Home /News /national /

COVID-19: ਇੰਦੌਰ ‘ਚ ਤੀਜੀ ਵਾਰ ਕੋਰੋਨਾ ਯੋਧਿਆਂ ਦੀ ਟੀਮ ਉਤੇ ਹਮਲਾ

COVID-19: ਇੰਦੌਰ ‘ਚ ਤੀਜੀ ਵਾਰ ਕੋਰੋਨਾ ਯੋਧਿਆਂ ਦੀ ਟੀਮ ਉਤੇ ਹਮਲਾ

COVID-19: ਇੰਦੌਰ ‘ਚ ਤੀਜੀ ਵਾਰ ਕੋਰੋਨਾ ਯੋਧਿਆਂ ਦੀ ਟੀਮ ਉਤੇ ਇੱਟਾਂ, ਪੱਥਰਾਂ ਨਾਲ ਹਮਲਾ

COVID-19: ਇੰਦੌਰ ‘ਚ ਤੀਜੀ ਵਾਰ ਕੋਰੋਨਾ ਯੋਧਿਆਂ ਦੀ ਟੀਮ ਉਤੇ ਇੱਟਾਂ, ਪੱਥਰਾਂ ਨਾਲ ਹਮਲਾ

ਬੁੱਧਵਾਰ ਨੂੰ ਸ਼ਹਿਰ ਦੇ ਚੰਦਨ ਨਗਰ ਖੇਤਰ ਵਿੱਚ, ਕੋਰੋਨਾਵਾਇਰਸ ਦੇ ਸੰਕਰਮਣ ਨੂੰ ਰੋਕਣ ਵਿੱਚ ਲੱਗੀ ਟੀਮ ਉੱਤੇ ਫਿਰ ਹਮਲਾ ਕੀਤਾ ਗਿਆ। ਇਸ ਵਾਰ ਇਲਾਕੇ ਦੇ ਲੋਕਾਂ ਨੇ ਪੁਲਿਸ ਪਾਰਟੀ 'ਤੇ ਹਮਲਾ ਕੀਤਾ। ਪੁਲਿਸ ਕਰਮਚਾਰੀ ਉਥੇ ਭੀੜ ਵਿਚ ਖੜੇ ਲੋਕਾਂ ਨੂੰ ਘਰ ਦੇ ਅੰਦਰ ਜਾਣ ਲਈ ਕਹਿ ਰਹੇ ਸਨ।

ਹੋਰ ਪੜ੍ਹੋ ...
 • Share this:

  ਬੁੱਧਵਾਰ ਨੂੰ ਸ਼ਹਿਰ ਦੇ ਚੰਦਨ ਨਗਰ ਖੇਤਰ ਵਿੱਚ, ਕੋਰੋਨਾਵਾਇਰਸ ਦੇ ਸੰਕਰਮਣ ਨੂੰ ਰੋਕਣ ਵਿੱਚ ਲੱਗੀ ਟੀਮ ਉੱਤੇ ਫਿਰ ਹਮਲਾ ਕੀਤਾ ਗਿਆ। ਇਸ ਵਾਰ ਇਲਾਕੇ ਦੇ ਲੋਕਾਂ ਨੇ ਪੁਲਿਸ ਪਾਰਟੀ 'ਤੇ ਹਮਲਾ ਕੀਤਾ। ਪੁਲਿਸ ਕਰਮਚਾਰੀ ਉਥੇ ਭੀੜ ਵਿਚ ਖੜੇ ਲੋਕਾਂ ਨੂੰ ਘਰ ਦੇ ਅੰਦਰ ਜਾਣ ਲਈ ਕਹਿ ਰਹੇ ਸਨ। ਪਰ ਉਥੇ ਇਕੱਠੇ ਹੋਏ ਲੋਕਾਂ ਨੇ ਪੁਲਿਸ ਵਾਲਿਆਂ 'ਤੇ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ। ਪੁਲਿਸ ਵਾਲਿਆਂ ਨੇ ਕਿਸੇ ਤਰ੍ਹਾਂ ਆਪਣੀ ਜਾਨ ਬਚਾਈ ।

  ਇੰਦੌਰ ਦੇ ਤੱਤਪੱਟੀ ਬਖਲ ਖੇਤਰ ਵਿੱਚ ਸਿਹਤ ਵਿਭਾਗ ਦੀ ਟੀਮ ਤੋਂ ਬਾਅਦ  ਹੁਣ ਚੰਦਨ ਨਗਰ ਖੇਤਰ ਵਿੱਚ ਪੁਲਿਸ ਉੱਤੇ ਹਮਲਾ ਹੋਇਆ ਹੈ। ਇੱਥੇ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਵਾਰ ਵਾਰ ਅਪੀਲ ਕਰਨ ਦੇ ਬਾਵਜੂਦ ਲੋਕ ਘਰਾਂ ਦੇ ਬਾਹਰ ਗਲੀ ਵਿੱਚ ਝੁੰਡ ਬਣਾ ਗੱਲਾਂ ਕਰ ਰਹੇ ਸਨ। ਗਸ਼ਤ ਦੌਰਾਨ ਡਿਊਟੀ 'ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੇ ਲੋਕਾਂ ਨੂੰ ਘਰ ਦੇ ਅੰਦਰ ਜਾਣ ਦੀ ਅਪੀਲ ਕੀਤੀ ਅਤੇ ਇਹ ਵੀ ਦੱਸਿਆ ਕਿ ਕੋਰੋਨਾ ਵਿਸ਼ਾਣੂ ਦੇ ਲਾਗ ਤੋਂ ਬਚਣ ਲਈ ਸਮਾਜਿਕ ਦੂਰੀ ਬਣਾਈ ਰੱਖੋ। ਪੁਲਿਸ ਦੀ ਇਹ ਸਲਾਹ ਲੋਕਾਂ ਨੂੰ ਬੁਰੀ ਲੱਗੀ ਕਿ ਉਨ੍ਹਾਂ ਨੇ ਪੁਲਿਸ ਵਾਲਿਆਂ 'ਤੇ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ। ਇਲਾਕੇ ਦੇ ਨੌਜਵਾਨ ਪੁਲਿਸ ਮੁਲਾਜ਼ਮਾਂ ਦੇ ਮਗਰ ਦੌੜਦੇ ਹੋਏ ਉਨ੍ਹਾਂ ਨੂੰ ਪੱਥਰ ਮਾਰਦੇ ਰਹੇ। ਪੁਲਿਸ ਵਾਲਿਆਂ ਨੇ ਭੱਜ ਕੇ ਆਪਣੀ ਜਾਨ ਬਚਾਈ।

  ਇੰਦੌਰ ਵਿਚ ਕੋਰੋਨਾ ਵਾਰੀਅਰਸ ਉਤੇ ਹਮਲੇ ਦੀ ਤੀਜੀ ਘਟਨਾ ਹੈ। ਸਭ ਤੋਂ ਪਹਿਲਾਂ ਰਾਨੀਪੁਰਾ ਵਿਚ ਸਿਹਤ ਟੀਮ ਨਾਲ ਲੋਕਾਂ ਨੇ ਭੈੜਾ ਵਿਵਹਾਰ ਕਰਦਿਆਂ ਉਨ੍ਹਾਂ ਉਤੇ ਥੁੱਕਿਆ ਸੀ। ਉਸ ਤੋਂ ਬਾਅਦ ਟਾਟਪੱਟੀ ਬਾਖਲ ਇਲਾਕੇ ਵਿਚ ਸਿਹਤ ਟੀਮ ਉਤੇ ਪਥਰਾਅ ਕੀਤਾ ਗਿਆ, ਇਸ ਟੀਮ ਵਿਚ ਦੋ ਔਰਤ ਡਾਕਟਰ ਵੀ ਸ਼ਾਮਿਲ ਸਨ। ਹਾਲਾਤ ਵਿਗੜਦਿਆਂ ਵੇਖ ਸੂਬੇ ਦੇ ਡੀਜੀਪੀ ਨੇ ਵਿਵੇਕ ਜੌਹਰੀ ਨੇ ਖੁਦ ਜਾ ਕੇ ਲੋਕਾਂ ਤੋਂ ਅਪੀਲ ਕੀਤੀ ਸੀ ਕਿ ਉਹ ਕੋਰੋਨਾ ਖਿਲਾਫ ਲੜਾਈ ਵਿਚ ਪੁਲਿਸ ਪ੍ਰਸ਼ਾਸਨ ਦਾ ਸਾਥ ਦੇਣ। ਹਮਲੇ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ।

  Published by:Ashish Sharma
  First published:

  Tags: Attack, Coronavirus, Madhya Pradesh, Police