Home /News /national /

India vs Pak ਮੈਚ ਤੋਂ ਬਾਅਦ BHU 'ਚ ਹੰਗਾਮਾ, ਦੋ ਵਿਦਿਆਰਥੀ ਧਿਰਾਂ 'ਚ ਜ਼ਬਰਦਸਤ ਲੜਾਈ ਤੇ ਪਥਰਾਅ

India vs Pak ਮੈਚ ਤੋਂ ਬਾਅਦ BHU 'ਚ ਹੰਗਾਮਾ, ਦੋ ਵਿਦਿਆਰਥੀ ਧਿਰਾਂ 'ਚ ਜ਼ਬਰਦਸਤ ਲੜਾਈ ਤੇ ਪਥਰਾਅ

ਫਿਲਹਾਲ ਮਾਹੌਲ ਪੂਰੀ ਤਰ੍ਹਾਂ ਸ਼ਾਂਤ ਬਣਿਆ ਹੋਇਆ ਹੈ। ਹੋਸਟਲ ਦੇ ਬਾਹਰ ਪੁਲਿਸ ਵੀ ਤਾਇਨਾਤ ਕੀਤੀ ਗਈ ਹੈ।

ਫਿਲਹਾਲ ਮਾਹੌਲ ਪੂਰੀ ਤਰ੍ਹਾਂ ਸ਼ਾਂਤ ਬਣਿਆ ਹੋਇਆ ਹੈ। ਹੋਸਟਲ ਦੇ ਬਾਹਰ ਪੁਲਿਸ ਵੀ ਤਾਇਨਾਤ ਕੀਤੀ ਗਈ ਹੈ।

Banaras Hindu University: ਭਾਰਤ ਦੀ ਪੰਜ ਵਿਕਟਾਂ ਦੀ ਹਾਰ ਤੋਂ ਬਾਅਦ, ਬਿਰਲਾ ਅਤੇ ਐਲਬੀਐਸ ਹੋਸਟਲ ਦੇ ਵਿਦਿਆਰਥੀਆਂ ਵਿਚਕਾਰ ਉਨ੍ਹਾਂ ਦੀ ਨਾਰਾਜ਼ਗੀ ਅਤੇ ਭਾਰਤੀ ਕ੍ਰਿਕਟ ਖਿਡਾਰੀਆਂ ਦੇ ਸਮਰਥਨ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ, ਜਿਸ ਤੋਂ ਬਾਅਦ ਇਹ ਬਹਿਸ ਪੱਥਰਬਾਜ਼ੀ ਅਤੇ ਲੜਾਈ ਵਿੱਚ ਬਦਲ ਗਈ। ਇਸ ਪੱਥਰਬਾਜ਼ੀ ਅਤੇ ਲੜਾਈ ਵਿੱਚ ਅੱਧੀ ਦਰਜਨ ਤੋਂ ਵੱਧ ਵਿਦਿਆਰਥੀ ਜ਼ਖ਼ਮੀ ਹੋ ਗਏ।

ਹੋਰ ਪੜ੍ਹੋ ...
  • Share this:

ਵਾਰਾਣਸੀ: ਏਸ਼ੀਆ ਕੱਪ (Asia Cup) ਦੇ ਸੁਪਰ ਫੋਰ 'ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਖਤਮ (Ind Vs Pak) ਹੋਣ ਤੋਂ ਬਾਅਦ ਬਨਾਰਸ ਹਿੰਦੂ ਯੂਨੀਵਰਸਿਟੀ (Banaras Hindu University) 'ਚ ਹੰਗਾਮਾ ਹੋ ਗਿਆ। ਭਾਰਤ ਦੀ ਪੰਜ ਵਿਕਟਾਂ ਦੀ ਹਾਰ ਤੋਂ ਬਾਅਦ, ਬਿਰਲਾ ਅਤੇ ਐਲਬੀਐਸ ਹੋਸਟਲ ਦੇ ਵਿਦਿਆਰਥੀਆਂ ਵਿਚਕਾਰ ਉਨ੍ਹਾਂ ਦੀ ਨਾਰਾਜ਼ਗੀ ਅਤੇ ਭਾਰਤੀ ਕ੍ਰਿਕਟ ਖਿਡਾਰੀਆਂ ਦੇ ਸਮਰਥਨ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ, ਜਿਸ ਤੋਂ ਬਾਅਦ ਇਹ ਬਹਿਸ ਪੱਥਰਬਾਜ਼ੀ ਅਤੇ ਲੜਾਈ ਵਿੱਚ ਬਦਲ ਗਈ। ਇਸ ਪੱਥਰਬਾਜ਼ੀ ਅਤੇ ਲੜਾਈ ਵਿੱਚ ਅੱਧੀ ਦਰਜਨ ਤੋਂ ਵੱਧ ਵਿਦਿਆਰਥੀ ਜ਼ਖ਼ਮੀ ਹੋ ਗਏ।

ਘਟਨਾ ਦੀ ਸੂਚਨਾ ਵਾਰਾਣਸੀ (Varanasi) ਕਮਿਸ਼ਨਰ ਪੁਲਿਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲਾ ਸ਼ਾਂਤ ਕੀਤਾ ਅਤੇ ਵਿਦਿਆਰਥੀਆਂ ਨੂੰ ਵਾਪਸ ਹੋਸਟਲ ਭੇਜ ਦਿੱਤਾ। ਫਿਲਹਾਲ ਮਾਹੌਲ ਪੂਰੀ ਤਰ੍ਹਾਂ ਸ਼ਾਂਤ ਬਣਿਆ ਹੋਇਆ ਹੈ। ਹੋਸਟਲ ਦੇ ਬਾਹਰ ਪੁਲਿਸ ਵੀ ਤਾਇਨਾਤ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਹੱਥੋਂ ਹਾਰ ਤੋਂ ਬਾਅਦ ਐਤਵਾਰ ਦੇਰ ਰਾਤ ਦੋਵਾਂ ਹੋਸਟਲਾਂ ਦੇ ਵਿਦਿਆਰਥੀਆਂ ਵਿਚਾਲੇ ਬਹਿਸ ਸ਼ੁਰੂ ਹੋ ਗਈ। ਬਹਿਸ ਇਸ ਹੱਦ ਤੱਕ ਵਧ ਗਈ ਕਿ ਇਹ ਲੜਾਈ-ਝਗੜੇ ਅਤੇ ਪੱਥਰਬਾਜ਼ੀ ਵਿੱਚ ਬਦਲ ਗਈ। ਸੂਚਨਾ 'ਤੇ ਪ੍ਰੋਕਟੋਰੀਅਲ ਬੋਰਡ ਦੇ ਨਾਲ ਥਾਣਾ ਲੰਕਾ ਦੀ ਪੁਲਸ ਅਤੇ ਜ਼ਿਲਾ ਮੈਜਿਸਟ੍ਰੇਟ ਵੀ ਪਹੁੰਚ ਗਏ। ਜਿਸ ਤੋਂ ਬਾਅਦ ਵਿਦਿਆਰਥੀਆਂ ਨੂੰ ਮਨਾ ਕੇ ਮਾਮਲਾ ਸ਼ਾਂਤ ਕਰਵਾਇਆ ਗਿਆ।

ਜ਼ਿਕਰਯੋਗ ਹੈ ਕਿ ਐਤਵਾਰ ਸ਼ਾਮ ਨੂੰ ਦੁਬਈ 'ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਏਸ਼ੀਆ ਕੱਪ ਦਾ ਸੁਪਰ ਫੋਰ ਮੈਚ ਖੇਡਿਆ ਗਿਆ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ 181 ਦੌੜਾਂ ਬਣਾਈਆਂ। ਜਵਾਬ ਵਿੱਚ ਪਾਕਿਸਤਾਨ ਨੇ ਇਹ ਟੀਚਾ 19.5 ਓਵਰਾਂ ਵਿੱਚ ਪੰਜ ਵਿਕਟਾਂ ਗੁਆ ਕੇ ਹਾਸਲ ਕਰ ਲਿਆ। 2014 ਤੋਂ ਬਾਅਦ ਏਸ਼ੀਆ ਕੱਪ ਵਿੱਚ ਪਾਕਿਸਤਾਨ ਹੱਥੋਂ ਭਾਰਤ ਦੀ ਇਹ ਦੂਜੀ ਹਾਰ ਸੀ।

Published by:Krishan Sharma
First published:

Tags: Asia Cup Cricket 2022, Banaras Hindu University, Uttar pradesh news