• Home
 • »
 • News
 • »
 • national
 • »
 • INDIAN AIRLINE APPOINTS A FEMALE CEO FOR THE FIRST TIME HARPREET SINGH

ਹਰਪ੍ਰੀਤ ਸਿੰਘ ਨੇ ਰਚਿਆ ਇਤਿਹਾਸ, ਬਣੀ ਇੰਡੀਅਨ ਏਅਰਲਾਇੰਸ ਵਿਚ ਪਹਿਲੀ ਮਹਿਲਾ CEO

ਹਰਪ੍ਰੀਤ ਸਿੰਘ ਨੇ ਰਚਿਆ ਇਤਿਹਾਸ, ਬਣੀ ਇੰਡੀਅਨ ਏਅਰਲਾਇੰਸ ਵਿਚ ਪਹਿਲੀ ਮਹਿਲਾ CEO

 • Share this:
  ਭਾਰਤੀ ਹਵਾਬਾਜ਼ੀ ਖੇਤਰ ਵਿਚ ਇਤਿਹਾਸ ਰਚਦੇ ਹੋਏ ਹਰਪ੍ਰੀਤ ਏ ਡੀ ਸਿੰਘ (Harpreet A De Singh) ਅਲਾਇੰਸ ਏਅਰ ਦੀ ਪਹਿਲੀ ਮਹਿਲਾ ਸੀਈਓ (CEO) ਨਿਯੁਕਤ ਹੋਈ ਹੈ। ਸਰਕਾਰ ਨੇ ਹਰਪ੍ਰੀਤ ਏ ਡੀ ਸਿੰਘ ਨੂੰ ਏਅਰ ਇੰਡੀਆ ਦੀ ਸਹਾਇਕ ਅਲਾਇੰਸ ਏਅਰ ਦਾ ਸੀਈਓ ਨਿਯੁਕਤ ਕੀਤਾ ਹੈ।

  ਸਿੰਘ ਇਸ ਸਮੇਂ ਏਅਰ ਇੰਡੀਆ ਦੇ ਕਾਰਜਕਾਰੀ ਨਿਰਦੇਸ਼ਕ (ਫਲਾਈਟ ਸੇਫਟੀ) ਹਨ। ਏਆਈ ਦੇ ਸਭ ਤੋਂ ਸੀਨੀਅਰ ਕਮਾਂਡਰਾਂ ਵਿਚੋਂ ਇਕ, ਕਪਤਾਨ ਨਿਵੇਦਿਤਾ ਭਸੀਨ ਜੋ ਇਸ ਸਮੇਂ ਡ੍ਰੀਮਲਾਈਨਰ ਬੋਇੰਗ 787 ਚਲਾ ਰਹੀ ਹੈ, ਸਿੰਘ ਦੀ ਜਗ੍ਹਾ ਉਤੇ ਏਅਰ ਇੰਡੀਆ ਦੇ ਨਵੀਂ ਕਾਰਜਕਾਰੀ ਨਿਰਦੇਸ਼ਕ ਹੋਵੇਗੀ।

  ਏਆਈ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਰਾਜੀਵ ਬਾਂਸਲ ਨੇ ਸ਼ੁੱਕਰਵਾਰ ਨੂੰ ਇਕ ਆਦੇਸ਼ ਜਾਰੀ ਕਰਦਿਆਂ ਕਿਹਾ ਕਿ ਸਿੰਘ ਅਗਲੇ ਹੁਕਮਾਂ ਤੱਕ ਅਲਾਇੰਸ ਏਅਰ ਦੇ ਸੀਈਓ ਦਾ ਅਹੁਦਾ ਸੰਭਾਲਣਗੇ। ਇਸ ਤੋਂ ਇਲਾਵਾ ਕਪਤਾਨ ਨਿਵੇਦਿਤਾ ਭਸੀਨ ਨੂੰ ਆਪਣੇ ਤਜ਼ਰਬੇ ਦੇ ਮੱਦੇਨਜ਼ਰ ਕਈ ਹੋਰ ਵਿਭਾਗਾਂ ਦਾ ਮੁਖੀ ਬਣਾਇਆ ਗਿਆ ਹੈ।

  ਦੱਸ ਦਈਏ ਕਿ ਅਲਾਇੰਸ ਏਅਰ ਫਿਲਹਾਲ ਪੀਐਸਯੂ ਰਹੇਗੀ, ਇਸ ਨੂੰ ਏਅਰ ਇੰਡੀਆ ਨਾਲ ਨਹੀਂ ਵੇਚਿਆ ਜਾਵੇਗਾ। ਹਰਪ੍ਰੀਤ ਪਹਿਲੀ ਮਹਿਲਾ ਪਾਇਲਟ ਹੈ, ਜੋ 1988 ਵਿਚ ਏਅਰ ਇੰਡੀਆ ਦੁਆਰਾ ਚੁਣੀ ਗਈ ਸੀ। ਹਾਲਾਂਕਿ, ਸਿਹਤ ਦੇ ਕਾਰਨਾਂ ਕਰਕੇ ਉਹ ਉਡਾਣ ਨਹੀਂ ਭਰ ਸਕੀ ਅਤੇ ਉਡਾਣ ਸੁਰੱਖਿਆ ਦੇ ਖੇਤਰ ਵਿੱਚ ਬਹੁਤ ਸਰਗਰਮ ਰਹੀ। ਸਿੰਘ ਨੇ ਭਾਰਤੀ ਮਹਿਲਾ ਪਾਇਲਟ ਐਸੋਸੀਏਸ਼ਨ ਦੀ ਅਗਵਾਈ ਕੀਤੀ ਹੈ।

  ਏਅਰ ਇੰਡੀਆ 1980 ਦੀ ਸ਼ੁਰੂਆਤ ਵਿਚ ਮਹਿਲਾ ਪਾਇਲਟਾਂ ਨੂੰ ਭਰਤੀ ਕਰਨ ਵਾਲੀ ਪਹਿਲੀ ਭਾਰਤੀ ਹਵਾਈ ਕੰਪਨੀ ਸੀ। ਕੈਪਟਨ ਸੌਦਾਮਨੀ ਦੇਸ਼ਮੁਖ ਭਾਰਤ ਦੀ ਪਹਿਲੀ ਮਹਿਲਾ ਕਮਾਂਡਰ (ਇੱਕ ਫੋਕਰ ਫਰੈਂਡਸ਼ਿੱਪ ਵਿੱਚ)ਸੀ। ਜਦੋਂ ਕਿ ਮਹਿਲਾ ਪਾਇਲਟਾਂ ਦੀ ਆਲਮੀ ਔਸਤ 2-3% ਰਹੀ ਹੈ, ਜਦਕਿ ਭਾਰਤ 10% ਤੋਂ ਵੱਧ ਰਿਹਾ ਹੈ।
  Published by:Gurwinder Singh
  First published: