Home /News /national /

ਤਕਨੀਕੀ ਖਰਾਬੀ ਕਾਰਨ ਇੰਡੀਗੋ ਦੀ ਸ਼ਾਰਜਾਹ-ਹੈਦਰਾਬਾਦ ਫਲਾਈਟ ਕਰਾਚੀ 'ਚ ਉਤਾਰੀ

ਤਕਨੀਕੀ ਖਰਾਬੀ ਕਾਰਨ ਇੰਡੀਗੋ ਦੀ ਸ਼ਾਰਜਾਹ-ਹੈਦਰਾਬਾਦ ਫਲਾਈਟ ਕਰਾਚੀ 'ਚ ਉਤਾਰੀ

ਤਕਨੀਕੀ ਖਰਾਬੀ ਕਾਰਨ ਇੰਡੀਗੋ ਦੀ ਸ਼ਾਰਜਾਹ-ਹੈਦਰਾਬਾਦ ਫਲਾਈਟ ਕਰਾਚੀ 'ਚ ਉਤਾਰੀ (ਫਾਇਲ ਫੋਟੋ)

ਤਕਨੀਕੀ ਖਰਾਬੀ ਕਾਰਨ ਇੰਡੀਗੋ ਦੀ ਸ਼ਾਰਜਾਹ-ਹੈਦਰਾਬਾਦ ਫਲਾਈਟ ਕਰਾਚੀ 'ਚ ਉਤਾਰੀ (ਫਾਇਲ ਫੋਟੋ)

 • Share this:
  ਇੰਡੀਗੋ ਏਅਰਲਾਈਨਜ਼ ਦੀ ਸ਼ਾਰਜਾਹ-ਹੈਦਰਾਬਾਦ ਫਲਾਈਟ ਨੂੰ ਪਾਕਿਸਤਾਨ ਦੇ ਕਰਾਚੀ ਹਵਾਈ ਅੱਡੇ 'ਤੇ ਉਤਾਰਨਾ ਪਿਆ। ਪਾਇਲਟ ਨੇ ਜਹਾਜ਼ 'ਚ ਤਕਨੀਕੀ ਖਰਾਬੀ ਦੀ ਸੂਚਨਾ ਦਿੱਤੀ ਸੀ, ਜਿਸ ਤੋਂ ਬਾਅਦ ਫਲਾਈਟ ਨੂੰ ਕਰਾਚੀ ਵੱਲ ਮੋੜਨ ਦਾ ਫੈਸਲਾ ਲਿਆ ਗਿਆ।

  ਕਰਾਚੀ ਹਵਾਈ ਅੱਡੇ 'ਤੇ ਜਹਾਜ਼ ਦੀ ਜਾਂਚ ਕੀਤੀ ਜਾ ਰਹੀ ਹੈ। ਇੰਡੀਗੋ ਏਅਰਲਾਈਨਜ਼ ਕਰਾਚੀ ਲਈ ਇੱਕ ਹੋਰ ਜਹਾਜ਼ ਭੇਜਣ ਦੀ ਯੋਜਨਾ ਬਣਾ ਰਹੀ ਹੈ। ਦੋ ਹਫ਼ਤਿਆਂ ਵਿੱਚ ਇਹ ਦੂਜੀ ਵਾਰ ਹੈ ਜਦੋਂ ਕਿਸੇ ਭਾਰਤੀ ਏਅਰਲਾਈਨ ਕੰਪਨੀ ਦੇ ਜਹਾਜ਼ ਨੂੰ ਕਰਾਚੀ ਹਵਾਈ ਅੱਡੇ 'ਤੇ ਉਤਰਨਾ ਪਿਆ ਹੈ।

  ਇੰਡੀਗੋ ਏਅਰਲਾਈਨਜ਼ ਨੇ ਇੱਕ ਬਿਆਨ ਵਿੱਚ ਕਿਹਾ, "ਸ਼ਾਰਜਾਹ-ਹੈਦਰਾਬਾਦ ਉਡਾਣ ਦੇ ਪਾਇਲਟ ਨੇ ਜਹਾਜ਼ ਵਿੱਚ ਤਕਨੀਕੀ ਖਰਾਬੀ ਦੇਖੇ ਜਾਣ ਤੋਂ ਬਾਅਦ ਸਾਵਧਾਨੀ ਦੇ ਤੌਰ 'ਤੇ ਜਹਾਜ਼ ਨੂੰ ਕਰਾਚੀ ਪਾਕਿਸਤਾਨ ਵੱਲ ਮੋੜ ਦਿੱਤਾ ਗਿਆ ਸੀ।" ਯਾਤਰੀਆਂ ਨੂੰ ਹੈਦਰਾਬਾਦ ਲਿਜਾਣ ਲਈ ਇਕ ਵਾਧੂ ਫਲਾਈਟ ਕਰਾਚੀ ਭੇਜੀ ਜਾ ਰਹੀ ਹੈ।

  ਇਸ ਤੋਂ ਪਹਿਲਾਂ 5 ਜੁਲਾਈ ਨੂੰ ਸਪਾਈਸ ਜੈੱਟ ਦੀ ਇਕ ਉਡਾਣ ਨੂੰ ਤਕਨੀਕੀ ਖਰਾਬੀ ਕਾਰਨ ਕਰਾਚੀ ਹਵਾਈ ਅੱਡੇ 'ਤੇ ਐਮਰਜੈਂਸੀ ਉਤਾਰਨਾ ਪਿਆ ਸੀ। ਸਪਾਈਸ ਜੈੱਟ ਦਾ ਜਹਾਜ਼ ਐਸਜੀ-11 ਦਿੱਲੀ ਤੋਂ ਦੁਬਈ ਜਾ ਰਿਹਾ ਸੀ।
  Published by:Gurwinder Singh
  First published:

  Tags: Flight, Indigo

  ਅਗਲੀ ਖਬਰ