Home /News /national /

ਫੇਅਰਵੇਲ 'ਤੇ ਲੈਫਟੀਨੈਂਟ ਜਨਰਲ ਨੂੰ ਮਿਲੀ ਅਜਿਹੀ ਵਿਦਾਈ, VIDEO ਦੇਖ ਹੋ ਜਾਓਗੇ ਭਾਵੁਕ

ਫੇਅਰਵੇਲ 'ਤੇ ਲੈਫਟੀਨੈਂਟ ਜਨਰਲ ਨੂੰ ਮਿਲੀ ਅਜਿਹੀ ਵਿਦਾਈ, VIDEO ਦੇਖ ਹੋ ਜਾਓਗੇ ਭਾਵੁਕ

ਫੇਅਰਵੇਲ 'ਤੇ ਲੈਫਟੀਨੈਂਟ ਜਨਰਲ ਨੂੰ ਮਿਲੀ ਅਜਿਹੀ ਵਿਦਾਈ, VIDEO ਦੇਖ ਹੋ ਜਾਓਗੇ ਭਾਵੁਕ

ਫੇਅਰਵੇਲ 'ਤੇ ਲੈਫਟੀਨੈਂਟ ਜਨਰਲ ਨੂੰ ਮਿਲੀ ਅਜਿਹੀ ਵਿਦਾਈ, VIDEO ਦੇਖ ਹੋ ਜਾਓਗੇ ਭਾਵੁਕ

 • Share this:
  ਭਾਰਤੀ ਫੌਜ ਵਿੱਚ ਆਪਣੇ 39 ਸਾਲ ਦੇ ਕਰੀਅਰ ਦੌਰਾਨ ਵੱਖ-ਵੱਖ ਰਣਨੀਤਕ ਅਹੁਦਿਆਂ 'ਤੇ ਸੇਵਾ ਨਿਭਾਉਣ ਤੋਂ ਬਾਅਦ ਲੈਫਟੀਨੈਂਟ ਜਨਰਲ ਕੇਜੇਐਸ ਢਿੱਲੋਂ (Lieutenant General KJS Dhillon) ਸੋਮਵਾਰ ਨੂੰ ਸੇਵਾਮੁਕਤ ਹੋ ਗਏ।

  ਇਸ ਮੌਕੇ ਉਨ੍ਹਾਂ ਦੇ ਸਾਥੀਆਂ ਨੇ ਫੌਜ ਦੇ ਰਵਾਇਤੀ ਢੰਗ ਨਾਲ ਉਨ੍ਹਾਂ ਨੂੰ ਦਿਲ ਨੂੰ ਛੂਹ ਲੈਣ ਵਾਲੀ ਵਿਦਾਇਗੀ ਦਿੱਤੀ। ਲੈਫਟੀਨੈਂਟ ਜਨਰਲ ਕੰਵਲ ਜੀਤ ਸਿੰਘ ਢਿੱਲੋਂ ਨੇ ਟਵਿੱਟਰ 'ਤੇ ਇੱਕ ਵੀਡੀਓ ਪੋਸਟ ਕੀਤੀ ਜਿਸ ਵਿੱਚ ਉਹ ਕੁਰਸੀ 'ਤੇ ਬੈਠੇ ਹਨ ਅਤੇ ਉਨ੍ਹਾਂ ਦੇ ਸਾਥੀ ਉਸ ਕੁਰਸੀ ਨੂੰ ਚੁੱਕ ਕੇ '‘He was a jolly good fellow… so say all of us’ ਗਾ ਰਹੇ ਹਨ।


  ਲੈਫਟੀਨੈਂਟ ਜਨਰਲ ਕੇਜੇਐਸ ਢਿੱਲੋਂ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਇਸ ਵੀਡੀਓ ਨੂੰ ਸਾਂਝਾ ਕੀਤਾ ਅਤੇ ਲਿਖਿਆ - - He was a jolly good fellow… Hope So. Jai Hind)। ਜੰਮੂ-ਕਸ਼ਮੀਰ ਦੀ ਚਿਨਾਰ ਕੋਰ ਵਿੱਚ ਕਮਾਂਡਰ ਵਜੋਂ ਸੇਵਾ ਨਿਭਾ ਚੁੱਕੇ ਢਿੱਲੋਂ ਦਾ ਸੋਮਵਾਰ ਨੂੰ ਕੰਮ ਦਾ ਆਖਰੀ ਦਿਨ ਸੀ।

  ਦਸੰਬਰ 1983 ਵਿੱਚ ਫੌਜ ਵਿੱਚ ਕਮਿਸ਼ਨ ਪ੍ਰਾਪਤ ਕਰਨ ਵਾਲੇ ਲੈਫਟੀਨੈਂਟ ਜਨਰਲ ਕੇ.ਜੇ.ਐਸ ਢਿੱਲੋਂ ਨੂੰ ‘ਟਾਇਨੀ ਢਿੱਲੋਂ’ ਦੇ ਨਾਂ ਨਾਲ ਜਾਣੇ ਜਾਂਦੇ ਹਨ।

  ਉਨ੍ਹਾਂ ਨੇ ਕਸ਼ਮੀਰ ਵਿੱਚ ਸਥਿਤ 15ਵੀਂ ਕੋਰ ਦੇ ਮੁਖੀ ਵਜੋਂ ਆਪਣੇ ਕਾਰਜਕਾਲ ਦੌਰਾਨ 'ਆਪ੍ਰੇਸ਼ਨ ਮਾਂ' ਸ਼ੁਰੂ ਕਰਨ ਲਈ ਵਿਆਪਕ ਪ੍ਰਸ਼ੰਸਾ ਪ੍ਰਾਪਤ ਕੀਤੀ। ਇਸ ਤਹਿਤ ਉਨ੍ਹਾਂ ਨੇ ਅੱਤਵਾਦ 'ਚ ਸ਼ਾਮਲ ਨੌਜਵਾਨਾਂ ਦੇ ਪਰਿਵਾਰਾਂ ਖਾਸ ਕਰਕੇ ਕੁਰਾਹੇ ਪਏ ਅਜਿਹੇ ਨੌਜਵਾਨਾਂ ਦੀਆਂ ਮਾਵਾਂ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਰਾਸ਼ਟਰੀ ਮੁੱਖ ਧਾਰਾ 'ਚ ਵਾਪਸ ਲਿਆਉਣ ਦੀ ਅਪੀਲ ਕੀਤੀ।
  Published by:Gurwinder Singh
  First published:

  Tags: Indian Armed Forces, Indian Army, Indian army chief

  ਅਗਲੀ ਖਬਰ