Home /News /national /

ਵਿੱਤੀ ਸਾਲ 2021-22 ਦੀ ਚੌਥੀ ਤਿਮਾਹੀ 'ਚ ਵਿਕਾਸ ਦਰ ਘਟ ਕੇ 4.1 ਫੀਸਦੀ 'ਤੇ ਆਈ

ਵਿੱਤੀ ਸਾਲ 2021-22 ਦੀ ਚੌਥੀ ਤਿਮਾਹੀ 'ਚ ਵਿਕਾਸ ਦਰ ਘਟ ਕੇ 4.1 ਫੀਸਦੀ 'ਤੇ ਆਈ

(ਫਾਈਲ ਫੋਟੋ)

(ਫਾਈਲ ਫੋਟੋ)

ਪਹਿਲੀ ਤਿਮਾਹੀ 'ਚ ਇਹ 20.1 ਫੀਸਦੀ, ਦੂਜੀ ਤਿਮਾਹੀ 'ਚ 8.4 ਫੀਸਦੀ ਅਤੇ ਤੀਜੀ ਤਿਮਾਹੀ 'ਚ 5.4 ਫੀਸਦੀ ਸੀ। ਇਸ ਦੇ ਮੁਕਾਬਲੇ ਚੌਥੀ ਤਿਮਾਹੀ 'ਚ ਵਿਕਾਸ ਦਰ ਘੱਟ ਕੇ 4.1 ਫੀਸਦੀ 'ਤੇ ਆ ਗਈ।

  • Share this:
    ਵਿੱਤੀ ਸਾਲ 2021-22 ਵਿੱਚ ਜੀਪੀਡੀ ਵਿੱਚ 8.7 ਪ੍ਰਤੀਸ਼ਤ ਦੀ ਦਰ ਨਾਲ ਵਾਧਾ ਹੋਇਆ ਹੈ। ਅੱਜ ਮੰਗਲਵਾਰ ਨੂੰ ਮੰਤਰਾਲੇ ਨੇ ਇਹ ਅੰਕੜੇ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਚੌਥੀ ਤਿਮਾਹੀ 'ਚ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਦੀ ਵਿਕਾਸ ਦਰ 4.1 ਫੀਸਦੀ ਰਹੀ ਹੈ।

    ਚੌਥੀ ਤਿਮਾਹੀ ਦੀ ਵਿਕਾਸ ਦਰ ਚਾਰ ਤਿਮਾਹੀਆਂ ਵਿੱਚ ਸਭ ਤੋਂ ਘੱਟ ਰਹੀ ਹੈ। ਨਿਊਜ਼ ਏਜੰਸੀ ਏਐਨਆਈ ਨੇ ਇੱਕ ਟਵੀਟ ਰਾਹੀਂ ਸਰਕਾਰ ਦੇ ਹਵਾਲੇ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਹੈ।

    ਵਿੱਤੀ ਸਾਲ 2021-22 ਵਿੱਚ ਚੌਥੀ ਤਿਮਾਹੀ ਦੇ ਅੰਕੜੇ ਸਭ ਤੋਂ ਕਮਜ਼ੋਰ ਹਨ। ਇਸ ਦੀ ਵਜ੍ਹਾ ਕੋਰੋਨਾ ਮਹਾਮਾਰੀ ਅਤੇ ਗਲੋਬਲ ਕਾਰਨਾਂ ਨੂੰ ਮੰਨਿਆ ਜਾ ਰਿਹਾ ਹੈ। ਪਹਿਲੀ ਤਿਮਾਹੀ 'ਚ ਇਹ 20.1 ਫੀਸਦੀ, ਦੂਜੀ ਤਿਮਾਹੀ 'ਚ 8.4 ਫੀਸਦੀ ਅਤੇ ਤੀਜੀ ਤਿਮਾਹੀ 'ਚ 5.4 ਫੀਸਦੀ ਸੀ। ਇਸ ਦੇ ਮੁਕਾਬਲੇ ਚੌਥੀ ਤਿਮਾਹੀ 'ਚ ਵਿਕਾਸ ਦਰ ਘੱਟ ਕੇ 4.1 ਫੀਸਦੀ 'ਤੇ ਆ ਗਈ।

    ਮੰਨਿਆ ਜਾ ਰਿਹਾ ਹੈ ਕਿ ਜਨਵਰੀ ਅਤੇ ਮਾਰਚ ਦੇ ਵਿਚਕਾਰ ਕੋਰੋਨਾ ਮਹਾਂਮਾਰੀ ਦੇ ਓਮੀਕਰੋਨ ਵੇਰੀਐਂਟ ਦੀ ਦਸਤਕ, ਰੂਸ ਅਤੇ ਯੂਕਰੇਨ ਵਿਚਕਾਰ ਚੱਲ ਰਹੇ ਯੁੱਧ ਦੇ ਕਾਰਨ ਵਸਤੂਆਂ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਇਸ ਲਈ ਚੌਥੀ ਤਿਮਾਹੀ 'ਚ ਦੇਸ਼ ਦੀ ਆਰਥਿਕ ਵਿਕਾਸ ਦਰ 'ਚ ਗਿਰਾਵਟ ਆਈ ਹੈ, ਜਿਸ ਕਾਰਨ ਜੀਡੀਪੀ ਵਿਕਾਸ ਦਰ ਘੱਟ ਰਹੀ ਹੈ।

    ਐਨਐਸਓ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਚੌਥੀ ਤਿਮਾਹੀ ਵਿੱਚ ਨਿਰਮਾਣ ਖੇਤਰ ਦੀ ਵਿਕਾਸ ਦਰ ਨੈਗਟਿਵ (-) 0.2 ਫੀਸਦੀ ਰਹੀ। ਇਸ ਦੇ ਨਾਲ ਹੀ ਪਿਛਲੇ ਸਾਲ ਦੀ ਇਸੇ ਮਿਆਦ 'ਚ ਇਹ ਰਫਤਾਰ 6.9 ਫੀਸਦੀ ਸੀ। ਖੇਤੀ ਖੇਤਰ ਦੀ ਵਿਕਾਸ ਦਰ ਪਿਛਲੇ ਸਾਲ ਦੀ ਇਸੇ ਤਿਮਾਹੀ ਦੇ 3.1 ਫੀਸਦੀ ਦੇ ਮੁਕਾਬਲੇ 4.1 ਫੀਸਦੀ ਰਹੀ। ਉਸਾਰੀ ਖੇਤਰ ਦੀ ਵਿਕਾਸ ਦਰ ਪਿਛਲੇ ਸਾਲ ਦੀ ਇਸੇ ਤਿਮਾਹੀ ਵਿੱਚ 14.5 ਫੀਸਦੀ ਦੇ ਮੁਕਾਬਲੇ 2 ਫੀਸਦੀ ਰਹੀ ਹੈ।
    Published by:Gurwinder Singh
    First published:

    Tags: GDP, Modi government

    ਅਗਲੀ ਖਬਰ