Indian Railway ਨੂੰ ਵੱਡੀ ਸਫਲਤਾ! ਬਣਾਇਆ ਦੇਸ਼ ਦਾ ਸਭ ਤੋਂ ਸ਼ਕਤੀਸ਼ਾਲੀ ‘ਮੇਡ ਇਨ ਇੰਡੀਆ’ ਇੰਜਨ

News18 Punjabi | News18 Punjab
Updated: May 20, 2020, 4:04 PM IST
share image
Indian Railway ਨੂੰ ਵੱਡੀ ਸਫਲਤਾ! ਬਣਾਇਆ ਦੇਸ਼ ਦਾ ਸਭ ਤੋਂ ਸ਼ਕਤੀਸ਼ਾਲੀ ‘ਮੇਡ ਇਨ ਇੰਡੀਆ’ ਇੰਜਨ
Indian Railway ਨੂੰ ਵੱਡੀ ਸਫਲਤਾ! ਬਣਾਇਆ ਦੇਸ਼ ਦਾ ਸਭ ਤੋਂ ਸ਼ਕਤੀਸ਼ਾਲੀ ‘ਮੇਡ ਇਨ ਇੰਡੀਆ’ ਇੰਜਨ

  • Share this:
  • Facebook share img
  • Twitter share img
  • Linkedin share img
ਭਾਰਤੀ ਰੇਲਵੇ (Indian Railway) ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਦੇਸ਼ ਦੀ ਸਭ ਤੋਂ ਸ਼ਕਤੀਸ਼ਾਲੀ ਰੇਲ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਦੇਸ਼ ਵਿਚ ਬਣਿਆਂ ਪਹਿਲਾ ਰੇਲ ਇੰਜਨ 118 ਮਾਲ ਡੱਬਿਆਂ ਨਾਲ ਦੀਨ ਦਿਆਲ ਉਪਾਧਿਆਏ ਸਟੇਸ਼ਨ ਤੋਂ ਧਨਬਾਦ ਡਵੀਜ਼ਨ ਲਈ ਰਵਾਨਾ ਹੋਇਆ। 12000 ਹਾਰਸ ਪਾਵਰ ਦੀ ਸਮਰੱਥਾ ਵਾਲੇ ਇੰਜਨ ਦਾ ਇਸਤੇਮਾਲ ਮਾਲ ਢੁਆਈ ਲਈ ਕੀਤਾ ਜਾਵਗਾ।

ਉੱਚ ਹਾਰਸ ਪਾਵਰ ਦੇ ਨਾਲ ਇੰਜਨ ਤਿਆਰ ਕਰਨ ਵਾਲਾ ਦੁਨੀਆਂ ਦਾ 6ਵਾਂ ਦੇਸ਼
ਭਾਰਤ ਉੱਚ ਹਾਰਸ ਪਾਵਰ ਲੋਕੋਮੋਟਿਵ (ਇੰਜਨ) ਤਿਆਰ ਕਰਨ ਵਾਲੇ ਉਚ ਵਰਗ ਵਿੱਚ ਸ਼ਾਮਲ ਹੋਣ ਵਾਲਾ ਵਿਸ਼ਵ ਦਾ 6ਵਾਂ ਦੇਸ਼ ਬਣ ਗਿਆ। ਇਹ ਪਹਿਲੀ ਵਾਰ ਹੈ ਜਦੋਂ ਉੱਚ ਹਾਰਸ ਪਾਵਰ ਦਾ ਇੰਜਨ ਵੱਡੀ ਲਾਈਨ ਦੇ ਟਰੈਕ 'ਤੇ ਚਲਾਇਆ ਗਿਆ ਹੈ।


ਬਿਹਾਰ ਦੇ ਮਧੇਪੁਰਾ ਇਲੈਕਟ੍ਰਿਕ ਲੋਕੋ ਫੈਕਟਰੀ ਵਿਚ ਬਣਿਆ ਇਹ ਇੰਜਨ ਭਾਰਤੀ ਰੇਲਵੇ ਅਤੇ ਯੂਰਪੀਅਨ ਕੰਪਨੀ ਅਲਾਸਟਰੋਮ ਦੇ ਸਹਿਯੋਗ ਨਾਲ ਬਣਾਇਆ ਗਿਆ ਹੈ। ਮਧੇਪੁਰਾ ਇਲੈਕਟ੍ਰਿਕ ਲੋਕੋਮੋਟਿਵ ਪ੍ਰਾਈਵੇਟ ਲਿਮਟਿਡ (ਐਮਈਐਲਪੀਐਲ) 11 ਸਾਲਾਂ ਵਿੱਚ 800 ਅਤਿ ਆਧੁਨਿਕ 12000 ਐਚਪੀ ਇਲੈਕਟ੍ਰਿਕ ਇੰਜਣ ਤਿਆਰ ਕਰੇਗੀ। ਰੇਲ ਮੰਤਰੀ ਪਿਯੂਸ਼ ਗੋਇਲ ਨੇ ਵੀ ਇਸ ਪ੍ਰਾਪਤੀ ਬਾਰੇ ਟਵੀਟ ਕੀਤਾ ਹੈ।

ਬਿਹਾਰ ਦੇ ਮਧੇਪੁਰਾ ਇਲੈਕਟ੍ਰਿਕ ਲੋਕੋ ਫੈਕਟਰੀ ਵਿਖੇ ਮੇਕ ਇਨ ਇੰਡੀਆ ਦੀ ਤਰਜ਼ 'ਤੇ ਇਸ ਨੂੰ ਭਾਰਤੀ ਰੇਲਵੇ ਅਤੇ ਯੂਰਪੀਅਨ ਕੰਪਨੀ ਅਲਾਸਟਰੋਮ ਦੇ ਸਹਿਯੋਗ ਨਾਲ ਬਣਾਇਆ ਗਿਆ ਹੈ। ਹੁਣ ਤੱਕ, ਸਾਢੇ ਤਿੰਨ ਹਜ਼ਾਰ ਟਨ ਭਾਰ ਵਾਲਾ ਇੰਜਨ ਭਾਰਤ ਵਿੱਚ ਬਣਾਇਆ ਗਿਆ ਸੀ, ਜਦੋਂ ਕਿ ਇਸ ਇੰਜਨ ਵਿੱਚ ਛੇ ਹਜ਼ਾਰ ਟਨ ਭਾਰ ਖਿੱਚਣ ਦੀ ਸਮਰੱਥਾ ਹੈ।

ਇੰਜਣ ਦਾ ਨਾਮ WAG 12 ਨੰਬਰ 60027 ਹੈ। ਇਹ ਟ੍ਰੇਨ ਪੂਰਬੀ ਕੇਂਦਰੀ ਰੇਲਵੇ ਦੇ ਧਨਬਾਦ ਡਵੀਜ਼ਨ ਲਈ ਦੀਨਦਿਆਲ ਉਪਾਧਿਆਏ ਸਟੇਸ਼ਨ ਤੋਂ ਲੰਬੀ ਦੂਰੀ ਲਈ ਰਵਾਨਾ ਹੋਈ, ਜਿਸ ਵਿਚ 118 ਵੈਗਨ ਸ਼ਾਮਲ ਸਨ।
First published: May 20, 2020, 4:04 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading