ਹਰਿਆਣਾ 'ਚ ਇਨੈਲੋ ਤੇ ਬਸਪਾ ਦਾ ਗੱਠਜੋੜ ਟੁੱਟਿਆ

News18 Punjab
Updated: February 10, 2019, 11:54 AM IST
ਹਰਿਆਣਾ 'ਚ ਇਨੈਲੋ ਤੇ ਬਸਪਾ ਦਾ ਗੱਠਜੋੜ ਟੁੱਟਿਆ
News18 Punjab
Updated: February 10, 2019, 11:54 AM IST
ਬਹੁਜਨ ਸਮਾਜ ਪਾਰਟੀ (ਬਸਪਾ) ਨੇ ਹਰਿਆਣਾ ਵਿਚ ਇਨੈਲੋ ਨਾਲ ਗੱਠਜੋੜ ਤੋੜ ਲਿਆ ਹੈ। ਬਸਪਾ ਨੇ ਰਾਜਕੁਮਾਰ ਸੈਣੀ ਵੱਲੋਂ ਬਣਾਈ ਗਈ ਨਵੀਂ ਪਾਰਟੀ ਐਲਐਸਪੀ ਨਾਲ ਹੱਥ ਮਿਲਾ ਲਿਆ। ਬਸਪਾ ਹਰਿਆਣਾ ਦੇ ਇੰਚਾਰਜ ਮੇਘਰਾਜ ਨੇ ਦੱਸਿਆ ਕਿ ਪਾਰਟੀ ਸੁਪਰੀਮੋ ਮਾਇਆਵਤੀ ਦੇ ਨਿਰਦੇਸ਼ਾਂ ’ਤੇ ਬਸਪਾ ਨੇ ਇਨੈਲੋ ਨਾਲ ਗਠਜੋੜ ਤੋੜ ਕੇ ਲੋਕਤੰਤਰ ਸੁਰੱਕਸ਼ਾ ਪਾਰਟੀ (ਐਲਐਸਪੀ) ਨਾਲ ਹੱਥ ਮਿਲਾ ਲਿਆ ਹੈ।

ਇਹ ਐਲਾਨ ਅੱਜ ਇਥੇ ਰਾਜ ਕੁਮਾਰ ਸੈਣੀ ਤੇ ਬਸਪਾ ਹਰਿਆਣਾ ਦੇ ਇੰਚਾਰਜ ਮੇਘਰਾਜ ਨੇ ਸਾਂਝੇ ਪੱਤਰਕਾਰ ਸੰਮੇਲਨ 'ਚ ਕੀਤਾ। ਉਨ੍ਹਾਂ ਕਿਹਾ ਕਿ ਨਵੇਂ ਕੀਤੇ ਗਏ ਗੱਠਜੋੜ ਵਲੋਂ 17 ਫਰਵਰੀ ਨੂੰ ਪਾਣੀਪਤ 'ਚ ਰੈਲੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕਤੰਤਰ ਸੁਰੱਖਿਆ ਪਾਰਟੀ ਵਿਧਾਨ ਸਭਾ ਦੀਆਂ 55 ਤੇ ਲੋਕ ਸਭਾ ਦੀਆਂ 2 ਸੀਟਾਂ ਅਤੇ ਬਸਪਾ ਲੋਕ ਸਭਾ ਦੀਆਂ 8 ਤੇ ਵਿਧਾਨ ਸਭਾ ਦੀਆਂ 35 ਸੀਟਾਂ 'ਤੇ ਆਪੋ-ਆਪਣੇ ਉਮੀਦਵਾਰ ਖੜ੍ਹੇ ਕਰਨਗੀਆਂ। ਉਨ੍ਹਾਂ ਕਿਹਾ ਕਿ ਚੋਣਾਂ ਦਾ ਬਿਗਲ ਪਾਣੀਪਤ ਤੋਂ ਹੀ ਵਜਾਇਆ ਜਾਵੇਗਾ। ਸ੍ਰੀ ਮੇਘਰਾਜ ਨੇ ਕਿਹਾ ਕਿ ਬਸਪਾ ਇਨੈਲੋ ਗੱਠਜੋੜ ਇਸ ਲਈ ਕੀਤਾ ਗਿਆ ਸੀ ਕਿ ਆਉਣ ਵਾਲੀਆਂ ਚੋਣਾਂ 'ਚ ਭਾਜਪਾ ਨੂੰ ਹਰਾਇਆ ਜਾਏ ਪਰ ਜੀਂਦ ਦੀ ਉਪ-ਚੋਣ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਇਨੈਲੋ ਨਾਲ ਮਿਲ ਕੇ ਇਹ ਔਖਾ ਹੈ। ਮੇਘਰਾਜ ਨੇ ਦਾਅਵਾ ਕੀਤਾ ਕਿ ਨਵੇਂ ਗੱਠਜੋੜ ਦੇ ਵਿਚਾਰ ਆਪਸ ਵਿਚ ਮਿਲਦੇ ਜੁਲਦੇ ਹਨ। ਅੱਜ ਦੇ ਨਵੇਂ ਗੱਠਜੋੜ ਨੂੰ ਲੈ ਕੇ ਹਰਿਆਣਾ 'ਚ ਹੁਣ ਇਹ ਆਮ ਪ੍ਰਭਾਵ ਹੈ ਕਿ ਆਉਣ ਵਾਲੀਆਂ ਚੋਣਾਂ ਵਿਚ ਹਰ ਸੀਟ 'ਤੇ ਚਾਰ ਕੋਨੇ ਮੁਕਾਬਲੇ ਹੋ ਸਕਦੇ ਹਨ।
First published: February 10, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...