Home /News /national /

ਸ਼ਰਾਬ ਦੀ ਖਪਤ ਵਿਚ ਭਾਰਤੀਆਂ ਨੇ ਤੋੜੇ ਰਿਕਾਰਡ

ਸ਼ਰਾਬ ਦੀ ਖਪਤ ਵਿਚ ਭਾਰਤੀਆਂ ਨੇ ਤੋੜੇ ਰਿਕਾਰਡ

 • Share this:

  ਭਾਰਤ ਵਿਚ ਪਿਛਲੇ ਸੱਤ ਸਾਲਾਂ ਦੌਰਾਨ ਸ਼ਰਾਬ ਦੀ ਖਪਤ 38 ਫ਼ੀਸਦੀ ਵਧੀ ਹੈ। ਭਾਰਤ ਵਿਚ 2010 ਤੋਂ 2017 ਵਿਚਕਾਰ ਸ਼ਰਾਬ ਦੀ ਖਪਤ ’ਚ ਸਾਲਾਨਾ 38 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਦੇ ਨਾਲ 1990 ਤੋਂ ਬਾਅਦ ਆਲਮੀ ਪੱਧਰ ’ਤੇ ਸ਼ਰਾਬ ਦੀ ਵਰਤੋਂ ਦੀ ਕੁੱਲ ਮਾਤਰਾ ਵਿਚ 70 ਫ਼ੀਸਦੀ ਦਾ ਵਾਧਾ ਹੋਇਆ ਹੈ। ਇਹ ਦਾਅਵਾ ਇਕ ਅਧਿਐਨ ’ਚ ਕੀਤਾ ਗਿਆ ਹੈ।


  ‘ਦਿ ਲਾਂਸੇਟ’ ਪੱਤਰਿਕਾ ’ਚ 1999 ਤੋਂ 2017 ਦਰਮਿਆਨ 189 ਮੁਲਕਾਂ ’ਚ ਸ਼ਰਾਬ ਦੀ ਵਰਤੋਂ ਬਾਰੇ ਅਧਿਐਨ ਪ੍ਰਕਾਸ਼ਿਤ ਕੀਤਾ ਗਿਆ ਹੈ। ਸਾਲ 2030 ਤੱਕ ਸ਼ਰਾਬ ਪੀਣ ਵਾਲਿਆਂ ਦੀ ਅੰਦਾਜ਼ਨ ਗਿਣਤੀ ਦੱਸਦੀ ਹੈ ਕਿ ਸ਼ਰਾਬ ਦੀ ਵਰਤੋਂ ਖ਼ਿਲਾਫ਼ ਟੀਚਾ ਹਾਸਲ ਕਰਨ ਲਈ ਮੁਲਕ ਸਹੀ ਦਿਸ਼ਾ ਵੱਲ ਨਹੀਂ ਵਧ ਰਹੇ ਹਨ।


  ਜਰਮਨੀ ’ਚ ਟੀਯੂ ਡ੍ਰੇਸਡੇਨ ਦੇ ਖੋਜਾਰਥੀਆਂ ਨੇ ਦੱਸਿਆ ਕਿ 2010 ਅਤੇ 2017 ਵਿਚਕਾਰ ਭਾਰਤ ’ਚ ਸ਼ਰਾਬ ਦੀ ਖ਼ਪਤ 38 ਫ਼ੀਸਦੀ ਤੱਕ ਵਧੀ ਅਤੇ ਇਹ ਮਾਤਰਾ ਹਰ ਸਾਲ 4.3 ਤੋਂ 5.9 ਲਿਟਰ ਪ੍ਰਤੀ ਵਿਅਕਤੀ ਰਹੀ ਹੈ। ਇਸੇ ਵਕਫ਼ੇ ’ਚ ਅਮਰੀਕਾ (9.3 ਤੋਂ 9.8 ਲਿਟਰ) ਅਤੇ ਚੀਨ ’ਚ (7.1 ਤੋਂ 7.4 ਲਿਟਰ) ਸ਼ਰਾਬ ਦੀ ਖ਼ਪਤ ’ਚ ਮਾਮੂਲੀ ਵਾਧਾ ਦਰਜ ਕੀਤਾ ਗਿਆ। ਅਧਿਐਨ ਮੁਤਾਬਕ 1990 ਮਗਰੋਂ ਆਲਮੀ ਪੱਧਰ ’ਤੇ ਸ਼ਰਾਬ ਦੀ ਵਰਤੋਂ ਦੀ ਕੁੱਲ ਮਾਤਰਾ ’ਚ 70 ਫ਼ੀਸਦੀ ਦਾ ਵਾਧਾ ਹੋਇਆ ਹੈ।


  ਸ਼ਰਾਬ ਦੀ ਖਪਤ ਵਿਚ ਭਾਰਤੀਆਂ ਨੇ ਤੋੜੇ ਰਿਕਾਰਡ


  ਸ਼ਰਾਬ ਦੀ ਵਧੀ ਖ਼ਪਤ ਅਤੇ ਆਬਾਦੀ ’ਚ ਵਾਧੇ ਦੇ ਸਿੱਟੇ ਵਜੋਂ ਆਲਮੀ ਪੱਧਰ ’ਤੇ ਹਰ ਸਾਲ ਸ਼ਰਾਬ ਦੀ ਕੁੱਲ ਮਾਤਰਾ ’ਚ ਇਹ ਵਾਧਾ ਦਰਜ ਹੋਇਆ ਹੈ। ਇਹ ਸਾਲ 1990 ’ਚ 2099.9 ਕਰੋੜ ਲਿਟਰ ਤੋਂ ਵੱਧ ਕੇ ਸਾਲ 2017 ’ਚ 3567.6 ਕਰੋੜ ਲਿਟਰ ਹੋ ਗਈ।

  First published:

  Tags: Alcohol