ਵੀ ਬੇਸ਼ੁਮਾਰ ਸਕੂਨ ਪ੍ਰਦਾਨ ਕਰਦਿਆਂ ਨੇ। ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਇਸ ੳਪਰਾਲੇ ਲਈ ਬਰਾਬਰ ਵਧਾਈ ਦੀਆਂ ਪਾਤਰ ਨੇ।
14 ਫਰਵਰੀ ਦੇ ਪੁਲਵਾਮਾ ਦੇ ਦਹਿਸ਼ਤਗਰਦੀ ਹਮਲੇ ਦੇ ਠੀਕ ਇੱਕ ਮਹੀਨੇ ਬਾਅਦ ਅਤੇ ਭਾਰਤ ਵੱਲੋਂ ਪਾਕਿਸਤਾਨ ੳੱਤੇ ਇਤਿਹਾਸਿਕ ਏਅਰ ਸਟ੍ਰਾਈਕਾਂ ਤੋਂ ਮਹਿਜ਼ ਦੋ ਹਫ਼ਤੇ ੳਪਰੰਤ- ਦੋਵੇਂ ਮੁਲਕਾਂ 'ਚ ਤਲਖ਼ੀ ਅਤੇ ਨਫ਼ਰਤ ਦੇ ਸਿਖਰ ਮੌਕੇ ਕਰਤਾਰਪੁਰ ਕਾਰੀਡੋਰ ੳੱਤੇ ਇਹ ਗੱਲਬਾਤ ਬਾਬੇ ਨਾਨਕ ਦਾ ਕੌਤਕ ਹੀ ਸਮਝਿਆ ਜਾ ਸਕਦਾ ਹੈ। ਲੇਕਿਨ ਇਸ ਕੌਤਕ ਪਿੱਛੇ ਪੈਦਾ ਹਾਲਾਤਾਂ ਦੀ ਸਮੀਖਿਆ ਦਰਸਾੳਂਦੀ ਹੈ ਕਿ ਦੇਵੇਂ ਮੁਲਕਾਂ ਵੱਲੋਂ ਰੱਬੀ ਰਜ਼ਾ ਵਿਚ ਤੁਰਦੇ ਰਹਿਣ ਦਾ ਫ਼ਰਮਾਨ ਦੋਵੇਂ ਮੁਲਕਾਂ ਦੇ ਸਿਆਸੀ ਹਾਲਾਤਾਂ ਤੋਂ ਪ੍ਰਭਾਵਿਤ ਹੈ।
ਦਹਿਸ਼ਤਗਰਦਾਂ ਨੂੰ ਪਨਾਹ ਦੇਣ ਵਾਲੇ ਬਦਨਾਮ ਮੁਲਕ ਵਜੋਂ ਦੁਨੀਆ ਭਰ 'ਚ ਆਪਣੀ ਫਜੀਹਤ ਕਰਾ ਚੁੱਕੇ ਅਤੇ ਭਾਰਤ ਵੱਲੋਂ ਕੂਟਨੀਤਕ ਦਬਾਅ ੳਪਰੰਤ ਲਗਾਤਾਰ ਕੌਮਾਂਤਰੀ ਹਾਸ਼ੀਏ ਤੇ ਸੁੰਗੜਦੇ ਪਾਕਿਸਤਾਨ ਲਈ ਇਹ ਭਾਰਤ ਨਾਲ ਮੁੜ ਰਾਬਤਾ ਕਾਇਮ ਕਰਨ ਦੀ ਮਜਬੂਰੀ ਹੀ ਹੈ ਜਿਸ ਨੇ ਪਾਕਿਸਤਾਨ ਨੂੰ ਗੋਡੇ ਟੇਕਣ ਲਈ ਮਜਬੂਰ ਕਰ ਦਿੱਤਾ ਹੈ। ਹਾਲਾਂਕਿ ਪਾਕਿਸਤਾਨ ਵੱਲੋਂ ਇਸ ਪੂਰੀ ਕਵਾਇਦ ਨੂੰ ਆਪਣੇ ਮੁਲਕ 'ਚ ਘੱਟ ਗਿਣਤੀਆਂ ਅਤੇ ਭਾਰਤ ਵਿਚ ਸਿੱਖ ਭਾਈਚਾਰੇ ਪ੍ਰਤੀ ਭਲਾਈ ਅਤੇ ਦਿਆਨਤਦਾਰੀ ਦੇ ੳਪਰਾਲੇ ਵਜੋਂ ਪੇਸ਼ ਕੀਤਾ ਜਾ ਰਿਹਾ।
ਸਿੱਖ ਸਮਾਜ ਲਈ ਇਸ ਅਤਿ-ਸੰਵੇਦਨਸ਼ੀਲ ਮੁੱਦੇ ੳੱਤੇ ਪਾਕਿਸਤਾਨ ਵੱਲੋਂ ਇਸ ਪੂਰੇ ਮਾਮਲੇ ਦੀ ਜੰਗੀ ਪੱਧਰ ੳੱਤੇ ਪੈਰਵੀ ਅਤੇ ਹੋ ਰਿਹਾ ਕੰਮਕਾਜ ਕੌਮਾਂਤਰੀ ਅਤੇ ਤਜਾਰਤੀ ਪੱਖੋਂ ਸੱਟ ਖਾ ਚੁੱਕੇ ਇਸ ਮੁਲਕ ਲਈ ਭਾਰਤ ਨਾਲ ਮੁੜ ਬਿਹਤਰ ਸੰਬੰਧਾਂ ਦੀ ਬਹਾਲੀ ਦਾ ਇੱਕੋ ਇੱਕ ਚਾਰਾ ਵੀ ਜਾਪਦਾ ਹੈ। ਨਵੇਂ ਪਾਕਿਸਤਾਨ ਦਾ ਦਾਅਵਾ ਕਰਨ ਵਾਲੇ ਇਮਰਾਨ ਖ਼ਾਨ ੳੱਤੇ ਦਬਾਅ ਹਰ ਪੱਖੋਂ ਹੈ, ਜਿਸ ਲਈ ਕਾਰੀਡੋਰ ਦੇ ਜ਼ਰੀਏ ਸਿੱਖ ਕਾਰਡ ਖੇਡਣ ਦਾ ਮੌਕਾ ‘ਤੇ ਮਜਬੂਰੀ ਦੋਵੇਂ ਨਾਲ ਨਾਲ ਕੰਮ ਕਰ ਰਹੇ ਨੇ।
ਇਸੇ ਤਰ੍ਹਾਂ ਜੇ ਗੱਲ ਭਾਰਤ ਦੀ ਕੀਤੀ ਜਾਵੇ ਤਾਂ ਕਈ ਸਾਲਾਂ ਤੋਂ ਪਾਕਿਸਤਾਨ ਨੂੰ ਦਹਿਸ਼ਤਗਰਦੀ ਦੇ ਮੁੱਦੇ ੳੱਤੇ 'ਬੈਕਫੁੱਟ' ਦੇ ਲਿਆੳਣ ਅਤੇ ਪੁਲਵਾਮਾ ਹਮਲੇ ਅਤੇ ਆਪਸੀ ਤਣਾਅ ਦੇ ਸਿਖਰ ਮੌਕੇ ਵੀ ਭਾਰਤ ਸਰਕਾਰ ਵੱਲੋਂ ਕਰਤਾਰਪੁਰ ਕਾਰੀਡੋਰ ਮਸਲੇ ‘ਤੇ ਪਾਕਿਸਤਾਨ ਨਾਲ ਟੇਬਲ ਸਾਂਝਾ ਕਰਨਾ ਨਰਿੰਦਰ ਮੋਦੀ ਸਰਕਾਰ ਦੀ ਵੀ ਮਜਬੂਰੀ ਹੈ। ਚੋਣਾਂ ਦੇ ਮੌਸਮ ‘ਚ ਮੌਕੇ ਦੀ ਸਰਕਾਰ ਇਸ ਭਾਵਨਾਵਾਂ ਨਾਲ ਜੁੜੇ ਮਸਲੇ ਨੂੰ ਸਿਆਸੀ ਚਸ਼ਮੇ ਤੋਂ ਵੇਖਦਿਆਂ ਪਾਕਿਸਤਾਨ ਨਾਲ ਗੱਲਬਾਤ ਕਰ ਰਹੀ ਹੈ- ਫੇਰ ਭਾਵੇਂ ੳਹ ਗੱਲਬਾਤ ਸੀਮਤ ਹੀ ਰਹੇ।
ਦਿਲਚਸਪ ਗੱਲ ਇਹ ਹੈ ਕਿ ਦੋਵੇਂ ਮੁਲਕਾਂ ਦੇ ਕਾਰਨ ਆਪੋ ਆਪਣੇ ਹਨ- ਲੇਕਿਨ ਬੂਰੀ ਤਰ੍ਹਾਂ ਬਿਗੜੇ ਹਾਲਾਤਾਂ ਦੇ ਚੱਲਦਿਆਂ ਵੀ ਦੋਵੇਂ ਮੁਲਕ ਆਪਣੇ ਵਿਵਾਦਾਂ ਤੋਂ ੳੱਪਰ ੳੱਠ ਕੇ ਕਾਰੀਡੋਰ ਦੀ ੳਸਾਰੀ ਨੂੰ ਚਾਲੂ ਸਾਲ ਦਰਮਿਆਨ ਹੀ ਜੰਗੀ ਪੱਧਰ ੳੱਤੇ ਤਿਆਰ ਹੁੰਦਾ ਵੇਖਣਗੇ। ਇਹ ਇੱਕ ਇਤਿਹਾਸ ਵੀ ਹੋਵੇਗਾ ਅਤੇ ਕੌਤਕ ਵੀ।
First published: