Home /News /national /

ਟੋਕੀਓ ਓਲੰਪਿਕ 'ਚ ਝੰਡੇ ਗੱਡਣ ਪਿਛੋਂ ਭਾਰਤੀ ਖਿਡਾਰੀ ਪੁੱਜੇ ਦੇਸ਼, ਦਿੱਲੀ ਏਅਰਪੋਰਟ 'ਤੇ ਹੋਇਆ ਭਰਵਾਂ ਸਵਾਗਤ

ਟੋਕੀਓ ਓਲੰਪਿਕ 'ਚ ਝੰਡੇ ਗੱਡਣ ਪਿਛੋਂ ਭਾਰਤੀ ਖਿਡਾਰੀ ਪੁੱਜੇ ਦੇਸ਼, ਦਿੱਲੀ ਏਅਰਪੋਰਟ 'ਤੇ ਹੋਇਆ ਭਰਵਾਂ ਸਵਾਗਤ

  • Share this:

ਨਵੀਂ ਦਿੱਲੀ: ਟੋਕੀਓ ਓਲੰਪਿਕ ਵਿੱਚ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕਰਨ ਤੋਂ ਬਾਅਦ ਭਾਰਤੀ ਓਲੰਪਿਕ ਖਿਡਾਰੀ ਸੋਮਵਾਰ ਨੂੰ ਨਵੀਂ ਦਿੱਲੀ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ 'ਤੇ ਉਤਰੇ। ਇਨ੍ਹਾਂ ਖਿਡਾਰੀਆਂ ਵਿੱਚ ਨੀਰਜ ਚੋਪੜਾ (ਸੋਨ), ਰਵੀ ਕੁਮਾਰ ਦਹੀਆ (ਚਾਂਦੀ) ਅਤੇ ਬਜਰੰਗ ਪੁਨੀਆ ਅਤੇ ਲਵਲੀਨਾ ਬੋਰਗੋਹੇਨ (ਕਾਂਸੀ) ਨੂੰ ਗੁਲਦਸਤਿਆਂ ਨਾਲ ਭਾਰਤ ਸਰਕਾਰ ਦੇ ਵਫ਼ਦ, ਹੋਰ ਉਚ ਅਧਿਕਾਰੀਆਂ ਅਤੇ ਲੋਕਾਂ ਵੱਲੋਂ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ। ਉਪਰੰਤ ਸੁਰੱਖਿਆ ਬਲਾਂ ਨੇ ਭਾਰੀ ਭੀੜ ਵਿੱਚੋਂ ਹੁੰਦੇ ਹੋਏ ਖਿਡਾਰੀਆਂ ਨੂੰ ਅਸ਼ੋਕਾ ਹੋਟਲ ਵਿਖੇ ਪਹੁੰਚਾਇਆ, ਜਿਥੇ ਖਿਡਾਰੀਆਂ ਦੇ ਸਵਾਗਤ ਲਈ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਵੱਲੋਂ ਪ੍ਰਬੰਧ ਕੀਤਾ ਗਿਆ।

ਹੋਟਲ ਨੂੰ ਖਿਡਾਰੀਆਂ ਦੇ ਠਹਿਰਾਅ ਦੇ ਮੱਦੇਨਜ਼ਰ ਫੁੱਲਾਂ, ਵੱਖ ਵੱਖ ਰੰਗਾਂ ਦੇ ਰਸਮੀ ਲੈਂਟਰਾਂ ਅਤੇ ਓਲੰਪਿਕ ਰਿੰਗਾਂ ਨਾਲ ਸਜਾਈ ਗਈ ਲਾਬੀ ਦੇ ਨਾਲ ਇੱਕ ਜਸ਼ਨ ਦੇ ਮਾਹੌਲ ਨਾਲ ਸਜਾਇਆ ਗਿਆ ਹੈ।

ਸਵਾਗਤ ਲਈ ਨਵੀਂ ਦਿੱਲੀ ਵਿਖੇ ਪਿੰਡ ਵਾਸੀਆਂ ਨਾਲ ਏਅਰਪੋਰਟ ਪੁੱਜੇ ਰਵੀ ਦਹੀਆ ਦੇ ਪਿਤਾ ਗੱਲਬਾਤ ਦੌਰਾਨ ਕਿਹਾ, ''ਅੱਜ ਦਾ ਦਿਨ ਬਹੁਤ ਖੁਸ਼ੀ ਭਰਿਆ ਹੈ। ਪਿੰਡ ਵਿੱਚ ਅੱਜ ਦੀਵਾਲੀ ਤੇ ਜਸ਼ਨ ਦਾ ਮਾਹੌਲ ਹੈ। ਮੈਂ ਆਪਣੀ ਖੁਸ਼ੀ ਮੀਡੀਆ ਰਾਹੀਂ ਸਾਂਝੀ ਕਰਨਾ ਚਾਹੁੰਦਾ ਹਾਂ। ਸਾਰੇ ਰਿਸ਼ਤੇਦਾਰ ਅਤੇ ਹੋਰ ਰਵੀ ਲਈ ਦਿੱਲੀ ਵਿੱਚ ਹਨ।''

ਓਲੰਪਿਕ ਵਿੱਚ ਭਾਰਤ ਲਈ ਇੱਕੋ-ਇੱਕ ਅਤੇ ਐਥਲੈਟਿਕਸ ਵਿੱਚ ਪਹਿਲਾ ਸੋਨ ਤਮਗਾ ਜਿੱਤਣ ਵਾਲੇ ਨੀਰਜ ਚੋਪੜਾ ਨੂੰ ਫੁੱਲਾਂ ਨਾਲ ਲੱਦ ਦਿੱਤਾ ਗਿਆ। ਜਿਵੇਂ ਹੀ ਉਹ ਏਅਰਪੋਰਟ ਤੋਂ ਬਾਹਰ ਆਏ ਤਾਂ ਲੋਕਾਂ ਦੀ ਭੀੜ ਨੇ ਉਨ੍ਹਾਂ ਨੂੰ ਸੈਲਫੀਆਂ ਲਈ ਘੇਰ ਲਿਆ। ਸੁਰੱਖਿਆ ਬਲਾਂ ਨੇ ਬੜੀ ਤਸ਼ੱਦਦ ਨਾਲ ਨੀਰਜ ਨੂੰ ਕਾਰ ਵਿੱਚ ਬਿਠਾ ਕੇ ਵਿਦਾ ਕੀਤਾ।

ਭਾਰਤ ਲਈ ਕੁਸ਼ਤੀ ਵਿੱਚ ਚਾਂਦੀ ਤਮਗਾ ਜੇਤੂ ਬਜ਼ਰੰਗ ਪੂਨੀਆ ਨੂੰ ਅਧਿਕਾਰੀਆਂ ਨੇ ਪਹਿਲਾਂ ਫੁੱਲਾਂ ਦੇ ਗੁਲਦਸਤਿਆਂ ਨਾਲ ਸਵਾਗਤ ਕੀਤਾ। ਉਪਰੰਤ ਉਨ੍ਹਾਂ ਨੂੰ ਸੁਰੱਖਿਆ ਦਸਤੇ ਬਾਹਰ ਲੈ ਕੇ ਗੱਡੀ ਵਿੱਚ ਬਿਠਾਇਆ। ਕਾਲੇ ਰੰਗ ਦੀ ਓਪਨ ਗੱਡੀ ਵਿੱਚ ਖੜੇ ਹੋ ਕੇ ਪੂਨੀਆ ਨੇ ਲੋਕਾਂ ਦਾ ਹੱਥ ਹਿਲਾ ਕੇ ਸਵਾਗਤ ਕਬੂਲਿਆ। ਉਨ੍ਹਾਂ ਗੱਲਬਾਤ ਦੌਰਾਨ ਕਿਹਾ ਕਿ ਉਹ ਲੋਕਾਂ ਦੇ ਅਜਿਹੇ ਪਿਆਰ ਅਤੇ ਸਨਮਾਨ ਨੂੰ ਵੇਖ ਕੇ ਬਹੁਤ ਖੁਸ਼ ਹਨ।

ਜ਼ਿਕਰਯੋਗ ਹੈ ਕਿ ਭਾਰਤ ਨੇ ਟੋਕੀਓ ਓਲੰਪਿਕ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅੰਕ ਸੂਚੀ ਵਿੱਚ ਪਹਿਲੇ 50 ਵਿੱਚ ਥਾਂ ਬਣਾਈ ਹੈ। ਭਾਰਤ ਦੇ ਨਾਂਅ 7 ਤਮਗੇ ਰਹੇ, ਜਿਨ੍ਹਾਂ ਵਿੱਚੋਂ ਨੀਰਜ ਚੋਪੜਾ ਦੇ ਸੋਨ ਤੋਂ ਇਲਾਵਾ, 2 ਚਾਂਦੀ ਅਤੇ 4 ਕਾਂਸੀ ਤਮਗੇ ਸ਼ਾਮਲ ਹਨ।

Breaking: ਟੋਕੀਓ ਓਲੰਪਿਕ 'ਚ ਝੰਡੇ ਗੱਡਣ ਪਿਛੋਂ ਭਾਰਤੀ ਖਿਡਾਰੀ ਪੁੱਜੇ ਦੇਸ਼
Breaking: ਟੋਕੀਓ ਓਲੰਪਿਕ 'ਚ ਝੰਡੇ ਗੱਡਣ ਪਿਛੋਂ ਭਾਰਤੀ ਖਿਡਾਰੀ ਪੁੱਜੇ ਦੇਸ਼

ਐਥਲੀਟਾਂ ਦੇ ਦਿੱਲੀ ਪੁੱਜਣ ਤੋਂ ਪਹਿਲਾਂ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਦਿੱਲੀ ਪੁਲਿਸ ਦੇ ਨਾਲ, ਕੇਂਦਰੀ ਸੁਰੱਖਿਆ ਬਲ (ਸੀਆਈਐਸਐਫ) ਅਤੇ ਡਾਕ ਸਕੁਆਇਡ ਟੀਮਾਂ ਨੇ ਵੀ ਖੇਤਰ ਦਾ ਚੱਕਰ ਲਗਾਇਆ। ਭਾਰਤੀ ਐਥਲੀਟਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਤੋਂ ਇਲਾਵਾ, ਦਿੱਲੀ ਪੁਲਿਸ ਕੋਵਿਡ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਦੀ ਤਿਆਰੀ ਵੀ ਕਰ ਰਹੀ ਹੈ।

ਨੀਰਜ ਚੋਪੜਾ ਨੇ ਐਥਲੈਟਿਕਸ ਮੁਕਾਬਲੇ ਵਿੱਚ ਸੁਤੰਤਰ ਭਾਰਤ ਦਾ ਪਹਿਲਾ ਐਥਲੈਟਿਕਸ ਮੈਡਲ ਅਤੇ ਦੇਸ਼ ਲਈ ਪਹਿਲਾ ਸੋਨ ਤਗਮਾ ਜਿੱਤਿਆ। ਉਹ ਦੇਸ਼ ਤੋਂ ਓਲੰਪਿਕਸ ਵਿੱਚ ਸਿਰਫ ਦੂਜਾ ਵਿਅਕਤੀਗਤ ਸੋਨ ਤਗਮਾ ਜੇਤੂ ਬਣਿਆ ਕਿਉਂਕਿ ਉਸਨੇ 87.58 ਮੀਟਰ ਦੀ ਸਰਬੋਤਮ ਦੂਰੀ ਦੇ ਨਾਲ ਪੁਰਸ਼ਾਂ ਦੇ ਜੈਵਲਿਨ ਥ੍ਰੋ ਈਵੈਂਟ ਜਿੱਤੇ।

ਬਜਰੰਗ ਪੁਨੀਆ ਨੇ ਕਾਂਸੀ ਤਮਗਾ ਮੁਕਾਬਲੇ ਵਿੱਚ ਕਜ਼ਾਖਸਤਾਨ ਦੇ ਦੌਲੇਤ ਨਿਆਜ਼ਬੇਕੋਵ ਨੂੰ 8-0 ਨਾਲ ਹਰਾ ਕੇ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ।

ਲਵਲੀਨਾ ਬੋਰਗੋਹੇਨ ਨੇ ਮੁੱਕੇਬਾਜ਼ੀ ਮਹਿਲਾਵਾਂ ਦੇ ਵੈਲਟਰਵੇਟ (69 ਕਿਲੋਗ੍ਰਾਮ) ਸੈਮੀਫਾਈਨਲ ਵਿੱਚ ਤੁਰਕੀ ਦੀ ਬੁਸੇਨਾਜ਼ ਸੁਰਮੇਨੇਲੀ ਤੋਂ ਸਰਬਸੰਮਤੀ ਨਾਲ ਹਾਰਨ ਤੋਂ ਬਾਅਦ ਕਾਂਸੀ ਦਾ ਤਗਮਾ ਜਿੱਤਿਆ।

ਭਾਰਤੀ ਪੁਰਸ਼ ਹਾਕੀ ਟੀਮ ਨੇ ਓਲੰਪਿਕ ਵਿੱਚ ਭਾਰਤ ਦੇ 41 ਸਾਲ ਦੇ ਹਾਕੀ ਤਗਮੇ ਦੀ ਉਡੀਕ ਨੂੰ ਖਤਮ ਕੀਤਾ ਕਿਉਂਕਿ ਉਸਨੇ ਜਰਮਨੀ ਨੂੰ ਰੋਮਾਂਚਕ ਕਾਂਸੀ ਦੇ ਤਗਮੇ ਦੇ ਮੈਚ ਵਿੱਚ 5-4 ਨਾਲ ਹਰਾਇਆ।

Published by:Krishan Sharma
First published:

Tags: Gold, Golf, PV Sindhu, Sports, Tik Tok, Tokyo Olympics 2021