ਇਨੈਲੋ ਦਾ ਵੱਡਾ ਫੈਸਲਾ, ਪਾਰਟੀ ਤੋਂ ਵੱਡਾ ਕੋਈ ਨਹੀਂ, ਦੁਸ਼ਿਅੰਤ ਤੇ ਦਿਗਵਿਜੇ ਚੌਟਾਲਾ ਨੂੰ ਪਾਰਟੀ 'ਚੋਂ ਕੀਤਾ ਬਰਖ਼ਾਸਤ


Updated: November 2, 2018, 8:21 PM IST
ਇਨੈਲੋ ਦਾ ਵੱਡਾ ਫੈਸਲਾ, ਪਾਰਟੀ ਤੋਂ ਵੱਡਾ ਕੋਈ ਨਹੀਂ, ਦੁਸ਼ਿਅੰਤ ਤੇ ਦਿਗਵਿਜੇ ਚੌਟਾਲਾ ਨੂੰ ਪਾਰਟੀ 'ਚੋਂ ਕੀਤਾ ਬਰਖ਼ਾਸਤ
ਦੁਸ਼ਿਅੰਤ ਤੇ ਦਿਗਵਿਜੇ ਚੌਟਾਲਾ ਨੂੰ ਪਾਰਟੀ 'ਚੋਂ ਕੀਤਾ ਬਰਖ਼ਾਸਤ

Updated: November 2, 2018, 8:21 PM IST
ਇੰਡੀਅਨ ਨੈਸ਼ਨਲ ਲੋਕਦਲ (ਇਨੈਲੋ) ਦੇ ਰਾਸ਼ਟਰੀ ਪ੍ਰਧਾਨ ਚੌਧਰੀ ਓਮਪ੍ਰਕਾਸ਼ ਚੌਟਾਲਾ ਨੇ ਤੁਰੰਤ ਪ੍ਰਭਾਵ ਨਾਲ ਹਿਸਾਰ ਦੇ ਸਾਂਸਦ ਦੁਸ਼ਿਅੰਤ ਚੌਟਾਲਾ ਤੇ ਦਿੱਗਵਿਜੇ ਚੌਟਾਲਾ ਨੂੰ ਇਨੈਲੋ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਰਖ਼ਾਸਤ ਕਰ ਦਿੱਤਾ ਹੈ। ਉਨ੍ਹਾਂ ਨੇ ਦੁਸ਼ਿਅੰਤ ਚੌਟਾਲਾ ਨੂੰ ਪਾਰਲੀਮੈਂਟ ਵਿੱਚ ਪਾਰਟੀ ਦੀ ਸੰਸਦੀ ਸਮਿਤੀ ਦੀ ਪ੍ਰਧਾਨਗੀ ਤੋਂ ਵੀ ਹਟਾ ਦਿੱਤਾ ਗਿਆ ਹੈ।

ਦੁਸ਼ਿਅੰਤ ਚੌਟਾਲਾ ਤੇ ਦਿੱਗਵਿਜੇ ਸਿੰਘ ਦੋਨੋਂ ਉੱਤੇ ਹੀ 7 ਅਕਤੂਬਰ 2018 ਨੂੰ ਗੋਹਾਨਾ ਵਿੱਚ ਆਯੋਜਿਤ ਚੌਧਰੀ ਦੇਵੀ ਲਾਲ ਦੇ ਜਨਮ ਦਿਨ ਮੌਕੇ ਅਨੁਸ਼ਾਸਨਹੀਣਤਾ, ਹੁੜਦੰਗਬਾਜ਼ੀ ਤੇ ਪਾਰਟੀ ਲੀਡਰਸ਼ਿਪ ਖਿਲਾਫ਼ ਰੋਸ ਪ੍ਰਗਟਾਉਣ ਵਾਲੀ ਨਾਅਰੇਬਾਜ਼ੀ ਦੇ ਆਰੋਪ ਲਗਾਏ ਗਏ ਸਨ। ਚੌਧਰੀ ਓਮਪ੍ਰਕਾਸ਼ ਚੌਟਾਲਾ ਨੇ ਪਾਰਟੀ ਦਫ਼ਤਰ ਨੂੰ ਸੂਚਿਤ ਕੀਤਾ ਹੈ ਕਿ ਅਸਲ ਵਿੱਚ ਇਸ ਮਾਮਲੇ ਵਿੱਚ ਉਨਾਂ ਨੂੰ ਕਿਸੇ ਵੀ ਬਾਹਰੀ ਪ੍ਰਮਾਣ ਦੀ ਜ਼ਰੂਰਤ ਨਹੀਂ ਸੀ ਕਿਉਂਕਿ ਉਹ ਖੁਦ ਇਸ ਆਯੋਜਨ ਵਿੱਚ ਮੌਜੂਦ ਸਨ ਤੇ ਉਨ੍ਹਾਂ ਨੇ ਅਨੁਸ਼ਾਸਨਹੀਣਤਾ ਤੇ ਹੁੜਦੰਗਬਾਜ਼ੀ ਦੀਆਂ ਘਟਨਾਵਾਂ ਖੁਦ ਦੇਖੀਆਂ ਤੇ ਇਹ ਵੀ ਦੇਖਿਆ ਕਿ ਖੁਦ ਉਨ੍ਹਾਂ ਦੇ ਭਾਸ਼ਣ ਵਿੱਚ ਵੀ ਲਗਾਤਾਰ ਰੁਕਾਵਟ ਪਾਈ ਗਈ ਸੀ। ਪ੍ਰੰਤੂ ਫਿਰ ਵੀ ਉਨ੍ਹਾਂ ਨੇ ਇਸ ਪੂਰੇ ਮਾਮਲੇ ਨੂੰ ਅਨੁਸ਼ਾਸਨ ਕਾਰਵਾਈ ਸਮਿਤੀ ਨੂੰ ਸੌਂਪਿਆ ਸੀ। ਸਮਿਤੀ ਇਸ ਫੈਸਲੇ ਤੇ ਪਹੁੰਚੀ ਹੈ ਕਿ ਦੋਨੋਂ ਹੀ ਇਨ੍ਹਾਂ ਆਰੋਪਾਂ ਦੇ ਦੋਸ਼ੀ ਹਨ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਦੇਖਦੇ ਹੋਏ ਕਿ ਦੁਸ਼ਿਅੰਤ ਚੌਟਾਲਾ ਤੇ ਦਿੱਗਵਿਜੇ ਸਿੰਘ ਉਨ੍ਹਾਂ ਦੇ ਆਪਣੇ ਪਰਿਵਾਰ ਦੇ ਹੀ ਮੈਂਬਰ ਸਨ ਇਸ ਲਈ ਉਨ੍ਹਾਂ ਦੇ ਵਿਰੁੱਧ ਕੋਈ ਕਾਰਵਾਈ ਕਰਨਾ ਉਨ੍ਹਾਂ ਲਈ ਆਸਾਨ ਫੈਸਲਾ ਨਹੀਂ ਸੀ। ਪਰ ਉਹ ਚੌਧਰੀ ਦੇਵੀਲਾਲ ਦੇ ਸਿਧਾਂਤਾ ਤੇ ਆਦਰਸ਼ਾਂ ਦੀ ਪਾਲਣਾ ਕਰਦੇ ਰਹੇ ਹਨ ਤੇ ਉਹ ਇਹ ਮੰਨਦੇ ਹਨ ਕਿ ਪਾਰਟੀ ਕਿਸੇ ਵੀ ਵਿਅਕਤੀ ਵਿਸ਼ੇਸ਼ ਜਾਂ ਪਰਿਵਾਰ ਦੇ ਮੈਂਬਰ ਤੋਂ ਵੱਡੀ ਨਹੀਂ ਹੁੰਦੀ। ਅੰਤ ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਅਨੁਸ਼ਾਸਨ ਕਾਰਵਾਈ ਸਮਿਤੀ ਦੀਆਂ ਸਿਫਾਰਿਸ਼ਾਂ ਨਾਲ ਸਹਿਮਤ ਹਨ। ਉਨ੍ਹਾਂ ਨੇ ਪਾਰਟੀ ਦਫ਼ਤਰ ਨੂੰ ਇਹ ਨਿਰਦੇਸ਼ ਦਿੱਤਾ ਕਿ ਉਨ੍ਹਾਂ ਦੇ ਬਰਖਾਸਤਗੀ ਦੇ ਫੈਸਲੇ ਨੂੰ ਤੁਰੰਤ ਪ੍ਰਭਾਵ ਤੋਂ ਲਾਗੂ ਕੀਤਾ ਜਾਵੇ।

 
First published: November 2, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...