Home /News /national /

ਭਾਰਤ ਨੇ ਕੈਨੇਡਾ ਬੈਠੇ ਨਸ਼ਾ ਤਸਕਰਾਂ ਨੂੰ ਲਿਆਉਣ ਦੀ ਕਾਰਵਾਈ ਅਰੰਭੀ, ਕੈਨੇਡਾ ਤੋਂ ਤਸਕਰਾਂ ਦੀ ਹਵਾਲਗੀ ਮੰਗੀ

ਭਾਰਤ ਨੇ ਕੈਨੇਡਾ ਬੈਠੇ ਨਸ਼ਾ ਤਸਕਰਾਂ ਨੂੰ ਲਿਆਉਣ ਦੀ ਕਾਰਵਾਈ ਅਰੰਭੀ, ਕੈਨੇਡਾ ਤੋਂ ਤਸਕਰਾਂ ਦੀ ਹਵਾਲਗੀ ਮੰਗੀ

ਕੇਂਦਰ ਸਰਕਾਰ ਨੇ ਇਹ ਅਰਜ਼ੀ ਹਾਈਕੋਰਟ ਵਿੱਚ ਦਾਖ਼ਲ ਕਰ ਦਿੱਤੀ ਹੈ, ਜਿਸ 'ਤੇ ਹਾਈਕੋਰਟ ਪੰਜਾਬ ਦੇ ਹਜ਼ਾਰਾਂ ਕਰੋੜ ਰੁਪਏ ਦੇ ਡਰੱਗ ਰੈਕਟ 'ਤੇ ਨੋਟਿਸ ਨਾਲ 18 ਨਵੰਬਰ ਨੂੰ ਸੁਣਵਾਈ ਕਰੇਗਾ।

 • Share this:
  ਚੰਡੀਗੜ੍ਹ: ਕੇਂਦਰ ਸਰਕਾਰ (Central Government) ਨੇ ਪੰਜਾਬ ਦੇ ਹਜ਼ਾਰਾਂ ਕਰੋੜ ਦੇ ਡਰੱਗ ਰੈਕੇਟ (Drug Case) ਵਿੱਚ ਸ਼ਾਮਲ 10 ਵੱਡੇ ਤਸਕਰ, ਜੋ ਕੈਨੇਡਾ (Canada Government) ਵਿੱਚ ਲੁਕੇ ਹੋਏ ਹਨ, ਨੂੰ ਲਿਆਉਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਉਨ੍ਹਾਂ ਦੀ ਹਵਾਲਗੀ ਲਈ ਕੈਨੇਡਾ ਸਰਕਾਰ ਨੂੰ ਅਪੀਲ ਕੀਤੀ ਹੈ, ਭਾਰਤ ਸਰਕਾਰ ਦੀ ਇਹ ਮੰਗ ਹੁਣ ਕੈਨੇਡਾ ਸਰਕਾਰ ਕੋਲ ਪੈਂਡਿੰਗ ਹੈ।

  ਕੇਂਦਰੀ ਵਿਦੇਸ਼ ਮੰਤਰਾਲੇ ਦੇ ਡਿਪਟੀ ਸੈਕਰੇਟਰੀ ਸੰਦੀਪ ਕੁਮਾਰ ਨੇ ਹਾਈਕੋਰਟ ਵਿੱਚ ਹਲਫ਼ਨਾਮਾ ਦਾਖ਼ਲ ਕਰਕੇ ਦੱਸਿਆ ਹੈ ਕਿ ਕੈਨੇਡੀਅਨ ਅਥਾਰਿਟੀ ਨੇ ਰਣਜੀਤ ਸਿੰਘ ਔਜਲਾ, ਗੁਰਸੇਵਕ ਸਿੰਘ ਢਿੱਲੋਂ, ਨਿਰੰਕਾਰ ਸਿੰਘ ਢਿੱਲੋਂ, ਸਰਬਜੀਤ ਸਿੰਘ ਸੇਂਧਰ, ਲਹਿੰਬਰ ਸਿੰਘ ਦਲੇਹ, ਅਮਰਜੀਤ ਸਿੰਘ ਕੁਨਰ, ਪ੍ਰਦੀਪ ਸਿੰਘ ਧਾਲੀਵਾਲ, ਅਮਰਿੰਦਰ ਸਿੰਘ ਛੀਨਾ, ਪਰਮਿੰਦਰ ਸਿੰਘ ਦਿਓ ਅਤੇ ਰਣਜੀਤ ਕੌਰ ਕਾਹਲੋ ਬਾਰੇ ਜਾਣਕਾਰੀ ਦਿੱਤੀ ਜਾ ਚੁੱਕੀ ਹੈ ਅਤੇ ਇਨ੍ਹਾਂ ਦੀ ਹੀ ਹਵਾਲਗੀ ਦੀ ਮੰਗ ਕੀਤੀ ਗਈ ਹੈ।

  ਜ਼ਿਕਰਯੋਗ ਹੈ ਕਿ ਪਹਿਲਾਂ ਵੀ ਭਾਰਤ ਸਰਕਾਰ ਨੇ ਇਹ ਮੰਗ ਕੈਨੇਡਾ ਸਰਕਾਰ ਕੋਲ ਚੁੱਕੀ ਸੀ ਪਰੰਤੂ ਕੈਨੇਡਾ ਸਰਕਾਰ ਵੱਲੋਂ ਭਾਰਤ ਸਰਕਾਰ ਦੀ ਇਸ ਅਪੀਲ ਨੂੰ ਕੁੱਝ ਇਤਰਾਜ਼ ਚੁੱਕਦੇ ਹੋਏ ਵਾਪਸ ਕਰ ਦਿੱਤਾ ਸੀ। ਹੁਣ ਇੱਕ ਵਾਰੀ ਫਿਰ ਭਾਰਤ ਸਰਕਾਰ ਨੇ ਇਹ ਮੰਗ ਭੇਜੀ ਹੈ, ਜਿਸ ਵਿੱਚ ਅਜੇ ਕੈਨੇਡਾ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ।

  ਕੇਂਦਰ ਸਰਕਾਰ ਨੇ ਇਹ ਅਰਜ਼ੀ ਹਾਈਕੋਰਟ ਵਿੱਚ ਦਾਖ਼ਲ ਕਰ ਦਿੱਤੀ ਹੈ, ਜਿਸ 'ਤੇ ਹਾਈਕੋਰਟ ਪੰਜਾਬ ਦੇ ਹਜ਼ਾਰਾਂ ਕਰੋੜ ਰੁਪਏ ਦੇ ਡਰੱਗ ਰੈਕਟ 'ਤੇ ਨੋਟਿਸ ਨਾਲ 18 ਨਵੰਬਰ ਨੂੰ ਸੁਣਵਾਈ ਕਰੇਗਾ।
  Published by:Krishan Sharma
  First published:

  Tags: Canada, Central government, Drug, High court, Punjab

  ਅਗਲੀ ਖਬਰ