Home /News /national /

ਪਿਆਜ ਹੋਵੇਗਾ ਮਹਿੰਗਾ!, ਦੀਵਾਲੀ ਤੱਕ 50 ਰੁਪਏ ਤੱਕ ਪਹੁੰਚ ਸਕਦਾ ਹੈ ਪ੍ਰਤੀ ਕਿੱਲੋ ਭਾਅ

ਪਿਆਜ ਹੋਵੇਗਾ ਮਹਿੰਗਾ!, ਦੀਵਾਲੀ ਤੱਕ 50 ਰੁਪਏ ਤੱਕ ਪਹੁੰਚ ਸਕਦਾ ਹੈ ਪ੍ਰਤੀ ਕਿੱਲੋ ਭਾਅ

ਇਸ ਸਮੇਂ ਦੇਸ਼ ਵਿੱਚ ਕਈ ਥਾਵਾਂ 'ਤੇ ਪਿਆਜ ਦਾ ਮੁੱਲ 40 ਰੁਪਏ ਪ੍ਰਤੀ ਕਿੱਲੋ ਵਿਕ ਰਿਹਾ ਹੈ।

ਇਸ ਸਮੇਂ ਦੇਸ਼ ਵਿੱਚ ਕਈ ਥਾਵਾਂ 'ਤੇ ਪਿਆਜ ਦਾ ਮੁੱਲ 40 ਰੁਪਏ ਪ੍ਰਤੀ ਕਿੱਲੋ ਵਿਕ ਰਿਹਾ ਹੈ।

ਪਿਆਜ਼ ਦੀਆਂ ਕੀਮਤਾਂ ਵਧਣ ਦਾ ਕਾਰਨ ਸਪਲਾਈ ਘੱਟ ਹੋਣਾ ਮੰਨਿਆ ਜਾ ਰਿਹਾ ਹੈ। ਪਿਆਜ਼ ਦੀ ਥੋਕ ਕੀਮਤ ਪੰਦਰਵਾੜੇ ਪਹਿਲਾਂ ਦੇ ਮੁਕਾਬਲੇ ਹੁਣ ਲਗਭਗ 40 ਫੀਸਦੀ ਵੱਧ ਹੈ। ਇਸ ਕਾਰਨ ਹੁਣ ਪਿਆਜ਼ ਦੀ ਖਰੀਦ ਕੀਮਤ 15 ਤੋਂ 30 ਰੁਪਏ ਪ੍ਰਤੀ ਕਿਲੋ ਹੈ। ਵਪਾਰੀਆਂ ਦਾ ਅੰਦਾਜ਼ਾ ਹੈ ਕਿ ਨਵੰਬਰ ਦੇ ਪਹਿਲੇ ਹਫ਼ਤੇ ਤੱਕ ਮੰਡੀ ਵਿੱਚ ਨਵੀਂ ਫ਼ਸਲ ਆਉਣ ਤੱਕ ਕੀਮਤਾਂ ਵਿੱਚ ਵਾਧਾ ਜਾਰੀ ਰਹੇਗਾ।

ਹੋਰ ਪੜ੍ਹੋ ...
  • Share this:

Onion Price Hike: ਤਿਉਹਾਰੀ ਸੀਜ਼ਨ ਤੋਂ ਪਹਿਲਾਂ ਦੁੱਧ ਤੋਂ ਬਾਅਦ ਹੁਣ ਪਿਆਜ਼ ਦੀਆਂ ਕੀਮਤਾਂ ਵੀ ਰਸੋਈ ਦਾ ਬਜਟ ਵਿਗਾੜ ਸਕਦੀਆਂ ਹਨ। ਕਈ ਮਹੀਨੇ ਸਥਿਰ ਰਹਿਣ ਤੋਂ ਬਾਅਦ ਪਿਆਜ਼ ਦੀਆਂ ਕੀਮਤਾਂ ਮੁੜ ਵਧਣ ਲੱਗੀਆਂ ਹਨ ਅਤੇ ਦੀਵਾਲੀ ਤੱਕ ਇਹ 50 ਰੁਪਏ ਪਹੁੰਚ ਸਕਦਾ ਹੈ। ਅਕਤੂਸ਼ਰ ਦੇ ਸ਼ੁਰੂ ਵਿੱਚ ਪਿਆਜ ਦਾ ਥੋਕ ਮੁੱਲ 25 ਰੁਪਏ ਕਿੱਲੋ ਸੀ, ਪਰੰਤੂ ਹੁਣ ਕਈ ਥਾਵਾਂ *ਤੇ ਇਹ 40 ਰੁਪਏ ਪ੍ਰਤੀ ਕਿੱਲੋ ਹੋ ਗਿਆ ਹੈ।

ਪਿਆਜ਼ ਦੀਆਂ ਕੀਮਤਾਂ ਵਧਣ ਦਾ ਕਾਰਨ ਸਪਲਾਈ ਘੱਟ ਹੋਣਾ ਮੰਨਿਆ ਜਾ ਰਿਹਾ ਹੈ। ਪਿਆਜ਼ ਦੀ ਥੋਕ ਕੀਮਤ ਪੰਦਰਵਾੜੇ ਪਹਿਲਾਂ ਦੇ ਮੁਕਾਬਲੇ ਹੁਣ ਲਗਭਗ 40 ਫੀਸਦੀ ਵੱਧ ਹੈ। ਇਸ ਕਾਰਨ ਹੁਣ ਪਿਆਜ਼ ਦੀ ਖਰੀਦ ਕੀਮਤ 15 ਤੋਂ 30 ਰੁਪਏ ਪ੍ਰਤੀ ਕਿਲੋ ਹੈ। ਵਪਾਰੀਆਂ ਦਾ ਅੰਦਾਜ਼ਾ ਹੈ ਕਿ ਨਵੰਬਰ ਦੇ ਪਹਿਲੇ ਹਫ਼ਤੇ ਤੱਕ ਮੰਡੀ ਵਿੱਚ ਨਵੀਂ ਫ਼ਸਲ ਆਉਣ ਤੱਕ ਕੀਮਤਾਂ ਵਿੱਚ ਵਾਧਾ ਜਾਰੀ ਰਹੇਗਾ।

50 ਰੁਪਏ ਤੋਂ ਉਪਰ ਜਾ ਸਕਦੀ ਹੈ ਕੀਮਤ

ਇਸ ਸਮੇਂ ਦੇਸ਼ ਵਿੱਚ ਕਈ ਥਾਵਾਂ 'ਤੇ ਪਿਆਜ ਦਾ ਮੁੱਲ 40 ਰੁਪਏ ਪ੍ਰਤੀ ਕਿੱਲੋ ਵਿਕ ਰਿਹਾ ਹੈ। ਲਾਈਵ ਮਿੰਟ ਦੀ ਰਿਪੋਰਟ ਅਨੁਸਾਰ ਵਪਾਰੀਆਂ ਦਾ ਕਹਿਣਾ ਹੈ ਕਿ ਪਿਆਜ਼ ਛੇਤੀ ਹੀ 50 ਰੁਪਏ ਕਿੱਲੋ ਤੋਂ ਵੱਧ ਸਕਦਾ ਹੈ। ਬਾਜ਼ਾਰ ਜਾਣਕਾਰੀਾਂ ਦਾ ਕਹਿਣਾ ਹੈ ਕਿ ਕਿਸਾਨਾਂ ਕੋਲ ਹੁਣ ਪਿਆਜ਼ ਖਤਮ ਹੋਣ ਵਾਲਾ ਹੈ। ਹੁਣ ਬਾਜ਼ਾਰ ਵਿੱਚ ਜਿਹੜਾ ਪਿਆਜ਼ ਵੇਚਿਆ ਜਾ ਰਿਹਾ ਹੈ ਉਹ ਕਿਸਾਨਾਂ ਕੋਲੋਂ ਨਹੀਂ ਸਗੋਂ ਭੰਡਾਰ ਵਿਚੋਂ ਪੂਰਿਆ ਜਾ ਰਿਹਾ ਹੈ।

ਦੱਸ ਦੇਈਏ ਕਿ ਇਸਤੋਂ ਦੋ ਦਿਨ ਪਹਿਲਾਂ ਦੇਸ਼ ਵਿੱਚ ਵੱਡੀਆਂ ਦੁੱਧ ਉਤਾਪਦ ਕੰਪਨੀਆਂ ਵੇਰਕਾ, ਅਮੁੱਲ ਅਤੇ ਮਦਰ ਡੇਅਰੀ ਵੱਲੋਂ 2 ਰੁਪਏ ਪ੍ਰਤੀ ਲੀਟਰ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ।

Published by:Krishan Sharma
First published:

Tags: Inflation, Onion, Onion price