Home /News /national /

ਭਾਰਤੀ ਫੌਜ ਨੇ ਇਸ ਤਰ੍ਹਾਂ ਦਿੱਤਾ ਹਮਲੇ ਨੂੰ ਅੰਜਾਮ

ਭਾਰਤੀ ਫੌਜ ਨੇ ਇਸ ਤਰ੍ਹਾਂ ਦਿੱਤਾ ਹਮਲੇ ਨੂੰ ਅੰਜਾਮ

 • Share this:
  ਭਾਰਤੀ ਫੌਜ ਵੱਲੋਂ LoC 'ਤੇ ਕਾਰਵਾਈ ਤੋਂ ਪਹਿਲਾਂ ਇਕ ਵਿਸ਼ੇਸ਼ ਰਣਨੀਤੀ ਬਣਾਈ ਸੀ। ਸੂਤਰਾਂ ਮੁਤਾਬਕ ਇਹ ਭਾਰਤੀ ਥਲ ਸੈਨਾ ਤੇ ਏਅਰਫੋਰਸ ਦਾ ਵੇਲ ਕਾਰਡੀਨੇਟਿਡ ਹਮਲਾ ਸੀ। ਖੂਫੀਆ ਏਜੰਸੀਆਂ ਤੋਂ ਮਿਲੇ ਇਨਪੁਟ ਏਅਰਫੋਰਸ ਨਾਲ ਸਾਂਝੇ ਕੀਤੇ ਗਏ। ਜਿਸ ਤੋਂ ਬਾਅਦ ਇਸ ਪਿੰਨ ਪੁਆਂਇੰਟ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ। ਇਹ ਆਪਰੇਸ਼ਨ ਬੇਹੁਦ ਗੁਪਤ ਰੱਖਿਆ ਗਿਆ ਸੀ। ਦੇਰ ਰਾਤ ਠੀਕ 3:30 ਵਜੇ ਹਵਾਈ ਫੌਜ ਦੇ ਮਿਰਾਜ ਜਹਾਜ਼ ਪਾਕਿਸਤਾਨ ਦੇ ਕਬਜੇ ਵਾਲੇ ਹਿੱਸੇ ਵਿਚ ਦਾਖਲ ਹੋਏ ਤੇ ਪੀਓਕੇ ਸਥਿਤ ਬਾਲਾਕੋਟ ਤੇ ਚਕੋਟੀ ਵਿਚ ਜੈਸ਼ ਦੇ ਟਿਕਾਣਿਆਂ ਉਤੇ 1000 ਕਿੱਲੋਗ੍ਰਾਮ  ਦੇ ਲੇਜ਼ਰ ਗਰਨੇਡ ਬੰਮ ਦਾਗੇ। ਇਸ ਹਮਲੇ ਵਿਚ ਜੈਸ਼ ਦਾ ਕੰਟਰੋਲ ਰੂਮ ਪੂਰੀ ਤਰ੍ਹਾਂ ਤਬਾਹ ਹੋ ਗਿਆ ਤੇ ਉਸ ਦੇ ਤਕਰੀਬਨ 200-300 ਅੱਤਵਾਦੀ ਮਾਰੇ ਗਏ।

  ਪਾਕਿਸਤਾਨ ਦੀ ਫੌਜ ਨੇ ਵੀ ਭਾਰਤ 'ਤੇ LoC ਦੇ ਉਲੰਘਣ ਦਾ ਇਲਜ਼ਾਮ ਲਾਇਆ ਹੈ। ਇਸ ਤੋਂ ਪਹਿਲਾਂ ਪਾਕਿਸਤਾਨੀ ਫੌਜ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਭਾਰਤ ਵੱਲੋਂ LoC ਦਾ ਉਲੰਘਣ ਕੀਤਾ ਗਿਆ ਹੈ ਤੇ ਮੁਜ਼ੱਫਰਬਾਦ ਸੈਕਟਰ ਵਿਚ ਭਾਰਤੀ ਜਹਾਜ਼ ਵੜ੍ਹੇ ਹਨ। ISPR ਦੇ DG ਮੇਜਰ ਗਾਫੂਰ ਨੇ ਟਵੀਟ ਕਰ ਕੇ ਦਾਅਵਾ ਕੀਤਾ ਹੈ। ਜਿਸ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ 'ਭਾਰਤੀ ਫੌਜ ਦੇ ਜਹਾਜ਼ਾਂ ਨੇ ਕੀਤੀ ਬੰਬਾਰੀ' 'ਬਾਲਕੋਟ ਨੇੜੇ ਨੇੜੇ ਬੰਬਾਰੀ, ਕੋਈ ਜਾਨੀ ਨੁਕਸਾਨ ਨਹੀਂ'
  First published:

  Tags: Indian army, Pulwama attack, Surgical strike

  ਅਗਲੀ ਖਬਰ