ਭਾਰਤ ਦੇ 25 ਵਿਲਫੁਲ ਡਿਫਾਲਟਰਾਂ (Willful Defaulters) ਉਤੇ ਹੀ 31 ਮਾਰਚ, 2022 ਤੱਕ ਬੈਂਕਾਂ ਦੇ 58,958 ਕਰੋੜ ਰੁਪਏ ਬਕਾਇਆ ਸੀ। ਇਹ ਉਹ ਵਿਅਕਤੀ ਜਾਂ ਕੰਪਨੀਆਂ ਹਨ ਜੋ ਬੈਂਕਾਂ ਤੋਂ ਲਏ ਗਏ ਕਰਜ਼ਿਆਂ ਨੂੰ ਮੋੜਨ ਦੀ ਸਮਰੱਥਾ ਰੱਖਦੇ ਹਨ, ਪਰ ਕਰਜ਼ੇ ਦੀ ਅਦਾਇਗੀ ਤੋਂ ਬਚਣ ਲਈ ਜਾਣਬੁੱਝ ਕੇ ਆਪਣੇ ਆਪ ਨੂੰ ਦੀਵਾਲੀਆ ਘੋਸ਼ਿਤ ਕਰ ਚੁੱਕੇ ਹਨ।
ਸੰਸਦ ਵਿੱਚ ਇਹ ਜਾਣਕਾਰੀ ਦਿੰਦਿਆਂ ਵਿੱਤ ਰਾਜ ਮੰਤਰੀ ਭਾਗਵਤ ਕਰਾਡ (Minister of State for Finance Bhagwat Karad) ਨੇ ਕਿਹਾ ਕਿ ਵਿੱਤੀ ਸਾਲ 2022 ਦੇ ਅੰਤ ਵਿੱਚ ਵਿਲਫੁਲ ਡਿਫਾਲਟਰਾਂ ਦੀ ਗਿਣਤੀ 2,790 ਸੀ, ਜੋ ਕਿ ਵਿੱਤੀ ਸਾਲ 2021 ਵਿੱਚ 2,840 ਤੋਂ ਘੱਟ ਹੈ।
ਮਨੀਕੰਟਰੋਲ ਦੀ ਇਕ ਰਿਪੋਰਟ ਦੇ ਅਨੁਸਾਰ, ਵਿੱਤ ਰਾਜ ਮੰਤਰੀ ਨੇ ਕਿਹਾ ਕਿ ਦੇਸ਼ ਦੀ ਸਭ ਤੋਂ ਵੱਡੀ ਵਿਲਫੁਲ ਡਿਫਾਲਟਰ ਕੰਪਨੀ ਗੀਤਾਂਜਲੀ ਜੇਮਸ ਲਿਮਟਿਡ (Gitanjali Gems Ltd) ਹੈ, ਜੋ ਭਗੌੜੇ ਕਾਰੋਬਾਰੀ ਮੇਹੁਲ ਚੋਕਸੀ (Mehul Choksi) ਦੀ ਕੰਪਨੀ ਹੈ। ਗੀਤਾਂਜਲੀ ਜੇਮਸ ਲਿਮਿਟਡ 'ਤੇ ਬੈਂਕਾਂ ਦਾ ਲਗਭਗ 7,110 ਕਰੋੜ ਰੁਪਏ ਦਾ ਕਰਜ਼ਾ ਬਕਾਇਆ ਹੈ।
5 ਸਾਲਾਂ 'ਚ 9.91 ਲੱਖ ਕਰੋੜ ਦਾ ਕਰਜ਼ਾ ਵੱਟੇ ਖਾਤੇ ਪਾਇਆ
ਵਿੱਤ ਰਾਜ ਮੰਤਰੀ ਨੇ ਕਿਹਾ ਕਿ ਬੈਂਕਾਂ ਨੇ ਪਿਛਲੇ 5 ਵਿੱਤੀ ਸਾਲਾਂ ਵਿੱਚ 9.91 ਲੱਖ ਕਰੋੜ ਰੁਪਏ ਦੇ ਕਰਜ਼ਿਆਂ ਨੂੰ ਵੱਟੇ ਖਾਤੇ ਪਾਇਆ ਹੈ। ਬੈਂਕਾਂ ਨੇ ਵਿੱਤੀ ਸਾਲ 2022 ਦੌਰਾਨ ਕੁੱਲ 1.57 ਲੱਖ ਕਰੋੜ ਰੁਪਏ ਦਾ ਕਰਜ਼ਾ ਵੱਟੇ ਖਾਤੇ ਪਾਇਆ, ਜੋ ਪੰਜ ਵਿੱਤੀ ਸਾਲਾਂ ਵਿੱਚ ਸਭ ਤੋਂ ਘੱਟ ਹੈ। ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਨੇ ਵੱਧ ਤੋਂ ਵੱਧ ਲੋਨ ਨੂੰ ਰਾਈਟ ਆਫ ਕਰ ਦਿੱਤਾ ਹੈ। SBI ਨੇ ਵਿੱਤੀ ਸਾਲ 2022 ਦੌਰਾਨ 19,666 ਕਰੋੜ ਰੁਪਏ ਦਾ ਕਰਜ਼ਾ ਵੱਟੇ ਖਾਤੇ ਪਾਇਆ, ਜੋ ਕਿ ਵਿੱਤੀ ਸਾਲ 2021 ਦੇ 34,402 ਕਰੋੜ ਰੁਪਏ ਤੋਂ ਘੱਟ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bank, Bank fraud, Bank Strike, Defaulter