10ਵੀਂ ਤੇ 12ਵੀਂ ਪਾਸ ਨੌਜਵਾਨਾਂ ਲਈ Indian Navy ਵਿਚ ਨਿਕਲੀਆਂ ਨੌਕਰੀਆਂ, ਇੰਜ ਕਰੋ ਅਪਲਾਈ....

Gurwinder Singh
Updated: December 6, 2018, 2:55 PM IST
10ਵੀਂ ਤੇ 12ਵੀਂ ਪਾਸ ਨੌਜਵਾਨਾਂ ਲਈ  Indian Navy ਵਿਚ ਨਿਕਲੀਆਂ ਨੌਕਰੀਆਂ, ਇੰਜ ਕਰੋ ਅਪਲਾਈ....
Gurwinder Singh
Updated: December 6, 2018, 2:55 PM IST
ਜੇਕਰ ਤੁਸੀਂ ਇੰਡੀਅਨ ਨੇਵੀ ਵਿਚ ਭਰਤੀ ਹੋਣ ਦੇ ਚਾਹਵਾਨ ਹੋ ਤਾਂ ਤੁਹਾਡੇ ਲਈ ਵੱਡੀ ਖ਼ੁਸ਼ਖ਼ਬਰੀ ਹੈ। ਇੰਡੀਅਨ ਨੇਵੀ ਨੇ ਸੇਲਰ ਦੇ 3400 ਅਹੁਦਿਆਂ ਉਤੇ ਭਰਤੀ ਲਈ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ। ਇਨ੍ਹਾਂ ਅਸਾਮੀਆਂ ਲਈ 10ਵੀਂ ਤੇ 12ਵੀਂ ਪਾਸ ਉਮੀਦਵਾਰ ਦੀ ਲੋੜ ਹੈ। ਯੋਗ ਤੇ ਇੱਛੁਕ ਉਮੀਦਵਾਰ 14 ਦਸੰਬਰ ਤੋਂ ਆਫੀਸ਼ੀਅਲ ਵੈੱਬਸਾਈਟ www.joinindiannavy.gov.in ਉਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ। ਇਨ੍ਹਾਂ ਅਸਾਮੀਆਂ ਲਈ ਫਾਰਮ ਭਰਨ ਦੀ ਆਖ਼ਰੀ ਤਰੀਕ 30 ਦਸੰਬਰ ਹੈ।

ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਸ ਅਸਾਮੀ ਲਈ ਅਣਵਿਆਹੇ ਉਮੀਦਵਾਰ ਦੀ ਅਪਲਾਈ ਕਰ ਸਕਦੇ ਹਨ। ਸੇਲਰ ਸੀਨੀਅਰ ਸੈਕੰਡਰੀ ਰੀਕ੍ਰਿਊਟ (SSR) -2500 ਅਸਾਮੀਆਂ। ਸੇਲਰ ਆਰਟੀਫਿਸ਼ਰ ਅਪੈਂਟਿਸ (AA) 500 ਤੇ ਸੇਲਰ ਮੈਟ੍ਰਿਕ ਰੀਕ੍ਰਿਊਟ (MR) ਲਈ 400 ਅਸਾਮੀਆਂ ਹਨ। ਇਨ੍ਹਾਂ ਅਹੁਦਿਆਂ ਲਈ 10ਵੀਂ ਤੇ 12ਵੀਂ ਪਾਸ ਉਮੀਦਵਾਰ ਅਪਲਾਈ ਕਰ ਸਕਦਾ ਹੈ। ਹਾਲਾਂਕਿ ਅਹੁਦਿਆਂ ਮੁਤਾਬਕ ਵਿੱਦਿਅਕ ਯੋਗਤਾ ਵੱਖੋ ਵੱਖਰੀ ਹੈ। ਉਮੀਦਵਾਰ ਦੀ ਚੋਣ ਕੰਪਿਊਟਰ ਟੈੱਸਟ ਦੇ ਆਧਾਰ ਉਤੇ ਹੋਵੇਗੀ। ਇਸ ਟੈੱਸਟ ਵਿਚ ਸਫਲ ਹੋਏ ਉਮੀਦਵਾਰ ਨੂੰ ਫਿਜ਼ੀਕਲ ਫਿਟਨੈੱਸ ਟੈੱਸਟ ਤੇ ਮੈਡੀਕਲ ਐਗਜਾਮ ਲਈ ਸੱਦਿਆ ਜਾਵੇਗਾ।

ਵਧੇਰੇ ਜਾਣਕਾਰੀ ਲ਼ਈ ਇਥੇ ਕਲਿਕ ਕਰੋ...

indian-navy-SAILORS-FOR-SENIOR-SECONDARY-RECRUIT
First published: December 6, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...