19 ਸਾਲਾ ਮੁੰਡੇ ਨੇ NASA ਦੀ ਪੇਸ਼ਕਸ਼ ਨੂੰ 3 ਵਾਰ ਠੁਕਰਾ ਦਿੱਤਾ; ਟਰੰਪ ਦੇ ਬੁਲਾਵੇ ‘ਤੇ ਵੀ ਨਹੀਂ ਗਿਆ, ਕਿਹਾ- ਮੈਂ ਦੇਸ਼ ਲਈ ਖੋਜ ਕਰਾਂਗਾ..

News18 Punjabi | News18 Punjab
Updated: February 1, 2020, 3:42 PM IST
share image
19 ਸਾਲਾ ਮੁੰਡੇ ਨੇ NASA ਦੀ ਪੇਸ਼ਕਸ਼ ਨੂੰ 3 ਵਾਰ ਠੁਕਰਾ ਦਿੱਤਾ; ਟਰੰਪ ਦੇ ਬੁਲਾਵੇ ‘ਤੇ ਵੀ ਨਹੀਂ ਗਿਆ, ਕਿਹਾ- ਮੈਂ ਦੇਸ਼ ਲਈ ਖੋਜ ਕਰਾਂਗਾ..
19 ਸਾਲਾ ਮੁੰਡੇ ਨੇ NASA ਦੀ ਪੇਸ਼ਕਸ਼ ਨੂੰ 3 ਵਾਰ ਠੁਕਰਾ ਦਿੱਤਾ; ਟਰੰਪ ਦੇ ਬੁਲਾਵੇ ‘ਤੇ ਵੀ ਨਹੀਂ ਗਿਆ, ਕਿਹਾ- ਮੈਂ ਦੇਸ਼ ਲਈ ਖੋਜ ਕਰਾਂਗਾ..

19 ਸਾਲਾ ਗੋਪਾਲ ਨਾਂ ਦਾ ਅਜਿਹਾ ਨੌਜਵਾਨ ਜੋ ਨਾਸਾ ਦਾ ਤਿੰਨ ਵਾਰ ਆਫਰ ਠੁਕਰਾ ਚੁੱਕੇ ਹਨ। ਇਨ੍ਹਾਂ ਹੀ ਨਹੀਂ ਅਮੇਰਿਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਉਨ੍ਹਾਂ ਨੂੰ ਸੱਦਿਆ ਸੀ ਪਰ ਉਹ ਆਪਣੀ ਗੱਲ ਤੇ ਡਟੇ ਰਹੇ।

  • Share this:
  • Facebook share img
  • Twitter share img
  • Linkedin share img
ਬਿਹਾਰ ਦੇ ਭਾਗਲਪੁਰ ਦੇ ਧਰੂਵਗੰਜ ਪਿੰਡ ’ਚ ਰਹਿਣ ਵਾਲੇ 19 ਸਾਲਾ ਗੋਪਾਲ ਨਾਂ ਦਾ ਅਜਿਹਾ ਨੌਜਵਾਨ ਜੋ ਨਾਸਾ ਦਾ ਤਿੰਨ ਵਾਰ ਆਫਰ ਠੁਕਰਾ ਚੁੱਕੇ ਹਨ। ਇਨ੍ਹਾਂ ਹੀ ਨਹੀਂ ਅਮੇਰਿਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਉਨ੍ਹਾਂ ਨੂੰ ਸੱਦਿਆ ਸੀ ਪਰ ਉਹ ਆਪਣੀ ਗੱਲ ਤੇ ਡਟੇ ਰਹੇ। ਇਨ੍ਹੇ ਵੱਡੇ-ਵੱਡੇ ਮੌਕੇ ਨੂੰ ਛੱਡ ਦੇਣ ਵਾਲਾ ਗੋਪਾਲ ਦੇਸ਼ ਦੀ ਸੇਵਾ ਕਰਨ ਦੇ ਰੰਗ ਚ ਰੰਗਿਆ ਹੋਇਆ ਹੈ ਜਿਸ ਕਾਰਨ ਉਸਨੇ ਭਾਰਤ ਚ ਹੀ ਰਹਿ ਕੇ ਦੇਸ਼ ਦੀ ਸੇਵਾ ਕਰਨ ਦਾ ਫੈਸਲਾ ਕੀਤਾ ਹੈ। ਇਨ੍ਹਾਂ ਹੀ ਨਹੀਂ ਉਨ੍ਹਾਂ 100 ਬੱਚਿਆਂ ਦੀ ਮਦਦ ਕਰਨ ਦਾ ਵੀ ਫੈਸਲਾ ਲਿਆ ਹੋਇਆ ਹੈ।

ਸਾਲ 2019 ਚ ਸ਼ੁਰੂ ਕੀਤਾ ਸੀ ਕੰਮ


ਸਾਲ 2019 ’ਚ ਗੋਪਾਲ ਨੇ ਇਸ ਕੰਮ ਨੂੰ ਸ਼ੁਰੂ ਕੀਤਾ ਸੀ। 8 ਬੱਚਿਆ ਦੀ ਖੋਜ ਦਾ ਪ੍ਰੋਵਿਜਨਲ ਪੇਟੇਂਟ ਵੀ ਕਰਵਾਇਆ ਸੀ। ਫਿਲਹਾਲ ਗੋਪਾਲ ਦੇਹਾਰਦੂਨ ਦੇ ਸਰਕਾਰੀ ਗ੍ਰਾਫਿਕ ਏਰਾ ਇੰਸਟੀਚਿਉਟ ਦੀ ਲੈਬ ਚ ਟੇਸਟਿੰਗ ਕਰ ਰਹੇ ਹਨ। ਉਹ ਝਾਰਖੰਡ ’ਚ ਲੈਬ ਬਣਾ ਕੇ ਉੱਥੇ ਰਿਸਰਚ ਕਰਨਗੇ।

ਸੰਘਰਸ਼ ਨਾਲ ਭਰੀ ਜਿੰਦਗੀ ਹੈ ਗੋਪਾਲ ਦੀ


ਜੇਕਰ ਗੋਪਾਲ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਮਾਡਲ ਸਕੂਲ ਚ ਹਾਈਕਸੂਲ ਤੁਲਸੀਪੁਰ ਤੋਂ 12ਵੀਂ ਤੱਕ ਦੀ ਪੜਾਈ ਕੀਤੀ ਹੈ। ਸਾਲ 2013-14 ’ਚ ਬਨਾਨਾ ਬਾਓ ਸੇਲ ਦੀ ਖੋਜ ਦੇ ਕਈ ਉਨ੍ਹਾਂ ਇੰਨਸਪਾਇਰਡ ਅਵਾਰਡ ਵੀ ਮਿਲਿਆ ਸੀ। ਉਸ ਸਮੇਂ ਉਹ 10ਵੀਂ ਜਮਾਤ ’ਚ ਸੀ। ਸਾਲ 2008 ’ਚ ਹੜ੍ਹ ਦੇ ਕਾਰਨ ਉਨ੍ਹਾਂ ਦਾ ਸਭ ਕੁਝ ਬਰਬਾਦ ਹੋ ਗਿਆ ਜਿਸ ਕਾਰਨ ਉਨ੍ਹਾਂ ਦੇ ਪਿਤਾ ਨੇ ਕਿਹਾ ਕਿ ਉਹ ਉਨ੍ਹਾਂ ਨੂੰ ਅੱਗੇ ਦੀ ਸਿੱਖਿਆ ਨਹੀਂ ਦੇ ਸਕਣਗੇ। ਇਸਦੇ ਬਾਵਜੁਦ ਵੀ ਗੋਪਾਲ ਨੇ ਹਾਰ ਨਹੀਂ ਮੰਨੀ।

2017 ’ਚ ਕੀਤੀ ਪੀਐਮ ਮੋਦੀ ਨਾਲ ਮੁਲਾਕਾਤ


31 ਅਗਸਤ 2017 ਚ ਗੋਪਾਲ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਪੀਐੱਮ ਨੇ ਉਨ੍ਹਾਂ ਨੇ ਐਨਆਈਐਫ ਅਹਿਮਦਾਬਾਦ ਭੇਜ ਦਿੱਤਾ। ਉਨ੍ਹਾਂ ਇੱਥੇ 6 ਖੋਜ ਕੀਤੇ। ਹੁਣ ਉਨ੍ਹਾਂ ਦਾ ਨਾਂ ਦੁਨੀਆ ਦੇ 30 ਸਟਾਰਟਅਪ ਵਿਗਿਆਨਿਕਾਂ ’ਚ ਹੈ। ਕਾਬਿਲੇਗੌਰ ਹੈ ਕਿ ਅਪ੍ਰੈਲ ਚ ਅਬੂਧਾਬੀ ਚ ਦੁਨੀਆ ਦਾ ਸਭ ਤੋਂ ਵੱਡਾ ਸਾਇਸ ਫੇਅਰ ਹੋਣ ਵਾਲਾ ਹੈ ਇਸ ’ਚ 6 ਹਜਾਰ ਵਿਗਿਆਨਿਕ ਸ਼ਾਮਲ ਹੋਣਗੇ। ਇਸ ਫੇਅਰ ’ਚ ਗੋਪਾਲ ਚੀਫ ਸਪੀਕਰ ਰਹਿਣਗੇ।

ਆਉ ਤੁਹਾਨੂੰ ਦਸੀਏ ਗੋਪਾਲ ਦੇ ਅਨੋਖੇ ਪ੍ਰਯੋਗ  1. ਵੇਸਟ ਪੇਪਰ ਤੋਂ ਬਿਜਲੀ ਅਤੇ ਕੇਲੇ ਦੇ ਲਿਕਵਿਡ ਨਾਲ ਹੇਅਰ ਡਾਇ ਬਣਾਇਆ

  2. ਪੇਪਰ ਬਾਓ ਸੇਲ-ਵੇਸਟੇਜ ਪੇਪਰ ਤੋਂ ਬਿਜਲੀ

  3. ਜੀ ਸਟਾਰ ਪਾਉਡਰ ਇਸਨੂੰ ਲਗਾਕੇ 5 ਹਜਾਰ ਡਿਗਰੀ ਸੇਲਸੀਅਸ ਦਾ ਹੀਟ ਗੇਨ ਕੀਤਾ ਜਾ ਸਕਦਾ ਹੈ

  4. ਹਾਈਡ੍ਰੋ ਇਲੇਕਟ੍ਰਿਕ ਬਾਯੋ ਸੇਲ-ਇਸ ਡਿਵਾਇਸ ਤੋਂ 50 ਹਜਾਰ ਵੋਲਟ ਬਿਜਲੀ ਸਟੋਰ ਕੀਤੀ ਜਾ ਸਕਦੀ ਹੈ

  5. ਸੋਲਰ ਮਾਇਲ-ਸੋਲਰ ਐਨਰਜੀ ਅਤੇ ਵਿੰਡ ਐਨਰਜੀ ਨੂੰ ਮਿਲਾਕੇ ਇਸਨੂੰ ਬਣਾਇਆ ਗਿਆ ਹੈ। 2 ਕਿਮੀ ਦੀ ਰਫਤਾਰ ਤੋਂ ਹਵਾ ਚੱਲਣ ਨਾਲ ਬਿਜਲੀ ਸਟੋਰ ਕੀਤੀ ਜਾ ਸਕੇਗੀ।

  6. ਬਾਯੋਡਿਗ੍ਰੇਡੇਬਲ ਪਲਾਸਟਿਕ ਕੇਲੇ ਦੇ ਥੰਬ ਤੋਂ ਬਾਯੋਡਿਗ੍ਰੇਡੇਬਲ ਪਲਾਸਿਕ ਬਣਾਇਆ ਗਿਆ ਹੈ। ਇਸਦਾ ਇਸਤੇਮਾਲ ਕਰਨ ਦੇ ਬਾਅਦ ਇਹ ਆਪਣੇ ਆਪ ਖਾਦ ਬਣ ਜਾਵੇਗਾ। ਜਿਸਦਾ ਇਸਤੇਮਾਲ ਖੇਤਾਂ ਚ ਕੀਤਾ ਜਾ ਸਕੇਗਾ।


7.ਗੋਪਾਲਾਸਕਾ ਨਿਉਕਲਿਅਰ ਅਟੈਕ ਤੋਂ ਪੈਦਾ ਰੇਡਿਅਸ਼ਨ ਨੂੰ ਘੱਟ ਕਰੇਗਾ। 5 ਸਾਲਾਂ ਚ ਹੀ ਇਸਦਾ ਅਸਰ ਕੀਤਾ ਜਾ ਸਕੇਗਾ।

8.ਬਨਾਨਾ ਨੈਨੋ ਫਾਇਬਰ ਐਂਡ ਕ੍ਰਿਸਟਲ ਕੇਲੇ ਦੇ ਥੰਬ ਤੋਂ ਨੈਨੋ ਫਾਇਬਰ ਬਣਾਇਆ ਉਸ ਤੋਂ ਜੈਲ ਬਣਇਆ। ਫਾਇਬਰ ਨਾਲ ਬੁਲੇਟ ਪ੍ਰੂਫ ਜੈਕੇਟ ਬਣਾਇਆ ਜਾ ਸਕੇਗਾ।
First published: February 1, 2020, 3:41 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading