• Home
  • »
  • News
  • »
  • national
  • »
  • INDORE MP NEWS CAR ACCIDENT DRUNK PARTY GIRL HIT DELIVERY BOY TO DEATH ARRESTED

12ਵੀਂ 'ਚੋਂ ਪਾਸ ਹੋਣ ਦੀ ਖੁਸ਼ੀ 'ਚ ਕੁੜੀਆਂ ਨੇ ਖੂਬ ਪੀਤੀ ਸ਼ਰਾਬ, ਡਿਲੀਵਰੀ ਬੁਆਏ ਨੂੰ ਕਾਰ ਹੇਠਾਂ ਦਰੜਿਆ

12ਵੀਂ 'ਚੋਂ ਪਾਸ ਹੋਣ ਦੀ ਖੁਸ਼ੀ 'ਚ ਕੁੜੀਆਂ ਨੇ ਖੂਬ ਪੀਤੀ ਸ਼ਰਾਬ, ਡਿਲੀਵਰੀ ਬੁਆਏ ਨੂੰ ਕਾਰ ਹੇਠਾਂ ਦਰੜਿਆ

12ਵੀਂ 'ਚੋਂ ਪਾਸ ਹੋਣ ਦੀ ਖੁਸ਼ੀ 'ਚ ਕੁੜੀਆਂ ਨੇ ਖੂਬ ਪੀਤੀ ਸ਼ਰਾਬ, ਡਿਲੀਵਰੀ ਬੁਆਏ ਨੂੰ ਕਾਰ ਹੇਠਾਂ ਦਰੜਿਆ

  • Share this:
    ਮੱਧ ਪ੍ਰਦੇਸ਼ (Madhya Pradesh News) ਦੇ ਇੰਦੌਰ (Indore News) ਵਿਚ ਸ਼ੁੱਕਰਵਾਰ ਦੇਰ ਰਾਤ ਵੱਡਾ ਹਾਦਸਾ ਵਾਪਰਿਆ। ਸ਼ਰਾਬ ਦੇ ਨਸ਼ੇ ਵਿਚ ਲੜਕੀਆਂ ਨੇ ਸੜਕਾਂ 'ਤੇ ਆਪਣੀ ਕਾਰਾਂ ਹੇਠਾਂ ਇੱਕ ਨੌਜਵਾਨ ਨੂੰ ਦਰੜ ਦਿੱਤਾ, ਜਿਸ ਦੀ ਮੌਕੇ ਉਤੇ ਹੀ ਮੌਤ ਹੋ ਗਈ।

    ਉਸੇ ਸਮੇਂ ਕਾਰ ਵੀ ਤਿੰਨ ਪਲਟੀਆਂ ਖਾ ਗਈ ਪਰ ਇਸ ਵਿੱਚ ਬੈਠੀਆਂ ਲੜਕੀਆਂ ਪੂਰੀ ਤਰ੍ਹਾਂ ਸੁਰੱਖਿਅਤ ਹਨ। ਘਟਨਾ ਵਾਪਰਦਿਆਂ ਹੀ ਭੀੜ ਨੇ ਕਾਰ ਨੂੰ ਘੇਰ ਲਿਆ। ਪੁਲਿਸ ਨੇ ਕਾਰ ਚਲਾ ਰਹੀ ਲੜਕੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਚੱਲ ਰਹੀ ਹੈ।

    ਜਾਣਕਾਰੀ ਅਨੁਸਾਰ ਇਹ ਹਾਦਸਾ ਤੇਜਪੁਰ ਨੇੜੇ ਵਾਪਰਿਆ। ਕਾਰ ਚਲਾ ਰਹੀ ਗਾਰਗੀ ਮਹੇਸ਼ਵਰੀ ਅਤੇ ਉਸ ਦੀਆਂ ਤਿੰਨ ਹੋਰ ਦੋਸਤ 12ਵੀਂ ਦੀ ਪ੍ਰੀਖਿਆ ਪਾਸ ਕਰਨ ਦੀ ਖੁਸ਼ੀ ਵਿੱਚ ਪਾਰਟੀ ਤੋਂ ਪਰਤ ਰਹੀਆਂ ਸਨ। ਗਾਰਗੀ ਇੱਕ ਇੱਕ ਕਰਕੇ ਸਾਰੀਆਂ ਨੂੰ ਛੱਡਣ ਜਾ ਰਹੀ ਸੀ। ਪਰ ਤੇਜਪੁਰ ਨੇੜੇ ਨਸ਼ੇ ਕਾਰਨ ਉਸ ਨੇ ਬ੍ਰੇਕ ਦੀ ਬਜਾਏ ਐਕਸੀਲੇਟਰ ਦਬਾ ਦਿੱਤਾ।

    ਐਕਸੀਲੇਟਰ ਦਬਾਉਣ ਨਾਲ ਕਾਰ ਬੇਕਾਬੂ ਹੋ ਗਈ। ਕਾਰ ਡਿਵਾਈਡਰ ਤੋਂ ਟੱਪ ਕੇ ਡਿਲੀਵਰੀ ਬੁਆਏ ਦੇਵੀ ਲਾਲ ਨਾਲ ਟਕਰਾ ਗਈ, ਜੋ ਸੜਕ ਦੇ ਦੂਜੇ ਪਾਸੇ ਬਾਇਕ 'ਤੇ ਜਾ ਰਿਹਾ ਸੀ। ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ।

    ਦੱਸਿਆ ਜਾ ਰਿਹਾ ਹੈ ਕਿ ਇਹ ਕਾਰ ਨਿਤਿਨ ਮਹੇਸ਼ਵਰੀ ਦੇ ਨਾਂ 'ਤੇ ਰਜਿਸਟਰਡ ਹੈ। ਕਾਰ ਵਿੱਚ ਸਵਾਰ 3 ਲੜਕੀਆਂ ਟ੍ਰੇਜ਼ਰ ਟਾਊਨਸ਼ਿਪ ਵਿੱਚ ਰਹਿੰਦੀਆਂ ਹਨ। ਘਟਨਾ ਦੇ ਸਮੇਂ ਲੜਕੀਆਂ ਬਹੁਤ ਨਸ਼ੇ ਵਿਚ ਸਨ। ਪੁਲਿਸ ਨੇ ਕਾਰ ਦੇ ਡਰਾਈਵਰ ਗਾਰਗੀ ਦੇ ਖਿਲਾਫ ਰਿਪੋਰਟ ਦਰਜ ਕਰ ਲਈ ਹੈ।

    ਮਾਮਲੇ ਬਾਰੇ ਰਾਜੇਂਦਰ ਨਗਰ ਥਾਣੇ ਦੀ ਇੰਚਾਰਜ ਅੰਮ੍ਰਿਤਾ ਸੋਲੰਕੀ ਨੇ ਦੱਸਿਆ ਕਿ ਕਾਰ ਵਿੱਚ ਸਵਾਰ ਲੜਕੀਆਂ ਵਿਜੇ ਨਗਰ ਤੋਂ ਰਾਜੇਂਦਰ ਨਗਰ ਜਾ ਰਹੀਆਂ ਸਨ। ਤੇਜਪੁਰ ਨੇੜੇ ਹਾਦਸਾ ਵਾਪਰਿਆ। ਇਸ ਵਿੱਚ ਇੱਕ ਦੋ ਪਹੀਆ ਵਾਹਨ ਸਵਾਰ ਦੀ ਮੌਤ ਹੋ ਗਈ।
    Published by:Gurwinder Singh
    First published: