Home /News /national /

ਸੁਰੱਖਿਆ ਬਲਾਂ ਨੂੰ ਵੱਡੀ ਸਫਲਤਾ, ਮਾਰਿਆ ਗਿਆ ਜ਼ਾਕਿਰ ਮੂਸਾ ਦਾ ਵਾਰਸ

ਸੁਰੱਖਿਆ ਬਲਾਂ ਨੂੰ ਵੱਡੀ ਸਫਲਤਾ, ਮਾਰਿਆ ਗਿਆ ਜ਼ਾਕਿਰ ਮੂਸਾ ਦਾ ਵਾਰਸ

ਸੁਰੱਖਿਆ ਬਲਾਂ ਨੂੰ ਵੱਡੀ ਸਫਲਤਾ, ਮਾਰਿਆ ਗਿਆ ਜ਼ਾਕਿਰ ਮੂਸਾ ਦਾ ਵਾਰਸ

ਸੁਰੱਖਿਆ ਬਲਾਂ ਨੂੰ ਵੱਡੀ ਸਫਲਤਾ, ਮਾਰਿਆ ਗਿਆ ਜ਼ਾਕਿਰ ਮੂਸਾ ਦਾ ਵਾਰਸ

ਫ਼ੌਜ ਦੇ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਘਾਟੀ 'ਚ ਜ਼ਾਕਿਰ ਮੂਸਾ ਦੇ ਸੰਗਠਨ ਦਾ ਖ਼ਾਤਮਾ ਕਰ ਦਿੱਤਾ ਗਿਆ ਹੈ

 • Share this:

  ਜੰਮੂ ਕਸ਼ਮੀਰ (Jammu-Kashmir) ਦੇ ਤ੍ਰਾਲ ਸੈਕਟਰ ਵਿਚ ਅੱਤਵਾਦੀਆਂ ਨਾਲ ਮੁਠਭੇੜ ਵਿਚ ਭਾਰਤੀ ਸੁਰੱਖਿਆ ਬਲਾਂ ਨੂੰ ਵੱਡੀ ਸਫਲਤਾ ਮਿਲੀ ਹੈ। ਫ਼ੌਜ ਦੇ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਘਾਟੀ 'ਚ ਜ਼ਾਕਿਰ ਮੂਸਾ ਦੇ ਸੰਗਠਨ ਦਾ ਖ਼ਾਤਮਾ ਕਰ ਦਿੱਤਾ ਗਿਆ ਹੈ।


  ਸੁਰੱਖਿਆ ਬਲਾਂ ਨੇ ਜ਼ਾਕਿਰ ਮੂਸਾ ਸੰਗਠਨ ਦੇ ਆਖ਼ਰੀ ਸਰਗਨਾ ਅਬਦੁਲ ਹਮੀਦ ਲੱਹਾਰੀ ਨੂੰ ਮਾਰ ਮੁਕਾਇਆ ਹੈ। ਉਸ ਦੇ ਨਾਲ ਹੀ ਦੋ ਹੋਰ ਅੱਤਵਾਦੀ ਵੀ ਮਾਰੇ ਗਏ ਜਿਨ੍ਹਾਂ ਦੀ ਪਛਾਣ ਨਾਵੀਦ ਟਾਕ ਤੇ ਜੁਨੈਦ ਭੱਟ ਵਜੋਂ ਹੋਈ ਹੈ। ਦੱਸ ਦਈਏ ਕਿ ਜ਼ਾਕਿਰ ਮੂਸਾ ਅੰਸਾਰ ਗਜਵਾਤ ਉਲ ਹਿੰਦ ਅੱਤਵਾਦੀ ਸੰਗਠਨ ਦਾ ਮੁਖੀ ਸੀ, ਜਿਸ ਦੀ ਮੌਤ ਤੋਂ ਬਾਅਦ ਅਬਦੁਲ ਹਮੀਦ ਲੱਹਾਰੀ ਨੇ ਕਮਾਨ ਸੰਭਾਲ ਲਈ ਸੀ।  ਸੁਰੱਖਿਆ ਬਲਾਂ ਨੇ ਮੁਕਾਬਲੇ ਵਾਲੇ ਸਥਾਨ ਤੋਂ ਹਥਿਆਰ ਤੇ ਗੋਲ਼ਾ ਬਾਰੂਦ ਬਰਾਮਦ ਕੀਤਾ ਹੈ। ਇਹ ਅੱਤਵਾਦੀ ਦੱਖਣੀ ਕਸ਼ਮੀਰ 'ਚ ਪਿੰਡ ਵਾਸੀਆਂ ਤੇ ਪੰਚਾਂ-ਸਰਪੰਚਾਂ ਨੂੰ ਡਰਾ-ਧਮਕਾ ਰਹੇ ਹਨ। ਸੂਬਾ ਪੁਲਿਸ ਦੇ ਵਿਸ਼ੇਸ਼ ਮੁਹਿੰਮ ਪਾਰਟੀ ਦੇ ਜਵਾਨਾਂ ਤੇ ਸੀਆਰਪੀਐੱਫ ਦੇ ਜਵਾਨਾਂ ਨਾਲ ਮਿਲ ਕੇ ਅੱਤਵਾਦੀਆਂ ਖ਼ਿਲਾਫ਼ ਮੁਹਿੰਮ ਨੂੰ ਅੰਜਾਮ ਦਿੱਤਾ। ਸੂਬਾ ਪੁਲਿਸ ਦੇ ਡਾਇਰੈਕਟਰ ਜਨਰਲ ਦਿਗਬਾਗ ਸਿੰਘ ਨੇ ਦੱਸਿਆ ਕਿ ਇਹ ਅੱਤਵਾਦੀ ਅਗਸਤ 'ਚ ਤ੍ਰਾਲ ਦੇ ਉੱਪਰੀ ਖੇਤਰ 'ਚ ਗੁੱਜਰ ਭਾਈਚਾਰੇ ਦੇ ਦੋ ਲੋਕਾਂ ਨੂੰ ਅਗਵਾ ਕਰ ਕੇ ਮੌਤ ਦੇ ਘਾਟ ਉਤਰਾਨ 'ਚ ਸ਼ਾਮਲ ਸਨ।

  First published:

  Tags: Attack, Indian army, Jammu and kashmir, Zakir Musa