• Home
 • »
 • News
 • »
 • national
 • »
 • INDIAN FUNDS IN SWISS BANKS RISE ABOVE RUPEES 20000 CRORE CENTRE REFUTES CLAIM

ਸਵਿੱਸ ਬੈਂਕਾਂ ’ਚ 20 ਹਜ਼ਾਰ ਕਰੋੜ ਤੋਂ ਟੱਪਿਆ ਭਾਰਤੀਆਂ ਦਾ ਪੈਸਾ!, ਕੇਂਦਰ ਨੇ ਦਾਅਵੇ ਨੂੰ ਨਕਾਰਿਆ

ਸਵਿੱਸ ਬੈਂਕਾਂ ’ਚ 20 ਹਜ਼ਾਰ ਕਰੋੜ ਤੋਂ ਟੱਪਿਆ ਭਾਰਤੀਆਂ ਦਾ ਪੈਸਾ, ਕੇਂਦਰ ਨੇ ਦਾਅਵੇ ਨੂੰ ਨਕਾਰਿਆ

ਸਵਿੱਸ ਬੈਂਕਾਂ ’ਚ 20 ਹਜ਼ਾਰ ਕਰੋੜ ਤੋਂ ਟੱਪਿਆ ਭਾਰਤੀਆਂ ਦਾ ਪੈਸਾ, ਕੇਂਦਰ ਨੇ ਦਾਅਵੇ ਨੂੰ ਨਕਾਰਿਆ

 • Share this:
  ਕੇਂਦਰ ਸਰਕਾਰ ਨੇ ਉਨ੍ਹਾਂ ਅੰਕੜਿਆਂ ਨੂੰ ਨਕਾਰ ਦਿੱਤਾ ਹੈ, ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਸਵਿਟਜ਼ਰਲੈਂਡ ਦੀ ਕੌਮੀ ਬੈਂਕ ਐੱਸਐੱਨਬੀ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਸਵਿੱਸ ਬੈਂਕਾਂ ਵਿੱਚ ਭਾਰਤੀਆਂ ਦਾ ਨਿੱਜੀ ਅਤੇ ਕੰਪਨੀਆਂ ਦਾ ਪੈਸਾ 2020 ਵਿੱਚ ਵਧ ਕੇ 2.55 ਅਰਬ ਸਵਿੱਸ ਫਰੈਂਕ (20,706 ਕਰੋੜ ਰੁਪਏ) ’ਤੇ ਪਹੁੰਚ ਗਿਆ ਹੈ।

  ਤਾਜ਼ਾ ਅੰਕੜਾ 13 ਸਾਲ ’ਚ ਸਭ ਤੋਂ ਵੱਧ ਹੈ। ਇਹ ਵਾਧਾ ਨਕਦੀ ਜਮ੍ਹਾਂ ਵਜੋਂ ਨਹੀਂ, ਸਗੋਂ ਸਕਿਉਰਿਟੀਜ਼, ਬਾਂਡ ਸਣੇ ਹੋਰ ਵਿੱਤੀ ਉਤਪਾਦਾਂ ਰਾਹੀਂ ਰੱਖੀ ਗਈ ਹੋਲਡਿੰਗ ਤੋਂ ਹੋਇਆ ਹੈ। ਭਾਰਤੀ ਗਾਹਕਾਂ ਦੇ ਸਵਿੱਸ ਬੈਂਕਾਂ ਵਿੱਚ ਸਾਲ 2019 ਦੇ ਅਖ਼ੀਰ ਤੱਕ ਕੁੱਲ 89.9 ਕਰੋੜ ਸਵਿੱਸ ਫਰੈਂਕ (6,625 ਕਰੋੜ ਰੁਪਏ) ਜਮ੍ਹਾਂ ਸਨ।

  ਸਵਿੱਸ ਬੈਂਕਾਂ ਵਿੱਚ ਜਮ੍ਹਾਂ ਰਾਸ਼ੀ ਦੇ ਮਾਮਲੇ ਵਿੱਚ ਭਾਰਤ 51ਵੇਂ ਸਥਾਨ ’ਤੇ ਹੈ। ਉਧਰ, ਕੇਂਦਰ ਸਰਕਾਰ ਨੇ ਸ਼ਨੀਵਾਰ ਨੂੰ ਇਨ੍ਹਾਂ ਖਬਰਾਂ ਦਾ ਖੰਡਨ ਕੀਤਾ ਕਿ ਸਵਿਸ ਬੈਂਕਾਂ ਵਿੱਚ ਕਥਿਤ ਤੌਰ ’ਤੇ ਰੱਖਿਆ ਗਿਆ ਕਾਲਾ ਧਨ 286 ਪ੍ਰਤੀਸ਼ਤ ਵਧਿਆ ਹੈ। ਕੇਂਦਰ ਸਰਕਾਰ ਤੋਂ ਜਾਣਕਾਰੀ ਦਿੰਦਿਆਂ ਕਿਹਾ ਗਿਆ ਹੈ ਕਿ ਜਦੋਂ ਸਵਿਸ ਅਧਿਕਾਰੀਆਂ ਨਾਲ ਇਸ ਸਬੰਧ ਵਿਚ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਅਜਿਹੀਆਂ ਰਿਪੋਰਟਾਂ ਦੀ ਸਚਾਈ ਤੋਂ ਇਨਕਾਰ ਕੀਤਾ।

  ਉਧਰ ਕਾਂਗਰਸ ਨੇ ਅੱਜ ਕੇਂਦਰ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਮੰਗ ਕੀਤੀ ਕਿ ਵਿਦੇਸ਼ਾਂ ਵਿੱਚ ਜਮ੍ਹਾਂ ਕਾਲੇ ਧਨ ਬਾਰੇ ਖੁਲਾਸਾ ਕੀਤਾ ਜਾਵੇ ਅਤੇ ਸਵਿੱਸ ਬੈਂਕਾਂ ਵਿੱਚ ਧਨ ਜਮ੍ਹਾਂ ਕਰਵਾਉਣ ਵਾਲੇ ਵਿਅਕਤੀਆਂ ਦੇ ਨਾਮ ਉਜਾਗਰ ਕੀਤੇ ਜਾਣ। ਕਾਂਗਰਸ ਨੇ ਨਾਲ ਹੀ ਕਿਹਾ ਕਿ ਵ੍ਹਾਈਟ ਪੇਪਰ ਲਿਆ ਕੇ ਦੇਸ਼ਵਾਸੀਆਂ ਨੂੰ ਦੱਸਿਆ ਜਾਵੇ ਕਿ ਇਹ ਪੈਸਾ ਕਿਸਦਾ ਹੈ ਅਤੇ ਵਿਦੇਸ਼ੀ ਬੈਂਕਾਂ ਵਿੱਚ ਜਮ੍ਹਾਂ ਕਾਲੇ ਧਨ ਨੂੰ ਵਾਪਸ ਲਿਆਉਣ ਲਈ ਕੀ ਕੀ ਕਦਮ ਚੁੱਕੇ ਜਾ ਰਹੇ ਹਨ।

  ਕਾਂਗਰਸ ਦੇ ਬੁਲਾਰੇ ਗੌਰਵ ਵੱਲਭ ਨੇ ਕਿਹਾ ਕਿ ਸਰਕਾਰ ਨੂੰ ਵਿਦੇਸ਼ੀ ਬੈਂਕਾਂ ਵਿੱਚ ਜਮ੍ਹਾਂ ਕਾਲੇ ਧਨ ਬਾਰੇ ਪੂਰੀ ਸੂਚੀ ਜਾਰੀ ਕਰਨੀ ਚਾਹੀਦੀ ਹੈ। ਸਵਿਟਜ਼ਰਲੈਂਡ ਦੀ ਸਵਿੱਸ ਨੈਸ਼ਨਲ ਬੈਂਕ ਨੇ ਹਾਲ ਹੀ ਵਿੱਚ ਸਵਿੱਸ ਬੈਂਕਾਂ ਵਿੱਚ ਜਮ੍ਹਾਂ ਧਨ ਬਾਰੇ ਅੰਕੜੇ ਜਾਰੀ ਕੀਤੇ ਹਨ, ਜੋ ਵਿਖਾਉਂਦੇ ਹਨ ਕਿ ਸਾਲ 2020 ਦੌਰਾਨ 286 ਫ਼ੀਸਦੀ ਭਾਰਤੀਆਂ ਵੱਲੋਂ ਧਨ ਜਮ੍ਹਾਂ ਕਰਵਾਇਆ ਗਿਆ, ਜੋ ਪਿਛਲੇ 13 ਸਾਲਾਂ ਵਿੱਚ ਸਭ ਤੋਂ ਵੱਧ ਹੈ।

  ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਸੱਤਾ ਸੰਭਾਲਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਿਦੇਸ਼ਾਂ ਤੋਂ ਕਾਲਾ ਧਨ ਵਾਪਸ ਲਿਆਉਣ ਸਬੰਧੀ ਕੀਤੇ ਵਾਅਦਿਆਂ ਦੀ ਵੀਡੀਓ ਸਾਂਝੀ ਕਰਦਿਆਂ ਪੁੱਛਿਆ, ‘‘ਸਵਿੱਸ ਬੈਂਕਾਂ ਵਿੱਚ 20700 ਕਰੋੜ ਰੁਪਏ ਧਨ ਜਮ੍ਹਾਂ ਹੈ। ਸਾਲ 2020 ਵਿੱਚ ਸਵਿੱਸ ਬੈਂਕਾਂ ਵਿੱਚ ਕੁੱਲ ਜਮ੍ਹਾਂ ਰਾਸ਼ੀ ਸਾਲ 2019 ਦੇ ਮੁਕਾਬਲੇ ਵਧ ਕੇ 286 ਫ਼ੀਸਦੀ ਹੋ ਗਈ ਹੈ। ਕੁੱਲ ਜਮ੍ਹਾਂ ਰਾਸ਼ੀ 13 ਸਾਲ ਵਿੱਚ ਸਭ ਤੋਂ ਵੱਧ ਹੈ।’’
  Published by:Gurwinder Singh
  First published: