
ਹੁਣ ਟਰੇਨ ਦੇ ਗਾਰਡ ਨੂੰ ਮਿਲੇਗਾ ਨਵਾਂ ਅਹੁਦਾ, ਜਾਣੋ ਕਿੰਨੀ ਹੋਵੇਗੀ ਤਨਖਾਹ... (ਫਾਇਲ ਫੋਟੋ)
ਭਾਰਤੀ ਰੇਲਵੇ ਵਿਭਾਗ ਨੇ ਰੇਲ-ਗਾਰਡ ਦੇ ਅਹੁਦੇ ਨੂੰ ਨਵਾਂ ਰੂਪ ਦੇਣ ਭਾਵ ਸੋਧਣ ਦਾ ਫ਼ੈਸਲਾ ਕੀਤਾ ਹੈ। ਰੇਲਵੇ ਵਿਭਾਗ ਨੇ ਸ਼ੁੱਕਰਵਾਰ ਨੂੰ 'ਟ੍ਰੇਨ ਗਾਰਡ' ਦੇ ਅਹੁਦੇ ਨੂੰ 'ਟ੍ਰੇਨ ਮੈਨੇਜਰ' ਦੇ ਤੌਰ 'ਤੇ ਨਵਾਂ ਰੂਪ ਦੇਣ ਦੇ ਫੈਸਲੇ ਦਾ ਐਲਾਨ ਕੀਤਾ। ਭਾਰਤੀ ਰੇਲਵੇ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਟਰੇਨ ਗਾਰਡ ਦੇ ਅਹੁਦੇ ਨੂੰ ‘ਟ੍ਰੇਨ ਮੈਨੇਜਰ’ ਵਿੱਚ ਬਦਲਣ ਦਾ ਮੁੱਦਾ ਕਾਫ਼ੀ ਸਮੇਂ ਤੋਂ ਚੱਲ ਰਿਹਾ ਸੀ।
ਇਹ ਮੰਗ ਰੇਲ ਗਾਰਡਾਂ ਨੂੰ ਸਮਾਜ ਵਿੱਚ ਇੱਕ ਸਨਮਾਨਜਨਕ ਅਹੁਦਾ ਦਵਾਉਣ ਲਈ ਕੀਤੀ ਜਾ ਰਹੀ ਸੀ। ਦੱਸ ਦਈਏ ਕਿ ਇਹ ਅਹੁਦਾ ਉਨ੍ਹਾਂ ਦੇ ਮੌਜੂਦਾ ਕਰਤੱਵਾਂ ਅਤੇ ਜ਼ਿੰਮੇਵਾਰੀਆਂ ਦੇ ਅਨੁਕੂਲ ਹੀ ਹੈ ਅਤੇ ਗਾਰਡਜ਼ ਦੇ ਅਹੁਦੇ ਨੂੰ ਹੁਣ ਟ੍ਰੇਨ ਮੈਨੇਜਰ ਦਾ ਅਹੁਦੇ ਵਿੱਚ ਬਦਲ ਦਿੱਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਗਾਰਡਜ਼ ਦੇ ਅਹੁਦੇ ਨੂੰ ਬਦਲਣ ਦਾ ਫ਼ੈਸਲਾ ਇੱਕ ਵਿਸ਼ੇਸ਼ ਮੰਗ ਦੇ ਤਹਿਤ ਲਿਆ ਗਿਆ ਹੈ। ਰੇਲ ਗਾਰਡਜ਼ ਦਾ ਅਹੁਦਾ ਬਦਲਣ ਲਈ ਕੀਤੀ ਗਈ ਮੰਗ ਸੰਬੰਧੀ ਰੇਲਵੇ ਵਿਭਾਗ ਦਾ ਕਹਿਣਾ ਹੈ ਕਿ ਗਾਰਡ ਦੇ ਅਹੁਦੇ ਨੂੰ ਨਵਾਂ ਰੂਪ ਦੇਣ ਦੀ ਮੰਗ ਉਠਾਈ ਗਈ ਸੀ, ਕਿਉਂਕਿ 'ਟ੍ਰੇਨ ਗਾਰਡ' ਦਾ ਅਹੁਦਾ ਪੁਰਾਣਾ ਹੋ ਗਿਆ ਸੀ ਅਤੇ ਸਮਾਜ ਲਈ ਇਹ ਸਨਮਾਨਜਨਕ ਅਹੁਦਾ ਨਹੀਂ ਰਿਹਾ ਸੀ।
ਸਮਾਜ ਵਿਚ ਲੋਕ ਆਮ ਤੌਰ 'ਤੇ ਇਹ ਹਵਾਲਾ ਦਿੰਦੇ ਹਨ ਕਿ ਉਹ ਕਿਸੇ ਪ੍ਰਾਈਵੇਟ ਸੰਸਥਾ ਦਾ ਗਾਰਡ ਹੋਵੇਗਾ। ਦੱਸ ਦੇਈਏ ਕਿ GSR ਵਿੱਚ ਟ੍ਰੇਨ ਗਾਰਡ ਅਸਲ ਵਿੱਚ ਸੰਬੰਧਿਤ ਰੇਲਗੱਡੀ ਦਾ ਇੱਕ ਟ੍ਰੇਨ ਇੰਚਾਰਜ ਹੁੰਦਾ ਹੈ।
ਇਸ ਲਈ ਇਹ ਮੰਗ ਕੀਤੀ ਗਈ ਸੀ ਕਿ ਇਹ ਕਾਫ਼ੀ ਉਚਿਤ ਹੋਵੇਗਾ ਕਿ ਟਰੇਨ ਗਾਰਡ ਦੇ ਮੌਜੂਦਾ ਅਹੁਦਿਆਂ ਨੂੰ "ਟ੍ਰੇਨ ਮੈਨੇਜਰ" ਵਿੱਚ ਬਦਲ ਦਿੱਤਾ ਜਾਵੇ, ਜੋ ਕਿ ਉਹਨਾਂ ਲਈ ਬਿਨਾਂ ਕਿਸੇ ਵਿੱਤੀ ਪ੍ਰਭਾਵ ਦੇ ਇੱਕ ਸਨਮਾਨਜਨਕ ਅਹੁਦਾ ਹੋਵੇਗਾ, ਤਾਂ ਜੋ ਉਹ ਸਮਾਜ ਵਿੱਚ ਇੱਕ ਸਨਮਾਨਜਨਕ ਜੀਵਨ ਵੀ ਜੀਅ ਸਕਣ।
ਜ਼ਿਕਰਯੋਗ ਹੈ ਕਿ ਸੰਸ਼ੋਧਿਤ ਅਹੁਦਾ ਦਸਤਾਵੇਜ਼, ਮਿਤੀ 13 ਜਨਵਰੀ ਦੇ ਅਨੁਸਾਰ, ਸਹਾਇਕ ਗਾਰਡ ਹੁਣ 'ਸਹਾਇਕ ਯਾਤਰੀ ਰੇਲ ਪ੍ਰਬੰਧਕ', ਮਾਲ ਗਾਰਡ 'ਗੁੱਡਜ਼ ਟਰੇਨ ਮੈਨੇਜਰ', ਇੱਕ ਸੀਨੀਅਰ ਯਾਤਰੀ ਗਾਰਡ 'ਸੀਨੀਅਰ ਯਾਤਰੀ ਰੇਲ ਪ੍ਰਬੰਧਕ' ਅਤੇ ਮੇਲ ਜਾਂ ਐਕਸਪ੍ਰੈਸ ਟ੍ਰੇਨ ਗਾਰਡ ਮੇਲ/ਐਕਸਪ੍ਰੈਸ ਟ੍ਰੇਨ ਮੈਨੇਜਰ ਹੋਵੇਗਾ।
ਕੀ ਤਨਖਾਹ ਵਿੱਚ ਵੀ ਬਦਲਾਅ ਹੋਵੇਗਾ?
ਗਾਰਡ ਦੀਆਂ ਡਿਊਟੀਆਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਪਹਿਲਾਂ ਵਾਂਗ ਹੀ ਤਨਖਾਹ ਮਿਲਦੀ ਰਹੇਗੀ। ਤੁਹਾਨੂੰ ਦੱਸ ਦੇਈਏ ਕਿ ਗਾਰਡ ਦੀ ਸ਼ੁਰੂਆਤੀ ਤਨਖਾਹ 30 ਹਜ਼ਾਰ ਰੁਪਏ ਦੇ ਕਰੀਬ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਭੱਤੇ ਵੀ ਦਿੱਤੇ ਜਾਂਦੇ ਹਨ। ਮਾਲ ਗੱਡੀ ਦੇ ਗਾਰਡ ਨੂੰ ਹਰ ਕਿਲੋਮੀਟਰ ਦੇ ਆਧਾਰ 'ਤੇ ਭੱਤਾ ਵੀ ਦਿੱਤਾ ਜਾਂਦਾ ਹੈ। ਇਸ ਲਈ ਉਨ੍ਹਾਂ ਨੂੰ ਕੁੱਲ ਮਿਲਾ ਕੇ ਕਰੀਬ 60 ਹਜ਼ਾਰ ਰੁਪਏ ਮਿਲਦੇ ਹਨ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।