Home /News /national /

ਸਰਕਾਰੀ ਹਸਪਤਾਲ ਦੀ ਵੱਡੀ ਲਾਹਪ੍ਰਵਾਹੀ- ਚੂਹਿਆਂ ਨੇ ਮੁਰਦਾਘਰ 'ਚ ਲਾਸ਼ ਨੂੰ ਖਾਧਾ

ਸਰਕਾਰੀ ਹਸਪਤਾਲ ਦੀ ਵੱਡੀ ਲਾਹਪ੍ਰਵਾਹੀ- ਚੂਹਿਆਂ ਨੇ ਮੁਰਦਾਘਰ 'ਚ ਲਾਸ਼ ਨੂੰ ਖਾਧਾ

ਹੁਣ ਅਯੁੱਧਿਆ ਵਿਚ ਸਾਧੂ ਦੀ ਸ਼ੱਕੀ ਮੌਤ, ਮੰਦਰ ਦੀ ਛੱਤ ਤੋਂ ਡਿੱਗਿਆ, ਮੌਕੇ 'ਤੇ ਹੀ ਮੌਤ (ਸੰਕੇਤਕ ਫੋਟੋ)

ਹੁਣ ਅਯੁੱਧਿਆ ਵਿਚ ਸਾਧੂ ਦੀ ਸ਼ੱਕੀ ਮੌਤ, ਮੰਦਰ ਦੀ ਛੱਤ ਤੋਂ ਡਿੱਗਿਆ, ਮੌਕੇ 'ਤੇ ਹੀ ਮੌਤ (ਸੰਕੇਤਕ ਫੋਟੋ)

ਰਿਸ਼ਤੇਦਾਰਾਂ ਨੇ ਦੱਸਿਆ ਕਿ ਜਦੋਂ ਮ੍ਰਿਤਕ ਦੇਹ ਨੂੰ ਵੇਖਿਆ ਤਾਂ ਇਸ ਦੇ ਚਿਹਰੇ, ਹਥੇਲੀ, ਅੰਗੂਠੇ ਅਤੇ ਉਂਗਲਾਂ 'ਤੇ ਚੂਹੇ ਦੇ ਕੁਤਰਨ ਦੇ ਤਾਜ਼ਾ ਜ਼ਖ਼ਮ ਮਿਲੇ।

 • Share this:

  ਇੰਦੌਰ- ਮੱਧ ਪ੍ਰਦੇਸ਼ ਦੀ ਵਿੱਤੀ ਰਾਜਧਾਨੀ ਇੰਦੌਰ ਦੇ ਜ਼ਿਲ੍ਹਾ ਹਸਪਤਾਲ ਦੇ ਮੁਰਦਾਘਰ ਵਿਚ ਵੱਡੀ ਲਾਪ੍ਰਵਾਹੀ ਸਾਹਮਣੇ ਆਈ ਹੈ। ਇੱਥੇ ਚੂਹਿਆਂ ਨੇ 41 ਸਾਲਾ ਵਿਅਕਤੀ ਦੀ ਲਾਸ਼ ਦੇ ਵੱਖ-ਵੱਖ ਹਿੱਸਿਆਂ ਨੂੰ ਖਾ ਲਿਆ ਹੈ। ਪੋਸਟਮਾਰਟਮ ਤੋਂ ਬਾਅਦ ਰਿਸ਼ਤੇਦਾਰਾਂ ਨੇ ਸ਼ਨੀਵਾਰ ਨੂੰ ਲਾਸ਼ ਹਵਾਲੇ ਕਰਨ ਸਮੇਂ ਇਸ ਗੱਲ ਦਾ ਖੁਲਾਸਾ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਕ੍ਰਿਸ਼ਨਕਾਂਤ ਪੰਚਲ, ਜਿਸ ਨੂੰ ਕਥਿਤ ਤੌਰ 'ਤੇ ਜ਼ਹਿਰ ਖਾਣ ਤੋਂ ਬਾਅਦ ਸ਼ਹਿਰ ਦੇ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ, ਦੀ ਸ਼ੁੱਕਰਵਾਰ ਨੂੰ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਧਾਰ ਜ਼ਿਲੇ ਦਾ ਵਸਨੀਕ ਸੀ।

  ਮ੍ਰਿਤਕ ਦੇ ਭਤੀਜੇ ਰਾਹੁਲ ਪੰਚਾਲ ਨੇ ਦੱਸਿਆ ਕਿ ਮੇਰੇ ਚਾਚੇ ਕ੍ਰਿਸ਼ਣਾਕਾਂਤ ਪੰਚਾਲ ਦੀ ਲਾਸ਼ ਨੂੰ ਸ਼ੁੱਕਰਵਾਰ ਸ਼ਾਮ ਨੂੰ ਪੋਸਟਮਾਰਟਮ ਲਈ ਜ਼ਿਲ੍ਹਾ ਹਸਪਤਾਲ ਦੇ ਮੁਰਦਾ ਘਰ ਭੇਜਿਆ ਗਿਆ। ਪਰ ਅਸੀਂ ਵੇਖਿਆ ਹੈ ਕਿ ਮੌਰਗ ਵਿਚ ਸਰੀਰ ਨੂੰ ਸੁਰੱਖਿਅਤ ਰੱਖਣ ਲਈ ਇਕ ਫ੍ਰੀਜ਼ਰ ਵੀ ਨਹੀਂ ਹੈ। ਉਸਨੇ ਦੱਸਿਆ ਕਿ ਮੁਰਦਾਘਰ ਸਟਾਫ ਨੇ ਸਾਨੂੰ ਭਰੋਸਾ ਦਿੱਤਾ ਸੀ ਕਿ ਰਾਤ ਵਿਚ ਲਾਸ਼ ਨੂੰ  ਕੋਈ ਨੁਕਸਾਨ ਨਹੀਂ ਹੋਵੇਗਾ। ਪਰ ਪੋਸਟਮਾਰਟਮ ਤੋਂ ਬਾਅਦ ਜਦੋਂ ਅਸੀਂ ਸ਼ਨੀਵਾਰ ਨੂੰ ਮ੍ਰਿਤਕ ਦੇਹ ਨੂੰ ਵੇਖਿਆ ਤਾਂ ਇਸ ਦੇ ਚਿਹਰੇ, ਹਥੇਲੀ, ਅੰਗੂਠੇ ਅਤੇ ਉਂਗਲਾਂ 'ਤੇ ਚੂਹੇ ਦੇ ਕੁਤਰਨ ਦੇ ਤਾਜ਼ਾ ਜ਼ਖ਼ਮ ਮਿਲੇ।

  ਜਦੋਂ ਹਸਪਤਾਲ ਮੋਰਚਰੀ ਵਿਚ ਮ੍ਰਿਤਕ ਦੇਹ ਨਾਲ ਹੋਈ ਦੁਰਘਟਨਾ ਬਾਰੇ ਪੁੱਛਿਆ ਗਿਆ ਤਾਂ ਸਿਵਲ ਸਰਜਨ ਡਾ: ਸੰਤੋਸ਼ ਵਰਮਾ ਨੇ ਕਿਹਾ ਕਿ ਮੈਂ ਇਕ ਡਾਕਟਰ ਨਾਲ ਗੱਲ ਕੀਤੀ ਹੈ ਜਿਸਨੇ ਮ੍ਰਿਤਕ ਦੇਹ ਦਾ ਪੋਸਟਮਾਰਟਮ ਕੀਤਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਮ੍ਰਿਤਕ ਦੇਹ ਦੇ ਗਲ੍ਹ 'ਤੇ ਚੂਹਿਆਂ ਦੇ ਕੁਤਰਨ ਦੇ ਨਿਸ਼ਾਨ ਮਿਲੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਹਸਪਤਾਲ ਦੇ ਮੁਰਦਾਘਰ ਵਿੱਚ ਚੂਹਿਆਂ ਅਤੇ ਹੋਰ ਜਾਨਵਰਾਂ ਦੀ ਰੋਕਥਾਮ ਲਈ ਇੱਕ ਨਿਜੀ ਏਜੰਸੀ ਰਾਹੀਂ ਦਵਾਈਆਂ ਦੀ ਬਕਾਇਦਾ ਛਿੜਕਾਅ ਕੀਤਾ ਜਾਂਦਾ ਹੈ। ਸਿਵਲ ਸਰਜਨ ਨੇ ਕਿਹਾ ਕਿ ਲਾਸ਼ਾਂ ਨੂੰ ਚੂਹਿਆਂ ਦੁਆਰਾ ਕੁਤਰਨ ਦੇ ਮਾਮਲੇ ਵਿਚ ਅਸੀਂ ਇਸ ਏਜੰਸੀ ਨੂੰ ਨੋਟਿਸ ਜਾਰੀ ਕਰਾਂਗੇ ਅਤੇ ਜਵਾਬ ਮੰਗਾਂਗੇ।

  Published by:Ashish Sharma
  First published:

  Tags: Body, Dead, Hospital, Rat