Home /News /national /

ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਦੇ 8,813 ਨਵੇਂ ਮਾਮਲੇ, ਸਰਗਰਮ ਮਾਮਲਿਆਂ ਵਿੱਚ 6,256 ਦੀ ਕਮੀ

ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਦੇ 8,813 ਨਵੇਂ ਮਾਮਲੇ, ਸਰਗਰਮ ਮਾਮਲਿਆਂ ਵਿੱਚ 6,256 ਦੀ ਕਮੀ

 (ਸੰਕੇਤਕ ਫੋਟੋ)

(ਸੰਕੇਤਕ ਫੋਟੋ)

ਭਾਰਤ ਵਿਚ ਇੱਕ ਦਿਨ ਵਿੱਚ ਕੋਵਿਡ -19 ਦੇ 8,813 ਕੇਸ ਆਉਣ ਨਾਲ ਸੰਕਰਮਣ ਦੇ ਕੁੱਲ ਮਾਮਲਿਆਂ ਦੀ ਗਿਣਤੀ 4,42,77,194 ਹੋ ਗਈ ਹੈ। ਜਦਕਿ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘਟ ਕੇ 1,11,252 ਰਹਿ ਗਈ ਹੈ।

  • Share this:

ਭਾਰਤ ਵਿਚ ਇੱਕ ਦਿਨ ਵਿੱਚ ਕੋਵਿਡ -19 ਦੇ 8,813 ਕੇਸ ਆਉਣ ਨਾਲ ਸੰਕਰਮਣ ਦੇ ਕੁੱਲ ਮਾਮਲਿਆਂ ਦੀ ਗਿਣਤੀ 4,42,77,194 ਹੋ ਗਈ ਹੈ। ਜਦਕਿ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘਟ ਕੇ 1,11,252 ਰਹਿ ਗਈ ਹੈ।

ਮੰਗਲਵਾਰ ਸਵੇਰੇ 8 ਵਜੇ ਤੱਕ ਕੇਂਦਰੀ ਸਿਹਤ ਮੰਤਰਾਲੇ ਦੇ ਅਪਡੇਟ ਕੀਤੇ ਅੰਕੜਿਆਂ ਦੇ ਅਨੁਸਾਰ, ਸੰਕਰਮਣ ਕਾਰਨ 29 ਹੋਰ ਮਰੀਜ਼ਾਂ ਦੀ ਮੌਤ ਹੋ ਜਾਣ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 5,27,098 ਹੋ ਗਈ ਹੈ।

ਅੰਕੜਿਆਂ ਦੇ ਅਨੁਸਾਰ, ਇੱਕ ਦਿਨ ਵਿੱਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵਿੱਚ 6,256 ਮਾਮਲਿਆਂ ਦੀ ਕਮੀ ਆਈ ਹੈ, ਜਦੋਂ ਕਿ ਕੋਵਿਡ -19 ਤੋਂ ਠੀਕ ਹੋਣ ਦੀ ਰਾਸ਼ਟਰੀ ਦਰ 98.56 ਪ੍ਰਤੀਸ਼ਤ ਹੈ। ਇਸ ਬਿਮਾਰੀ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵਧ ਕੇ 4,36,38,844 ਹੋ ਗਈ ਹੈ, ਜਦੋਂ ਕਿ ਮੌਤ ਦਰ 1.19 ਪ੍ਰਤੀਸ਼ਤ ਹੋ ਗਈ ਹੈ।

ਸਿਹਤ ਮੰਤਰਾਲੇ ਦੇ ਅਨੁਸਾਰ, ਲਾਗ ਦੀ ਰੋਜ਼ਾਨਾ ਦਰ 4.15 ਪ੍ਰਤੀਸ਼ਤ ਦਰਜ ਕੀਤੀ ਗਈ, ਜਦੋਂ ਕਿ ਹਫਤਾਵਾਰੀ ਲਾਗ ਦਰ 4.79 ਪ੍ਰਤੀਸ਼ਤ ਦਰਜ ਕੀਤੀ ਗਈ।

Published by:Gurwinder Singh
First published:

Tags: Ccoronavirus, Corona, Coronavirus Testing