Home /News /national /

ਵੱਡੀ ਲਾਪ੍ਰਵਾਹੀ- ਸਰਕਾਰੀ ਹਸਪਤਾਲ ਦੇ ਫ੍ਰੀਜ਼ਰ 'ਚ ਬੱਚੇ ਦੀ ਲਾਸ਼ ਰੱਖ ਕੇ ਭੁਲਿਆ ਸਟਾਫ

ਵੱਡੀ ਲਾਪ੍ਰਵਾਹੀ- ਸਰਕਾਰੀ ਹਸਪਤਾਲ ਦੇ ਫ੍ਰੀਜ਼ਰ 'ਚ ਬੱਚੇ ਦੀ ਲਾਸ਼ ਰੱਖ ਕੇ ਭੁਲਿਆ ਸਟਾਫ

ਮੀਡੀਆ ਰਿਪੋਰਟਾਂ ਅਨੁਸਾਰ ਨਵਜੰਮੇ ਦੀ ਮੌਤ 5 ਦਿਨ ਪਹਿਲਾਂ ਯਾਨੀ 12 ਸਤੰਬਰ ਨੂੰ ਹੋਈ ਸੀ। ਅਜਿਹੇ ਵਿਚ ਪੰਜ ਦਿਨਾਂ ਤੋਂ ਬੱਚੇ ਦੀ ਲਾਸ਼ ਇਕੋ ਸਥਿਤੀ ਵਿਚ ਫ੍ਰੀਜ਼ਰ ਵਿਚ ਪਈ ਸੀ

  • Share this:

ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਮਹਾਰਾਜਾ ਯਸ਼ਵੰਤ ਰਾਓ ਹਸਪਤਾਲ (MYH) ਹਸਪਤਾਲ ਦੇ ਮੁਰਦਾਘਰ ਵਿੱਚ ਹਾਲ ਹੀ ਵਿੱਚ ਇੱਕ ਲਵਾਰਸ ਸਰੀਰ ਦੇ ਸਟ੍ਰੈਰਚਰ ਉਤੇ ਸੜਨ ਅਤੇ ਪਿੰਜਰ ਬਣਨ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋਈਆਂ ਸਨ। ਇਸ ਮਾਮਲੇ ਦੀ ਜਾਂਚ ਹਾਲੇ ਪੂਰੀ ਨਹੀਂ ਹੋ ਸਕੀ, ਉਥੇ ਵੀਰਵਾਰ ਨੂੰ ਇਕ ਅਣਪਛਾਤੇ ਬੱਚੇ ਦੀ ਲਾਸ਼ ਮੁਰਦਾਘਰ ਵਿਚ ਬਣੇ ਇਕ ਡੱਬੇ ਵਿਚ ਬੰਦ ਪਈ ਮਿਲੀ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਪੰਜ ਦਿਨਾਂ ਤੋਂ ਇਕ ਬੱਚੇ ਦੀ ਲਾਸ਼ ਨੂੰ ਮੋਰਚਰੀ ਵਾਲੇ ਕਮਰੇ ਦੇ ਫ੍ਰੀਜ਼ਰ ਵਿੱਚ ਰਖਿਆ ਹੋਇਆ ਸੀ।

ਮੀਡੀਆ ਰਿਪੋਰਟਾਂ ਅਨੁਸਾਰ ਨਵਜੰਮੇ ਬੱਚੇ ਦੀ ਮੌਤ 5 ਦਿਨ ਪਹਿਲਾਂ ਯਾਨੀ 12 ਸਤੰਬਰ ਨੂੰ ਹੋਈ ਸੀ। ਅਜਿਹੀ ਸਥਿਤੀ ਵਿਚ ਬੱਚੇ ਦੀ ਲਾਸ਼ ਪੰਜ ਦਿਨਾਂ ਤੋਂ ਉਸੇ ਹਾਲਾਤ ਵਿਚ ਫ੍ਰੀਜ਼ਰ ਵਿਚ ਪਈ ਰਹੀ। ਇਹ ਮੰਨਿਆ ਜਾਂਦਾ ਹੈ ਕਿ ਹਸਪਤਾਲ ਪ੍ਰਸ਼ਾਸਨ ਨੇ ਬੱਚੇ ਦੀ ਲਾਸ਼ ਨੂੰ ਫ੍ਰੀਜ਼ਰ ਵਿਚ ਰੱਖ ਕੇ ਭੁੱਲ ਗਏ।

ਖਬਰਾਂ ਅਨੁਸਾਰ ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ 11 ਸਤੰਬਰ ਨੂੰ ਅਲੀਰਾਜਪੁਰ ਵਿੱਚ ਕੋਈ ਬੱਚੇ ਨੂੰ ਛੱਡ ਗਿਆ ਸੀ। ਇਕ ਸੋਸ਼ਲ ਵਰਕਰ ਨੇ ਬੱਚੇ ਨੂੰ ਹਸਪਤਾਲ ਦਾਖਲ ਕਰਵਾਇਆ। ਉਨ੍ਹਾਂ ਦੱਸਿਆ ਕਿ ਇਸ ਬੱਚੇ ਦੀ ਵੀ ਉਸੇ ਦਿਨ ਮੌਤ ਹੋ ਗਈ ਸੀ, ਜਿਸ ਬਾਰੇ ਸੀਐਮਓ ਨੂੰ ਵੀ ਦੱਸਿਆ ਗਿਆ ਸੀ।

ਦੂਜੇ ਪਾਸੇ ਸਟ੍ਰੈਚਰ 'ਤੇ ਲਾਸ਼ ਦੇ ਸੜ ਜਾਣ ਅਤੇ ਪਿੰਜਰ ਬਣਨ ਦੇ ਮਾਮਲੇ ਵਿਚ ਇਕ ਅਧਿਕਾਰੀ ਨੇ ਕਿਹਾ ਕਿ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ, ਜਸਟਿਸ ਨਰਿੰਦਰ ਕੁਮਾਰ ਜੈਨ, ਜ਼ਿਲ੍ਹਾ ਮੈਜਿਸਟਰੇਟ, ਮਹਾਰਾਜਾ ਯਸ਼ਵੰਤ ਰਾਓ ਹਸਪਤਾਲ (ਐਮਵਾਈਐਚ) ਦੀ ਮੁਰਦਾਘਰ ਵਿਚ ਸਟ੍ਰੈਚਰ 'ਤੇ ਰੱਖੀ ਲਾਵਾਰਿਸ ਲਾਸ਼ ਦੇ ਸੜੇ ਹੋਣ ਬਾਰੇ ਸਰਕਾਰੀ ਹਸਪਤਾਲ ਦੇ ਸੁਪਰਡੈਂਟ ਅਤੇ ਪੁਲਿਸ ਸੁਪਰਡੈਂਟ ਤੋਂ ਚਾਰ ਹਫਤਿਆਂ ਵਿੱਚ ਇੱਕ ਰਿਪੋਰਟ ਮੰਗੀ ਗਈ ਹੈ।

ਅਧਿਕਾਰੀ ਨੇ ਕਿਹਾ ਕਿ ਕਮਿਸ਼ਨ ਨੇ ਮੀਡੀਆ ਰਿਪੋਰਟਾਂ ‘ਤੇ ਇਸ ਘਟਨਾ ਦਾ ਨੋਟਿਸ ਲਿਆ ਹੈ। ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਲਾਵਾਰਿਸ ਲਾਸ਼ ਦਾ ਸਸਕਾਰ ਸਰਕਾਰੀ ਹਸਪਤਾਲ ਦੇ ਕਰਮਚਾਰੀਆਂ ਦੀ ਕਥਿਤ ਲਾਪਰਵਾਹੀ ਕਾਰਨ ਨਹੀਂ ਕੀਤਾ ਜਾ ਸਕਿਆ, ਜਿਸ ਕਾਰਨ ਇਹ ਮੁਰਦਾਘਰ ਵਿਚ ਸਟ੍ਰੈਚਰ 'ਤੇ ਪਈ ਸੜ ਗਈ ਅਤੇ ਪਿੰਜਰ ਬਣ ਗਈ।

Published by:Ashish Sharma
First published:

Tags: Hospital, Madhya Pradesh