Home /News /national /

ਭਾਰਤ 'ਚ ਲਾਂਚ ਹੋ ਰਹੀ ਹੈ ਪਹਿਲੀ ਸਰਵਾਈਕਲ ਕੈਂਸਰ ਵੈਕਸੀਨ, ਜਾਣੋ ਸਰਵਾਈਕਲ ਕੈਂਸਰ ਦੇ ਕਾਰਨ ਤੇ ਵੈਕਸੀਨ ਦੇ ਫ਼ਾਇਦੇ

ਭਾਰਤ 'ਚ ਲਾਂਚ ਹੋ ਰਹੀ ਹੈ ਪਹਿਲੀ ਸਰਵਾਈਕਲ ਕੈਂਸਰ ਵੈਕਸੀਨ, ਜਾਣੋ ਸਰਵਾਈਕਲ ਕੈਂਸਰ ਦੇ ਕਾਰਨ ਤੇ ਵੈਕਸੀਨ ਦੇ ਫ਼ਾਇਦੇ

  ਭਾਰਤ 'ਚ ਲਾਂਚ ਹੋ ਰਹੀ ਹੈ ਪਹਿਲੀ ਸਰਵਾਈਕਲ ਕੈਂਸਰ ਵੈਕਸੀਨ (ਸੰਕੇਤਿਕ ਫੋਟੋ)

ਭਾਰਤ 'ਚ ਲਾਂਚ ਹੋ ਰਹੀ ਹੈ ਪਹਿਲੀ ਸਰਵਾਈਕਲ ਕੈਂਸਰ ਵੈਕਸੀਨ (ਸੰਕੇਤਿਕ ਫੋਟੋ)

ਵਿਸ਼ਵ ਸਿਹਤ ਸੰਗਠਨ (WHO) ਦੇ ਅੰਕੜਿਆਂ ਅਨੁਸਾਰ, 2018 ਵਿੱਚ, ਅੰਦਾਜ਼ਨ 5,70,000 ਔਰਤਾਂ ਨੂੰ ਸਰਵਾਈਕਲ ਕੈਂਸਰ ਦਾ ਪਤਾ ਲਗਾਇਆ ਗਿਆ ਸੀ ਅਤੇ ਲਗਭਗ 3,11,000 ਔਰਤਾਂ ਦੀ ਇਸ ਨਾਲ ਮੌਤ ਹੋ ਗਈ ਸੀ।

  • Share this:

ਭਾਰਤ ਵਿੱਚ ਪਹਿਲੀ ਸਰਵਾਈਕਲ ਕੈਂਸਰ ਵੈਕਸੀਨ (Cervical Cancer Vaccine) ਲਾਂਚ ਹੋਣ ਜਾ ਰਹੀ ਹੈ। ਇਹ ਵੈਕਸੀਨ ਸਰਵਾਈਕਲ ਕੈਂਸਰ (Cervical Cancer) ਦੇ ਮਰੀਜ਼ਾਂ ਲਈ ਮਦਦਗਾਰ ਸਾਬਿਤ ਹੋਵੇਗੀ। ਸਰਵਾਈਕਲ ਕੈਂਸਰ ਔਰਤਾਂ ਵਿੱਚ ਚੌਥਾ ਸਭ ਤੋਂ ਆਮ ਕੈਂਸਰ ਹੈ। ਕੈਂਸਰ ਦਾ ਇਹ ਰੂਪ ਇੱਕ ਔਰਤ ਦੇ ਬੱਚੇਦਾਨੀ ਦੇ ਮੂੰਹ ਵਿੱਚ ਵਿਕਸਤ ਹੁੰਦਾ ਹੈ। ਵਿਸ਼ਵ ਸਿਹਤ ਸੰਗਠਨ (WHO) ਦੇ ਅੰਕੜਿਆਂ ਅਨੁਸਾਰ, 2018 ਵਿੱਚ, ਅੰਦਾਜ਼ਨ 5,70,000 ਔਰਤਾਂ ਨੂੰ ਸਰਵਾਈਕਲ ਕੈਂਸਰ ਦਾ ਪਤਾ ਲਗਾਇਆ ਗਿਆ ਸੀ ਅਤੇ ਲਗਭਗ 3,11,000 ਔਰਤਾਂ ਦੀ ਇਸ ਨਾਲ ਮੌਤ ਹੋ ਗਈ ਸੀ।

ਸਰਵਾਈਕਲ ਕੈਂਸਰ ਹੋਣ ਦੇ ਕਾਰਨ

ਬੱਚੇਦਾਨੀ ਦੇ ਮੂੰਹ ਦੇ ਕੈਂਸਰ ਨੂੰ ਸਰਵਾਈਕਲ ਕੈਂਸਰ (Cervical Cancer)ਕਿਹਾ ਜਾਂਦਾ ਹੈ। ਇਹ ਕੈਂਸਰ ਜ਼ਿਆਦਾਤਰ ਮਨੁੱਖੀ ਪੈਪੀਲੋਮਾਵਾਇਰਸ ਕਾਰਨ ਹੁੰਦਾ ਹੈ। ਦੋ ਮਨੁੱਖੀ ਪੈਪੀਲੋਮਾਵਾਇਰਸ (HPV) ਕਿਸਮਾਂ (16 ਅਤੇ 18) ਉੱਚ ਦਰਜੇ ਦੇ ਸਰਵਾਈਕਲ ਪ੍ਰੀ-ਕੈਂਸਰਾਂ ਦੇ ਲਈ ਲਗਭਗ 50% ਜ਼ਿੰਮੇਵਾਰ ਹਨ। ਸਾਧਾਰਨ ਇਮਿਊਨ ਸਿਸਟਮ ਵਾਲੀਆਂ ਔਰਤਾਂ ਵਿੱਚ ਸਰਵਾਈਕਲ ਕੈਂਸਰ ਨੂੰ ਵਿਕਸਿਤ ਹੋਣ ਵਿੱਚ 15 ਤੋਂ 20 ਸਾਲ ਲੱਗ ਜਾਂਦੇ ਹਨ। ਪਰ ਕਮਜ਼ੋਰ ਇਮਿਊਨ ਸਿਸਟਮ ਵਾਲੇ ਕਿਸੇ ਵਿਅਕਤੀ ਲਈ ਇਹ ਸਿਰਫ 5 ਤੋਂ 10 ਸਾਲਾਂ ਵਿੱਚ ਹੀ ਵਿਕਸਿਤ ਹੋ ਸਕਦਾ ਹੈ।

ਸਰਵਾਈਕਲ ਕੈਂਸਰ ਦੀ ਵੈਕਸੀਨ

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੀਰਮ ਇੰਸਟੀਚਿਊਟ ਆਫ਼ ਇੰਡੀਆ (SII) ਅਤੇ ਬਾਇਓਟੈਕਨਾਲੌਜੀ ਵਿਭਾਗ (DBT) 1 ਸਤੰਬਰ ਨੂੰ ਸਰਵਾਈਕਲ ਕੈਂਸਰ ਦੇ ਵਿਰੁੱਧ ਭਾਰਤ ਦੀ ਪਹਿਲੀ ਸਵਦੇਸ਼ੀ ਤੌਰ 'ਤੇ ਵਿਕਸਤ ਕਵਾਡ੍ਰੀਵੈਲੈਂਟ ਹਿਊਮਨ ਪੈਪਿਲੋਮਾਵਾਇਰਸ ਵੈਕਸੀਨ (qHPV) ਵੈਕਸੀਨ ਨੂੰ ਲਾਂਚ ਕਰਨ ਜਾ ਰਹੇ ਹਨ। ਸਰਵਾਈਕਲ ਕੈਂਸਰ ਦੀ ਇਸ ਵੈਕਸੀਨ ਦੀ ਪਿਛਲੇ ਲੰਮੇ ਸਮੇਂ ਤੋਂ ਉਡੀਕ ਹੋ ਰਹੀ ਹੈ। ਕੇਂਦਰੀ ਰਾਜ ਮੰਤਰੀ ਜਤਿੰਦਰ ਸਿੰਘ ਦੁਆਰਾ ਇਸ ਵੈਕਸੀਨ ਟੀਕੇ ਨੂੰ ਲਾਂਚ ਕੀਤਾ ਜਾਵੇਗਾ।

ਇਸਦੇ ਨਾਲ ਹੀ ਕੋਵਿਡ ਵਰਕਿੰਗ ਗਰੁੱਪ ਦੇ ਚੇਅਰਪਰਸਨ ਡਾ. ਐਨ ਕੇ ਅਰੋੜਾ ਦੇ ਅਨੁਸਾਰ, ਟੀਕਾਕਰਨ 'ਤੇ ਰਾਸ਼ਟਰੀ ਤਕਨੀਕੀ ਸਲਾਹਕਾਰ ਸਮੂਹ (ਐਨਟੀਜੀਆਈ) ਨੇ ਕਿਹਾ ਕਿ ਭਾਰਤ ਵਿੱਚ ਬਣੀ ਵੈਕਸੀਨ ਨੂੰ ਲਾਂਚ ਕਰਨਾ ਇੱਕ ਦਿਲਚਸਪ ਤਜਰਬਾ ਹੈ।ਉਨ੍ਹਾਂ ਕਿਹਾ ਕਿ ਇਹ ਬਹੁਤ ਰੋਮਾਂਚਕ ਹੈ ਅਤੇ ਇਹ ਜਾਣ ਕੇ ਸਾਨੂੰ ਬਹੁਤ ਖ਼ੁਸ਼ੀ ਹੁੰਦੀ ਹੈ ਕਿ ਸਾਡੀਆਂ ਧੀਆਂ ਅਤੇ ਪੋਤੀਆਂ ਹੁਣ ਸਰਵਾਈਕਲ ਕੈਂਸਰ ਦੀ ਵੈਕਸੀਨ ਲਗਵਾਉਣ ਦੇ ਯੋਗ ਹੋਣਗੀਆਂ।

ਰਾਸ਼ਟਰੀ ਟੀਕਾਕਰਨ ਪ੍ਰੋਗਰਾਮ ਤਹਿਤ ਲਾਂਚ ਟੀਕੇ

ਜ਼ਿਕਰਯੋਗ ਹੈ ਕਿ 9-14 ਸਾਲ ਦੀਆਂ ਲੜਕੀਆਂ ਲਈ ਰਾਸ਼ਟਰੀ ਟੀਕਾਕਰਨ ਪ੍ਰੋਗਰਾਮ ਦੇ ਤਹਿਤ ਕਈ ਟੀਕੇ ਲਾਂਚ ਕੀਤੇ ਜਾ ਰਹੇ ਹਨ। ਇਹ ਪੇਸ਼ ਕੀਤੇ ਜਾਣ ਵਾਲੇ ਆਖ਼ਰੀ ਪ੍ਰਮੁੱਖ ਟੀਕਿਆਂ ਵਿੱਚੋਂ ਇੱਕ ਹੈ। ਅਸਲ ਵਿੱਚ, ਇਹ ਪ੍ਰੋਗਰਾਮ ਵਿੱਚ ਲਾਂਚ ਕੀਤੇ ਜਾਣ ਵਾਲੇ ਆਖ਼ਰੀ ਟੀਕਿਆਂ ਵਿੱਚੋਂ ਇੱਕ ਹੈ। ਹੁਣ ਇਹ ਟੀਕੇ ਭਾਰਤ ਵਿੱਚ ਆਸਾਨੀ ਨਾਲ ਉਪਲੱਬਧ ਹੋਣਗੇ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਇਨ੍ਹਾਂ ਨੂੰ ਇਸ ਸਾਲ ਵਿੱਚ ਲਾਂਚ ਕੀਤਾ ਜਾਵੇਗਾ।

ਸਰਵਾਈਕਲ ਕੈਂਸਰ ਵੈਕਸੀਨ ਦੇ ਫ਼ਾਇਦੇ

ਡਾ. ਅਰੋੜਾ ਨੇ ਸਰਵਾਈਕਲ ਕੈਂਸਰ ਦੀ ਵੈਕਸੀਨ ਬਾਰੇ ਕਿਹਾ ਕਿ ਇਹ ਬਹੁਤ ਪ੍ਰਭਾਵਸ਼ਾਲੀ ਹੈ ਅਤੇ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਨੂੰ ਰੋਕਦੀਹੈ। 85 ਪ੍ਰਤੀਸ਼ਤ ਤੋਂ 90 ਪ੍ਰਤੀਸ਼ਤ ਕੇਸਾਂ ਵਿੱਚ, ਸਰਵਾਈਕਲ ਕੈਂਸਰ ਜਿੰਨ੍ਹਾਂ ਖਾਸ ਵਾਇਰਸ ਕਾਰਨ ਹੁੰਦਾ ਹੈ ਅਤੇ ਇਹ ਟੀਕਾ ਉਨ੍ਹਾਂ ਵਾਇਰਸਾਂ ਦੇ ਵਿਰੋਧ ਵਿੱਚ ਕੰਮ ਕਰਦਾ ਹੈ। ਇਸ ਲਈ, ਜੇਕਰ ਅਸੀਂ ਇਸਨੂੰ ਆਪਣੇ ਛੋਟੇ ਬੱਚਿਆਂ ਅਤੇ ਧੀਆਂ ਦੇ ਲਗਾਉਂਦੇ ਹਾਂ, ਤਾਂ ਉਹ ਇਨਫੈਕਸ਼ਨ ਤੋਂ ਸੁਰੱਖਿਅਤ ਰਹਿਣਗੇ ਅਤੇ ਨਤੀਜੇ ਵਜੋਂ ਸ਼ਾਇਦ 30 ਸਾਲਾਂ ਬਾਅਦ ਵੀ ਉਨ੍ਹਾਂ ਨੂੰ ਸਰਵਾਈਕਲ ਕੈਂਸਰ ਨਹੀਂ ਹੋਵੇਗਾ।

ਇਸ ਤੋਂ ਇਲਾਵਾ ਉਨ੍ਹਾਂ ਕਿਹ ਕਿ ਗਲੋਬਲ ਮਾਰਕੀਟ ਵਿੱਚ ਇਸ ਵੈਕਸੀਨ ਦੀ ਕਮੀਂ ਸੀ। ਹੁਣ ਇਹ ਵੈਕਸੀਨ ਭਾਰਤ ਵਿੱਚ ਬਣ ਰਹੀ ਹੈ। ਇਸ ਲਈ, ਅਸੀਂ ਆਪਣੀ ਭਾਰਤ ਵਿੱਚ ਬਣੀ ਵੈਕਸੀਨ ਵਿੱਚ ਆਪਣੀਆਂ ਜ਼ਰੂਰਤਾਂ ਦਾ ਧਿਆਨ ਰੱਖਣ ਦੇ ਯੋਗ ਹੋਵਾਂਗੇ। ਜਿਸ ਨਾਲ ਲੋਕਾਂ ਨੂੰ ਸਰਵਾਈਕਲ ਕੈਂਸਰ ਤੋਂ ਰਾਹਤ ਮਿਲੇਗੀ।

Published by:Tanya Chaudhary
First published:

Tags: Cancer, India, Vaccine