• Home
 • »
 • News
 • »
 • national
 • »
 • INDIA STARTS NEW E EMERGENCY VISA PROCESS AMID AFGHANISTAN CRISIS

ਭਾਰਤ ਵੱਲੋਂ ਅਫ਼ਗਾਨ ਨਾਗਰਿਕਾਂ ਲਈ ਐਮਰਜੰਸੀ ਈ-ਵੀਜ਼ੇ ਦਾ ਐਲਾਨ

ਭਾਰਤ ਵੱਲੋਂ ਅਫ਼ਗਾਨ ਨਾਗਰਿਕਾਂ ਲਈ ਐਮਰਜੰਸੀ ਈ-ਵੀਜ਼ੇ ਦਾ ਐਲਾਨ Pic- Reuters)

ਭਾਰਤ ਵੱਲੋਂ ਅਫ਼ਗਾਨ ਨਾਗਰਿਕਾਂ ਲਈ ਐਮਰਜੰਸੀ ਈ-ਵੀਜ਼ੇ ਦਾ ਐਲਾਨ Pic- Reuters)

 • Share this:
  ਭਾਰਤ ਨੇ ਅਫ਼ਗਾਨਿਸਤਾਨ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਐਲਾਨ ਕੀਤਾ ਕਿ ਉਹ ਇਥੇ ਆਉਣ ਦੇ ਇਛੁੱਕ ਅਫ਼ਗਾਨ ਨਾਗਰਿਕਾਂ ਨੂੰ ਐਮਰਜੰਸੀ 'ਈ-ਵੀਜ਼ਾ'  (E Emergency X Misc Visa) ਜਾਰੀ ਕਰੇਗਾ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਕਿਸੇ ਵੀ ਧਰਮ ਦੇ ਸਾਰੇ ਅਫ਼ਗਾਨ ਨਾਗਰਿਕ 'ਈ-ਐਮਰਜੰਸੀ ਅਤੇ ਹੋਰ ਵੀਜ਼ਾ' ਲਈ ਆਨਨਲਾਈਨ ਅਰਜ਼ੀ ਦੇ ਸਕਦੇ ਹਨ ਅਤੇ ਉਨ੍ਹਾਂ ਦੀਆਂ ਅਰਜ਼ੀਆਂ 'ਤੇ ਨਵੀਂ ਦਿੱਲੀ ਵਿੱਚ ਕਾਰਵਾਈ ਕੀਤੀ ਜਾਵੇਗੀ।

  ਇਸ ਲਈ ਆਨਲਾਈਨ ਅਰਜ਼ੀ ਦੇ ਸਕਦੇ ਹੋ ਅਤੇ ਸਰਕਾਰ ਇਹਨਾਂ ਵੀਜ਼ਾ ਅਰਜ਼ੀਆਂ ਦਾ ਜਿੰਨੀ ਜਲਦੀ ਹੋ ਸਕੇ ਨਿਪਟਾਰਾ ਕਰੇਗੀ। ਇਸ ਸਬੰਧ ਵਿੱਚ ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਵੀਜ਼ਾ ਪ੍ਰਬੰਧਾਂ ਦੀ ਸਮੀਖਿਆ ਕੀਤੀ ਗਈ ਹੈ।

  ਗ੍ਰਹਿ ਮੰਤਰਾਲੇ ਨਾਲ ਜੁੜੇ ਸੂਤਰਾਂ ਅਨੁਸਾਰ ਇਸ ਐਮਰਜੰਸੀ ਆਨਲਾਈਨ ਸੇਵਾ ਦੇ ਤਹਿਤ ਸਾਰੇ ਅਫਗਾਨ ਨਾਗਰਿਕ ਵੀਜ਼ੇ ਲਈ ਅਰਜ਼ੀ ਦੇ ਸਕਦੇ ਹਨ। ਕੋਈ ਵੀ ਅਫਗਾਨ ਨਾਗਰਿਕ ਜੋ ਇਸ ਵੀਜ਼ੇ ਲਈ ਅਰਜ਼ੀ ਦਿੰਦਾ ਹੈ, ਭਾਰਤੀ ਦੂਤਾਵਾਸ ਉਸ ਦੇ ਸੁਰੱਖਿਆ ਪਹਿਲੂਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਸ ਨੂੰ ਵੀਜ਼ਾ ਦੇਣ ਜਾਂ ਨਾ ਦੇਣ ਦਾ ਫੈਸਲਾ ਕਰੇਗਾ। ਪਹਿਲੀ ਵਾਰ ਵੀਜ਼ਾ ਸਿਰਫ 6 ਮਹੀਨਿਆਂ ਲਈ ਦਿੱਤਾ ਜਾਵੇਗਾ।

  ਦੱਸ ਦਈਏ ਕਿ ਅਫ਼ਗਾਨਿਸਤਾਨ ਵਿਚ ਹਾਲਾਤ ਲਗਾਤਾਰ ਵਿਗੜ ਰਹੇ ਹਨ। ਸਰਕਾਰ ਵੱਲੋਂ ਰਾਜਧਾਨੀ ਕਾਬੁਲ ਤੋਂ ਭਾਰਤੀਆਂ ਨੂੰ ਕੱਢਿਆ ਜਾ ਰਿਹਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਇਹ ਫੈਸਲਾ ਕੀਤਾ ਗਿਆ ਸੀ ਕਿ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਕਾਬੁਲ ਵਿੱਚ ਭਾਰਤ ਦੇ ਰਾਜਦੂਤ ਅਤੇ ਉਨ੍ਹਾਂ ਦੇ ਭਾਰਤੀ ਕਰਮਚਾਰੀਆਂ ਨੂੰ ਤੁਰੰਤ ਦੇਸ਼ ਵਾਪਸ ਲਿਆਂਦਾ ਜਾਵੇਗਾ।
  Published by:Gurwinder Singh
  First published: