ਲਾੜਾ 11 ਕਿਲੋਮੀਟਰ ਤੱਕ ਦੌੜਿਆ, ਪਿੱਛੇ-ਪਿੱਛੇ ਨੱਠੇ 50 ਬਾਰਾਤੀ, ਜਾਣੋ ਕੀ ਹੈ ਕਾਰਨ...

News18 Punjabi | News18 Punjab
Updated: January 21, 2020, 5:29 PM IST
share image
ਲਾੜਾ 11 ਕਿਲੋਮੀਟਰ ਤੱਕ ਦੌੜਿਆ, ਪਿੱਛੇ-ਪਿੱਛੇ ਨੱਠੇ 50 ਬਾਰਾਤੀ, ਜਾਣੋ ਕੀ ਹੈ ਕਾਰਨ...
ਲਾੜਾ 11 ਕਿਲੋਮੀਟਰ ਤੱਕ ਦੌੜਿਆ, ਪਿੱਛੇ-ਪਿੱਛੇ ਨੱਠੇ 50 ਬਾਰਾਤੀ, ਜਾਣੋ ਕੀ ਹੈ ਕਾਰਨ...

  • Share this:
  • Facebook share img
  • Twitter share img
  • Linkedin share img
ਇੰਦੌਰ ਸ਼ਹਿਰ ‘ਚ ਇਕ ਵੱਖਰੇ ਤਰੀਕੇ ਦੀ ਬਾਰਾਤ ਦੇਖਣ ਨੂੰ ਮਿਲੀ। ਸੋਮਵਾਰ (20 ਜਨਵਰੀ) ਨੂੰ ਇਕ ਅਜਿਹੀ ਬਾਰਾਤ ਨਿਕਲੀ ਜਿਸਦੀ ਹਰ ਪਾਸੇ ਚਰਚਾ ਹੋ ਰਹੀ ਹੈ। ਇਥੇ ਸ਼ੇਰਵਾਨੀ ਵਿਚ ਇਕ ਲਾੜਾ (Groom) ਸੜਕ ਉਤੇ ਦੌੜਦਾ ਦਿਖਾਈ ਦੇ ਰਿਹਾ ਹੈ। ਉਸ ਦੇ ਪਿੱਛੇ-ਪਿੱਛੇ ਕਰੀਬ 50 ਬਾਰਾਤੀ ਵੀ ਇਸੇ ਤਰ੍ਹਾਂ ਨੱਠ ਰਹੇ ਸਨ। ਜਿਸ ਨੇ ਵੀ ਇਹ ਨਜਾਰਾ ਵੇਖਿਆ, ਉਹ ਹੈਰਾਨ ਹੋ ਗਿਆ। ਲਾੜੇ ਨੂੰ ਇੰਜ ਨੱਠਦੇ ਦੇਖ ਲਾੜੀ (Bride) ਵੀ ਹੈਰਾਨ ਰਹਿ ਗਈ।

ਲਾੜੇ ਦੇ ਨਾਲ 50 ਬਾਰਾਤੀ ਵੀ ਦੌੜੇ

ਇੰਦੌਰ ਦੇ ਲੋਕਾਂ ਨੇ ਸੋਮਵਾਰ ਨੂੰ ਇਕ ਅਲੱਗ ਹੀ ਬਾਰਾਤ ਦੇਖੀ। ਲਾੜੇ ਤੋਂ ਲੈ ਕੇ ਬਾਰਾਤੀਆਂ ਤੱਕ, ਸਾਰੇ ਨੱਠ ਰਹੇ ਸੀ। ਇਹ ਦੇਖਣ ‘ਚ ਭਾਵੇਂ ਅਜੀਬ ਲੱਗ ਰਿਹਾ ਸੀ, ਪਰ ਇਹ ਕੋਈ ਨੱਠ-ਭੱਜ ਨਹੀਂ ਜਾਂ ਮਹੂਰਤ ਕੱਢਣ ਦੀ ਜਲਦਬਾਜੀ ਵੀ ਨਹੀਂ ਸੀ। ਦਰਅਸਲ ਇਹ ਇਕ ਫਿਟਨੈਸ ਟ੍ਰੇਨਰ ਦੀ ਬਾਰਾਤ ਸੀ, ਜੋਕਿ ਆਪਣੇ ਵਿਆਹ ਦੇ ਦੁਆਰਾ ਸਾਰੀਆਂ ਨੂੰ ਫਿਟਨੈਸ ਦਾ ਸੰਦੇਸ਼ ਦੇ ਰਿਹਾ ਸੀ।
ਲਾੜਾ ਨੀਰਜ ਮਾਲਵੀਯ ਪੇਸ਼ੇ ਤੋਂ ਫਿਟਨੈਸ ਟ੍ਰੇਨਰ ਹੈ। ਫਿਟਨੈਸ ਨੂੰ ਉਤਸ਼ਾਹਿਤ ਕਰਨ ਲਈ ਹੀ ਉਹ 11 ਕਿਲੋਮੀਟਰ ਤੱਕ ਦੌੜ ਕੇ ਫੇਰੇ ਲੈਣ ਪਹੁੰਚਿਆ। ਮਜ਼ੇਦਾਰ ਗੱਲ ਇਹ ਸੀ ਕਿ ਨੀਰਜ ਦੇ ਨਾਲ-ਨਾਲ 50 ਤੋਂ ਜ਼ਿਆਦਾ ਬਾਰਾਤੀ ਵੀ ਉਨ੍ਹਾਂ ਦੇ ਨਾਲ-ਨਾਲ ਕਰੀਬ 11 ਕਿਮੀ ਤੱਕ ਦੌੜੇ। ਇਸ ‘ਚ ਮਹਿਲਾਵਾਂ ਵੀ ਸ਼ਾਮਲ ਸਨ।

ਨੀਰਜ਼ ਨੇ ਦੱਸਿਆ ਕਿ ਦੌੜ ਲਾ ਕੇ ਵਿਆਹ ਵਾਲੇ ਸਥਾਨ ਤੱਕ ਜਾਣ ਲਈ ਪਰਿਵਾਰ ਵਾਲੇ ਰਾਜੀ ਨਹੀਂ ਸਨ। ਪਰਿਵਾਰ ਨੂੰ ਕਿਸੇ ਤਰ੍ਹਾਂ ਇਸ ਲਈ ਮਨਾਇਆ ਗਿਆ। ਘਰ ‘ਚ ਜੋ ਦੌੜਨ ਦੇ ਕਾਬਲ ਨਹੀਂ ਸੀ, ਉਹ ਗੱਡੀਆਂ ਦੇ ਨਾਲ ਵਿਆਹ ਸਮਾਗਮ ‘ਚ ਪਹੁੰਚੇ।
First published: January 21, 2020
ਹੋਰ ਪੜ੍ਹੋ
ਅਗਲੀ ਖ਼ਬਰ