ਹੁਣ ਭਾਰਤੀਆਂ ਨੂੰ ਇਸ ਮੁਲਕ ਵਿਚ ਜਾਣ ਲਈ ਨਹੀਂ ਹੋਵੇਗੀ ਵੀਜ਼ੇ ਦੀ ਲੋੜ

News18 Punjab
Updated: October 26, 2019, 11:33 AM IST
ਹੁਣ ਭਾਰਤੀਆਂ ਨੂੰ ਇਸ ਮੁਲਕ ਵਿਚ ਜਾਣ ਲਈ ਨਹੀਂ ਹੋਵੇਗੀ ਵੀਜ਼ੇ ਦੀ ਲੋੜ
ਹੁਣ ਭਾਰਤੀਆਂ ਨੂੰ ਇਸ ਮੁਲਕ ਵਿਚ ਜਾਣ ਲਈ ਨਹੀਂ ਹੋਵੇਗੀ ਵੀਜ਼ੇ ਦੀ ਲੋੜ

ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਅਰ ਬੋਲਸੋਨਾਰੇ ਨੇ ਐਲਾਨ ਕੀਤਾ ਕਿ ਚੀਨੀ ਅਤੇ ਭਾਰਤੀਆਂ ਨੂੰ ਸੈਰ-ਸਪਾਟਾ ਅਤੇ ਵਪਾਰ ਵੀਜ਼ਿਆਂ ਤੋਂ ਛੋਟ ਦਿੱਤੀ ਜਾਵੇਗੀ।

  • Share this:
ਭਾਰਤੀ ਅਤੇ ਚੀਨੀ ਸੈਲਾਨੀਆਂ ਨੂੰ ਆਉਣ ਵਾਲੇ ਸਮੇਂ ਵਿਚ ਬ੍ਰਾਜ਼ੀਲ ਵਿਚ ਦਾਖ਼ਲੇ ਲਈ ਵੀਜੇ ਦੀ ਲੋੜ ਨਹੀਂ ਹੋਵੇਗੀ। ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਅਰ ਬੋਲਸੋਨਾਰੇ ਨੇ ਐਲਾਨ ਕੀਤਾ ਕਿ ਚੀਨੀ ਅਤੇ ਭਾਰਤੀਆਂ ਨੂੰ ਸੈਰ-ਸਪਾਟਾ ਅਤੇ ਵਪਾਰ ਵੀਜ਼ਿਆਂ ਤੋਂ ਛੋਟ ਦਿੱਤੀ ਜਾਵੇਗੀ। ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੋਵਾਂ ਦੇਸ਼ਾਂ ਦੇ ਸੈਲਾਨੀਆਂ ਤੇ ਵਪਾਰੀਆਂ ਲਈ ਵੀਜ਼ਾ ਖ਼ਤਮ ਕਰੇਗੀ। ਹਾਲ ਹੀ ‘ਚ ਬ੍ਰਾਜ਼ੀਲ ਨੇ ਅਮਰੀਕਾ, ਕੈਨੇਡਾ, ਜਾਪਾਨ ਤੇ ਆਸਟ੍ਰੇਲਿਆਈ ਨਾਗਰਿਕਾਂ ਲਈ ਵੀਜ਼ਾ ਖ਼ਤਮ ਕੀਤਾ ਸੀ।

ਬ੍ਰਾਜ਼ੀਲ ਵਿਚ ਇਸੇ ਸਾਲ ਚੋਣ ਜਿੱਤ ਕੇ ਰਾਸ਼ਟਰਪਤੀ ਬਣੇ ਬੋਲਸੋਨਾਰੋ ਨੇ ਆਪਣੀ ਨੀਤੀਆਂ ‘ਚ ਸਾਫ਼ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਵਿਕਾਸਸ਼ੀਲ ਦੇਸ਼ਾਂ ਲਈ ਵੀਜ਼ਾ ਜ਼ਰੂਰਤਾਂ ਨੂੰ ਖ਼ਤਮ ਕਰੇਗੀ। ਇਸ ਸਾਲ ਬ੍ਰਿਕਸ (ਬ੍ਰਾਜ਼ੀਲ, ਰੂਸ, ਭਾਰਤ, ਚੀਨ ਤੇ ਦੱਖਣੀ ਅਫਰੀਕਾ) ਸਮਿਟ ਬ੍ਰਾਜ਼ੀਲ ਦੀ ਰਾਜਧਾਨੀ ਬ੍ਰਾਸੀਲਿਆ ‘ਚ 13-14 ਨਵੰਬਰ ਨੂੰ ਹੋ ਰਿਹਾ ਹੈ ਜਿਸ ‘ਚ ਨਰਿੰਦਰ ਮੋਦੀ ਵੀ ਹਿੱਸਾ ਲੈਣਗੇ। ਮੰਨਿਆ ਜਾ ਰਿਹਾ ਹੈ ਕਿ ਮੋਦੀ ਤੇ ਬੋਲਸੋਨਾਰੋ ਇੱਥੇ ਬੈਠਕ ਦੌਰਾਨ ਕਈ ਮੁੱਦਿਆਂ ‘ਤੇ ਸਮਝੌਤਾ ਵੀ ਕਰਨਗੇ।
First published: October 26, 2019
ਹੋਰ ਪੜ੍ਹੋ
ਅਗਲੀ ਖ਼ਬਰ