• Home
 • »
 • News
 • »
 • national
 • »
 • INDIA TO GO AHEAD WITH KARTARPUR AGREEMENT AS PAKISTAN INSISTS ON LEVYING 20 DOLLAR FEE ON PILGRIMS

ਕਰਤਾਰਪੁਰ ਜਾਣ ਵਾਲੇ ਸ਼ਰਧਾਲੂਆਂ ਦੀ 20 ਡਾਲਰ ਫੀਸ ਭਰੇਗਾ ਭਾਰਤ

ਭਾਰਤ ਵੱਲੋਂ ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਗੁਰਦੁਆਰਾ (Gurdwara Darbar Sahib Kartarpur) ਜਾਣ ਲਈ ਹਰ ਸ਼ਰਧਾਲੂ ਨੂੰ ਕਰੀਬ 1420 ਰੁਪਏ ਫੀਸ ਦੇਣੀ ਪਵੇਗੀ। ਪਾਕਿਸਤਾਨ ਲੰਮੇ ਸਮੇਂ ਤੋਂ ਭਾਰਤੀ ਸ਼ਰਧਾਲੂਆਂ ਤੋਂ ਫੀਸ ਲੈਣ ਲਈ ਅੜਿੱਕ ਪਾ ਰਿਹਾ ਸੀ। ਭਾਰਤ ਨੇ ਸ਼ਰਧਾ ਨੂੰ ਪੈਸਿਆਂ ਤੋਂ ਅਲੱਗ ਰੱਖਣ ਦੀ ਸਲਾਹ ਦਿੱਤੀ ਸੀ।

ਕਰਤਾਰਪੁਰ ਜਾਣ ਵਾਲੇ ਸ਼ਰਧਾਲੂਆਂ ਦੀ 20 ਡਾਲਰ ਫੀਸ ਭਰੇਗਾ ਭਾਰਤ

ਕਰਤਾਰਪੁਰ ਜਾਣ ਵਾਲੇ ਸ਼ਰਧਾਲੂਆਂ ਦੀ 20 ਡਾਲਰ ਫੀਸ ਭਰੇਗਾ ਭਾਰਤ

 • Share this:
  ਪਾਕਿਸਤਾਨ ਵੱਲੋਂ ਕਰਤਾਰਪੁਰ ਕੋਰੀਡੋਰ (Kartarpur Corridor) ਲਈ ਮੰਗੀ 20 ਡਾਲਰ ਫੀਸ ਉਤੇ ਸਹਿਮਤੀ ਬਣਨ ਦੇ ਸੰਕੇਤ ਹਨ। ਭਾਰਤ ਵੱਲੋਂ ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਗੁਰਦੁਆਰਾ (Gurdwara Darbar Sahib Kartarpur) ਜਾਣ ਲਈ ਹਰ ਸ਼ਰਧਾਲੂ ਨੂੰ ਕਰੀਬ 1420 ਰੁਪਏ ਫੀਸ ਦੇਣੀ ਪਵੇਗੀ।
  ਪਾਕਿਸਤਾਨ ਲੰਮੇ ਸਮੇਂ ਤੋਂ ਭਾਰਤੀ ਸ਼ਰਧਾਲੂਆਂ ਤੋਂ ਫੀਸ ਲੈਣ ਲਈ ਅੜਿੱਕ ਪਾ ਰਿਹਾ ਸੀ। ਭਾਰਤ ਨੇ ਸ਼ਰਧਾ ਨੂੰ ਪੈਸਿਆਂ ਤੋਂ ਅਲੱਗ ਰੱਖਣ ਦੀ ਸਲਾਹ ਦਿੱਤੀ ਸੀ। ਪਾਕਿਸਤਾਨ ਇਸ ਉਤੇ ਰਾਜ਼ੀ ਨਹੀਂ ਹੋਇਆ। ਭਾਰਤ ਦੇ ਵਿਦੇਸ਼ ਮੰਤਰਾਲੇ (Ministry of External Affairs) ਨੇ ਕਿਹਾ ਹੈ ਕਿ 12 ਨਵੰਬਰ ਤੋਂ ਪਹਿਲਾਂ ਕਰਤਾਰਪੁਰ ਲਾਂਘੇ ਦੇ ਸ਼ੁਰੂ ਹੋਣ ਦੇ ਹੱਕ ਵਿਚ ਸਰਕਾਰ ਵੱਲੋਂ ਸ਼ਰਧਾਲੂਆਂ ਨੂੰ ਬਿਨਾਂ ਲੰਬੇ ਵੀਜ਼ੇ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੀ ਮੰਗ ਦੇ ਮੱਦੇਨਜ਼ਰ, ਸਰਕਾਰ ਨੇ ਇਹ ਕਿਹਾ ਗਿਆ ਹੈ ਕਿ ਉਹ 23 ਅਕਤੂਬਰ ਨੂੰ ਸਮਝੌਤੇ 'ਤੇ ਦਸਤਖਤ ਕਰਨ ਲਈ ਤਿਆਰ ਹੈ।
  ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਰਤਾਰਪੁਰ ਸਾਹਿਬ ਗੁਰਦੁਆਰਾ ਦੇ ਦਰਸ਼ਨਾਂ ਲਈ ਜਾਣ ਵਾਲੇ ਭਾਰਤੀ ਸ਼ਰਧਾਲੂਆਂ ਤੋਂ ਸੇਵਾ ਮੁੱਲ ਵਜੋਂ 20 ਡਾਲਰ ਵਸੂਲਣ ਦੇ ਨਾਂ ਤੇ ਅੜੇ ਪਾਕਿਸਤਾਨ ਦੀ ਨਿੰਦਾ ਕਰਦਿਆਂ ਕਿਹਾ ਕਿ ਗਵਾਂਢੀ ਦੇਸ਼ ਆਸਥਾ ਦੇ ਨਾਂ ਉਤੇ ਵਪਾਰ ਕਰ ਰਿਹਾ ਹੈ। ਇਹ ਲਾਂਘਾ ਨਵੰਬਰ ਵਿੱਚ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪਰਵ ਦੇ ਮੱਦੇਨਜ਼ਰ ਖੋਲ੍ਹਿਆ ਜਾਵੇਗਾ।
  ਪਾਕਿਸਤਾਨ ਭਾਰਤੀ ਸਰਹੱਦ ਤੋਂ ਕਰਤਾਰਪੁਰ ਵਿਖੇ ਗੁਰਦੁਆਰਾ ਦਰਬਾਰ ਸਾਹਿਬ ਤੱਕ ਲਾਂਘੇ ਦਾ ਨਿਰਮਾਣ ਕਰ ਰਿਹਾ ਹੈ, ਜਦੋਂ ਕਿ ਲਾਂਘੇ ਦਾ ਦੂਸਰਾ ਹਿੱਸਾ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਤੋਂ ਲਾਂਘਾ ਭਾਰਤ ਦੁਆਰਾ ਬਣਾਇਆ ਜਾ ਰਿਹਾ ਹੈ।
  First published: