Home /News /national /

24 ਘੰਟਿਆਂ ਵਿਚ ਕਰੋਨਾ ਦੇ 3688 ਨਵੇਂ ਮਾਮਲੇ, 50 ਮੌਤਾਂ

24 ਘੰਟਿਆਂ ਵਿਚ ਕਰੋਨਾ ਦੇ 3688 ਨਵੇਂ ਮਾਮਲੇ, 50 ਮੌਤਾਂ

24 ਘੰਟਿਆਂ ਵਿਚ ਕਰੋਨਾ ਦੇ 3688 ਨਵੇਂ ਮਾਮਲੇ, 50 ਮੌਤਾਂ (ਫਾਇਲ ਫੋਟੋ)

24 ਘੰਟਿਆਂ ਵਿਚ ਕਰੋਨਾ ਦੇ 3688 ਨਵੇਂ ਮਾਮਲੇ, 50 ਮੌਤਾਂ (ਫਾਇਲ ਫੋਟੋ)

  • Share this:
    ਭਾਰਤ ਵਿੱਚ ਕੋਵਿਡ-19 ਸੰਕਰਮਣ ਦੇ ਮਾਮਲੇ ਇੱਕ ਵਾਰ ਫਿਰ ਲਗਾਤਾਰ ਵਧ ਰਹੇ ਹਨ। ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ 3,688 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ 2,755 ਲੋਕਾਂ ਨੂੰ ਠੀਕ ਹੋਣ ਪਿੱਛੋਂ ਹਸਪਤਾਲੋਂ ਛੁੱਟੀ ਦੇ ਦਿੱਤੀ ਗਈ। ਇਸ ਦੌਰਾਨ 50 ਲੋਕਾਂ ਦੀ ਮੌਤ ਹੋ ਗਈ ਹੈ।

    ਕੇਂਦਰੀ ਸਿਹਤ ਮੰਤਰਾਲੇ ਦੁਆਰਾ 30 ਅਪ੍ਰੈਲ 2022, ਸਵੇਰੇ 8 ਵਜੇ ਤੱਕ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਦੇਸ਼ ਵਿੱਚ ਕੇਸਾਂ ਦੀ ਕੁੱਲ ਗਿਣਤੀ ਵਧ ਕੇ 430,72,176 ਹੋ ਗਈ ਹੈ। ਇਸ ਲਾਗ ਕਾਰਨ ਹੁਣ ਤੱਕ 523,803 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਦੇਸ਼ ਭਰ ਵਿੱਚ 425,333,77 ਮਰੀਜ਼ ਠੀਕ ਹੋ ਚੁੱਕੇ ਹਨ। ਐਕਟਿਵ ਕੇਸਾਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਹੈ। ਹੁਣ ਇਹ ਅੰਕੜਾ 18,684 ਤੱਕ ਪਹੁੰਚ ਗਿਆ ਹੈ।

    ਸ਼ੁੱਕਰਵਾਰ ਨੂੰ ਦੇਸ਼ 'ਚ ਕੋਰੋਨਾ ਵਾਇਰਸ ਦੇ 3377 ਨਵੇਂ ਮਾਮਲੇ ਸਾਹਮਣੇ ਆਏ, ਯਾਨੀ ਕੱਲ੍ਹ ਨਾਲੋਂ ਅੱਜ 311 ਹੋਰ ਮਰੀਜ਼ ਸਾਹਮਣੇ ਆਏ ਹਨ। ਸ਼ੁੱਕਰਵਾਰ ਦੇ ਮੁਕਾਬਲੇ ਸ਼ਨੀਵਾਰ ਨੂੰ ਸਰਗਰਮ ਮਰੀਜ਼ਾਂ ਦੀ ਗਿਣਤੀ ਵਿੱਚ 883 ਦਾ ਵਾਧਾ ਹੋਇਆ ਹੈ। ਹਾਲਾਂਕਿ, ਸ਼ੁੱਕਰਵਾਰ ਨੂੰ ਹੋਈਆਂ 60 ਮੌਤਾਂ ਦੇ ਮੁਕਾਬਲੇ ਸ਼ਨੀਵਾਰ ਨੂੰ ਮਰਨ ਵਾਲਿਆਂ ਦੀ ਗਿਣਤੀ 50 ਰਹੀ।

    ਜੇਕਰ ਅਸੀਂ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਦੇਸ਼ ਵਿੱਚ ਕੁੱਲ ਸੰਕਰਮਿਤ ਮਰੀਜ਼ਾਂ ਦੇ ਮੁਕਾਬਲੇ ਸਰਗਰਮ ਮਾਮਲਿਆਂ ਦੀ ਦਰ ਹੁਣ 0.04 ਫੀਸਦੀ ਹੈ, ਜਦੋਂ ਕਿ ਰਿਕਵਰੀ ਦਰ 98.8 ਫੀਸਦੀ ਹੈ। ਦੇਸ਼ ਵਿੱਚ ਕੋਵਿਡ-19 ਨਾਲ ਮੌਤ ਦਰ 1.22 ਫੀਸਦੀ ਹੈ।

    ਜੇਕਰ ਕੋਵਿਡ ਦੀ ਰੋਜ਼ਾਨਾ ਸਕਾਰਾਤਮਕ ਦਰ ਦੀ ਗੱਲ ਕਰੀਏ ਤਾਂ ਦੇਸ਼ ਵਿੱਚ ਇਹ ਦਰ 0.74 ਫੀਸਦੀ ਹੋ ਗਈ ਹੈ। ਇਸ ਦੇ ਨਾਲ ਹੀ ਹਫਤਾਵਾਰੀ ਸਕਾਰਾਤਮਕਤਾ ਦਰ 0.66 ਫੀਸਦੀ 'ਤੇ ਪਹੁੰਚ ਗਈ ਹੈ। ਪਿਛਲੇ 24 ਘੰਟਿਆਂ ਵਿੱਚ 4,96,640 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ।
    Published by:Gurwinder Singh
    First published:

    Tags: Corona vaccine, Corona Warriors, Coronavirus

    ਅਗਲੀ ਖਬਰ