Home /News /national /

ਹੁਣ ਫੌਜ ਵਿਚ 3 ਤੋਂ 5 ਸਾਲ ਲਈ ਭਰਤੀ ਹੋ ਸਕਣਗੇ ਨੌਜਵਾਨ, ਜਲਦ ਹੋਵੇਗਾ ਐਲਾਨ: ਸੂਤਰ

ਹੁਣ ਫੌਜ ਵਿਚ 3 ਤੋਂ 5 ਸਾਲ ਲਈ ਭਰਤੀ ਹੋ ਸਕਣਗੇ ਨੌਜਵਾਨ, ਜਲਦ ਹੋਵੇਗਾ ਐਲਾਨ: ਸੂਤਰ

ਹੁਣ ਫੌਜ ਵਿਚ 3 ਤੋਂ 5 ਸਾਲ ਲਈ ਭਰਤੀ ਹੋ ਸਕਣਗੇ ਨੌਜਵਾਨ, ਜਲਦ ਹੋਵੇਗਾ ਐਲਾਨ: ਸੂਤਰ (ਫਾਇਲ ਫੋਟੋ)

ਹੁਣ ਫੌਜ ਵਿਚ 3 ਤੋਂ 5 ਸਾਲ ਲਈ ਭਰਤੀ ਹੋ ਸਕਣਗੇ ਨੌਜਵਾਨ, ਜਲਦ ਹੋਵੇਗਾ ਐਲਾਨ: ਸੂਤਰ (ਫਾਇਲ ਫੋਟੋ)

ਹਾਲ ਹੀ ਵਿੱਚ ਰੱਖਿਆ ਮੰਤਰਾਲੇ ਵਿੱਚ ਇਸ ਬਾਰੇ ਇੱਕ ਬ੍ਰੀਫਿੰਗ ਹੋਈ ਹੈ। ਇਸ ਵਿਵਸਥਾ ਦੇ ਤਹਿਤ 3 ਜਾਂ 5 ਸਾਲ ਦੀ ਸੇਵਾ ਪੂਰੀ ਕਰਨ ਤੋਂ ਬਾਅਦ ਨੌਜਵਾਨਾਂ ਨੂੰ ਹੋਰ ਸੇਵਾਵਾਂ 'ਚ ਭਰਤੀ ਕਰਨ 'ਚ ਮਦਦ ਮਿਲੇਗੀ। ਉਨ੍ਹਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ।

  • Share this:
    ਭਾਰਤੀ ਫੌਜ ਵਿੱਚ ਨੌਜਵਾਨਾਂ ਲਈ ਟੂਰ ਆਫ ਡਿਊਟੀ ਦਾ ਐਲਾਨ ਜਲਦੀ ਹੀ ਕੀਤਾ ਜਾ ਸਕਦਾ ਹੈ। ਇਸ ਤਹਿਤ ਨੌਜਵਾਨ ਸੀਮਤ ਸਮੇਂ ਲਈ ਫੌਜ ਵਿੱਚ ਭਰਤੀ ਹੋ ਸਕਦੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਫਿਲਹਾਲ ਫੌਜ 'ਚ 3 ਤੋਂ 5 ਸਾਲ ਤੱਕ ਛੋਟੀ ਮਿਆਦ ਦੀਆਂ ਸੇਵਾਵਾਂ ਦੇਣ ਦਾ ਪ੍ਰਸਤਾਵ ਲਿਆਂਦਾ ਜਾ ਸਕਦਾ ਹੈ।

    ਇਸ ਸੀਮਾ ਤੋਂ ਬਾਅਦ ਅਧਿਕਾਰੀ ਜਾਂ ਸੈਨਿਕ ਜੇਕਰ ਚਾਹੁਣ ਤਾਂ ਆਪਣੀਆਂ ਸੇਵਾਵਾਂ ਜਾਰੀ ਰੱਖ ਸਕਦੇ ਹਨ। ਦੱਸ ਦਈਏ ਕਿ ਪਹਿਲਾਂ ਟੂਰ ਆਫ ਡਿਊਟੀ 'ਚ ਸਿਰਫ ਅਫਸਰਾਂ ਨੂੰ ਹੀ ਸ਼ਾਮਲ ਕਰਨ ਦੀ ਤਜਵੀਜ਼ ਸੀ ਪਰ ਹੁਣ ਅਫਸਰਾਂ ਦੀ ਥਾਂ ਫੌਜੀਆਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ।

    ਰੱਖਿਆ ਮੰਤਰਾਲੇ ਵਿਚ ਬ੍ਰੀਫਿੰਗ
    ਸੂਤਰਾਂ ਅਨੁਸਾਰ 3 ਤੋਂ 5 ਸਾਲ ਦੀ ਸੇਵਾ ਲਈ ਲੋੜੀਂਦੀ ਪ੍ਰਕਿਰਿਆ ਜਲਦੀ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਨੂੰ ਛੇਤੀ ਹੀ ਹਰੀ ਝੰਡੀ ਮਿਲ ਜਾਵੇਗੀ। ਫੌਜ ਵਿੱਚ ਥੋੜ੍ਹੇ ਸਮੇਂ ਦੀ ਸੇਵਾ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ ਕਿਉਂਕਿ ਮੌਜੂਦਾ ਸਮੇਂ ਵਿੱਚ ਤਿੰਨਾਂ ਸੇਵਾਵਾਂ ਵਿੱਚ 1,25,364 ਅਸਾਮੀਆਂ ਖਾਲੀ ਹਨ।

    ਇਹ ਯੋਜਨਾ 2020 ਵਿੱਚ ਆਰਮੀ ਚੀਫ਼ ਜਨਰਲ ਐਮਐਮ ਨਰਵਾਣੇ ਨੇ ਲਿਆਂਦੀ ਸੀ। ਹਾਲ ਹੀ ਵਿੱਚ ਰੱਖਿਆ ਮੰਤਰਾਲੇ ਵਿੱਚ ਇਸ ਬਾਰੇ ਇੱਕ ਬ੍ਰੀਫਿੰਗ ਹੋਈ ਹੈ। ਇਸ ਵਿਵਸਥਾ ਦੇ ਤਹਿਤ 3 ਜਾਂ 5 ਸਾਲ ਦੀ ਸੇਵਾ ਪੂਰੀ ਕਰਨ ਤੋਂ ਬਾਅਦ ਨੌਜਵਾਨਾਂ ਨੂੰ ਹੋਰ ਸੇਵਾਵਾਂ 'ਚ ਭਰਤੀ ਕਰਨ 'ਚ ਮਦਦ ਮਿਲੇਗੀ। ਉਨ੍ਹਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ।

    ਅਜਿਹੇ ਨੌਜਵਾਨਾਂ ਦੀ ਕਾਰਪੋਰੇਟ ਜਗਤ 'ਚ ਚੰਗੀ ਮੰਗ ਹੋਵੇ, ਇਸ ਲਈ ਫੌਜ ਯੋਜਨਾ ਬਣਾ ਰਹੀ ਹੈ। ਸਮਝਿਆ ਜਾਂਦਾ ਹੈ ਕਿ ਟਰੇਨਿੰਗ ਦੌਰਾਨ ਫੌਜ ਉਨ੍ਹਾਂ ਨੂੰ ਅਜਿਹੇ ਸਬਕ ਦੇਵੇਗੀ ਤਾਂ ਜੋ ਕਾਰਪੋਰੇਟ ਜਗਤ 'ਚ ਉਨ੍ਹਾਂ ਦੀ ਮੰਗ ਬਰਕਰਾਰ ਰਹੇ। ਉਨ੍ਹਾਂ ਸਿਪਾਹੀਆਂ ਨੂੰ ਟੂਰ ਆਪ ਡਿਊਟੀ ਤਹਿਤ ਲਿਆ ਜਾਵੇਗਾ। ਇਸ ਯੋਜਨਾ ਨੂੰ ਲਾਗੂ ਕਰਨ ਨਾਲ ਫੌਜ ਨੂੰ ਆਰਥਿਕ ਮੋਰਚੇ 'ਤੇ ਵੱਡੀ ਬੱਚਤ ਹੋਵੇਗੀ।
    Published by:Gurwinder Singh
    First published:

    Tags: Indian Agricultural Research Institute, Indian Air Force, Indian Armed Forces, Indian Army, Indian army chief

    ਅਗਲੀ ਖਬਰ