• Home
  • »
  • News
  • »
  • national
  • »
  • INSIDE STORY WHAT TRANSPIRED AT THE FEROZEPUR FLYOVER WHERE PM MODI GOT STUCK FOR 20 MINS GH AP AS

Inside Story : ਫਿਰੋਜ਼ਪੁਰ ਫਲਾਈਓਵਰ 'ਤੇ PM ਮੋਦੀ ਆਖਰ ਕਿਉਂ 20 ਮਿੰਟਾਂ ਤੱਕ ਫਸੇ ਰਹੇ?

ਪੰਜਾਬ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ News18.com ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਦਾ ਪੂਰਾ ਰਸਤਾ ਇੱਕ ਸੰਵੇਦਨਸ਼ੀਲ ਖੇਤਰ ਵਿੱਚੋਂ ਲੰਘਣਾ ਸੀ ਪਰ ਪੰਜਾਬ ਪੁਲਿਸ ਐਸਪੀਜੀ ਨੂੰ ਰਸਤਾ ਸਾਫ਼ ਹੋਣ ਦਾ ਭਰੋਸਾ ਦੇਣ ਦੇ ਬਾਵਜੂਦ ਪ੍ਰਧਾਨ ਮੰਤਰੀ ਨੂੰ ਸੁਰੱਖਿਅਤ ਰਸਤਾ ਦੇਣ ਵਿੱਚ ਅਸਫਲ ਰਹੀ। ਹੁਣ ਜਾਂਚ ਤੋਂ ਬਾਅਦ ਹੀ ਇਸ ਮਾਮਲੇ ਦੇ ਮੁੱਖ ਦੋਸ਼ੀਆਂ ਦਾ ਪਤਾ ਲੱਗੇਗਾ।

Inside Story : ਫਿਰੋਜ਼ਪੁਰ ਫਲਾਈਓਵਰ 'ਤੇ PM ਮੋਦੀ ਆਖਰ ਕਿਉਂ 20 ਮਿੰਟਾਂ ਤੱਕ ਫਸੇ ਰਹੇ?

  • Share this:
ਪਿੰਡ ਪਿਆਰੇਆਣਾ ਨੇੜੇ ਮੋਗਾ-ਫਿਰੋਜ਼ਪੁਰ ਮੁੱਖ ਮਾਰਗ 'ਤੇ ਬੁੱਧਵਾਰ ਨੂੰ ਜੋ ਹੋਇਆ ਉਸ ਤੋਂ ਤੇ ਸਾਰਾ ਦੇਸ਼ ਵਾਕਿਫ ਹੈ ਪਰ ਉਸ ਦੇ ਪਿੱਛੇ ਕੀ ਕਰਾਨ ਸਨ ਤੇ ਕਿਵੇਂ ਦੇਸ਼ ਦੇ ਪ੍ਰਧਾਨ ਮੰਤਕੀ ਦੀ ਸੁਰੱਖਿਆ ਵਿੱਚ ਇੰਨੀ ਵੱਡੀ ਚੂਕ ਹੋਈ, ਇਹ ਵੱਡੇ ਸਵਾਲ ਬਣੇ ਹੋਏ ਹਨ।

News18.com ਨੂੰ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਕੇਂਦਰ ਵਿੱਚ ਇਸ ਗੱਲ ਨੂੰ ਲੈ ਕੇ ਬਹੁਤ ਚਿੰਤਾ ਬਣੀ ਹੋਈ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਫ਼ਲਾ ਭਾਰਤ-ਪਾਕਿਸਤਾਨ ਸਰਹੱਦ ਤੋਂ ਸਿਰਫ਼ 30 ਕਿਲੋਮੀਟਰ ਦੂਰ, ਦੁਪਹਿਰ 1:30 ਵਜੇ ਦੇ ਕਰੀਬ 20 ਮਿੰਟਾਂ ਤੱਕ ਇੱਕ ਫਲਾਈਓਵਰ ਦੇ ਉੱਪਰ ਰੁਕਿਆ ਰਿਹਾ ਤੇ ਕੁਝ ਪ੍ਰਦਰਸ਼ਨਕਾਰੀ ਪ੍ਰਧਾਨ ਮੰਤਰੀ ਦੀ ਗੱਡੀ ਤੋਂ ਕਰੀਬ 150 ਮੀਟਰ ਦੂਰ ਖੜ੍ਹੇ ਸਨ।

ਐਸਪੀਜੀ ਨੇ ਪ੍ਰਧਾਨ ਮੰਤਰੀ ਦੀ ਕਾਰ ਨੂੰ ਘੇਰਨ ਲਈ ਆਪਣੇ ਵਾਹਨਾਂ ਨੂੰ ਰਣਨੀਤਕ ਤੌਰ 'ਤੇ ਸੜਕ 'ਤੇ ਪਾਰਕ ਕਰਨ ਲਿਆ ਸੀ। ਇਹ ਇਲਾਕਾ ਪਿਛਲੇ ਸਮੇਂ ਦੌਰਾਨ ਡਰੋਨ ਅਤੇ ਟਿਫਿਨ ਬੰਬਾਂ ਦੀ ਸੂਚਨਾ ਮਿਲਣ ਕਾਰਨ ਹਮੇਸ਼ਾ ਹਾਈ ਅਲਰਟ 'ਤੇ ਰਿਹਾ ਹੈ।

ਕੇਂਦਰ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਲਗਭਗ 100 ਕਿਲੋਮੀਟਰ ਦਾ ਮੋਗਾ-ਫਿਰੋਜ਼ਪੁਰ ਹਾਈਵੇਅ ਪ੍ਰਵਾਨਿਤ "contingency route" ਸੀ, ਜੇਕਰ ਪ੍ਰਧਾਨ ਮੰਤਰੀ ਬਠਿੰਡਾ ਤੋਂ ਫਿਰੋਜ਼ਪੁਰ ਤੱਕ ਉਡਾਣ ਨਹੀਂ ਭਰਦੇ ਤਾਂ ਇਸ ਸੜਕੀ ਮਾਰਗ ਨੂੰ ਰੱਖਿਆ ਗਿਆ ਸੀ। ਪ੍ਰਧਾਨ ਮੰਤਰੀ ਨੇ ਕੁਝ ਦਿਨ ਪਹਿਲਾਂ ਬਿਨਾਂ ਕਿਸੇ ਰੁਕਾਵਟ ਦੇ ਦਿੱਲੀ ਤੋਂ ਮੇਰਠ ਤੱਕ ਲੰਮੀ ਸੜਕ ਦੀ ਯਾਤਰਾ ਕੀਤੀ ਸੀ।

ਪੰਜਾਬ ਪੁਲਿਸ ਨੇ ਐਸਪੀਜੀ ਨੂੰ ਭਰੋਸਾ ਦਿੱਤਾ ਸੀ ਕਿ ਜਦੋਂ ਪ੍ਰਧਾਨ ਮੰਤਰੀ ਬਠਿੰਡਾ ਤੋਂ ਸੜਕੀ ਰਸਤੇ ਰਾਹੀਂ ਜਾਣਗੇ ਤਾਂ ਰਸਤਾ ਸਾਫ਼ ਹੋਵੇਗਾ ਅਤੇ ਸੁਰੱਖਿਆ ਦਾ ਭਰੋਸਾ ਦਿੱਤਾ ਗਿਆ ਸੀ। ਮੰਗਲਵਾਰ ਸ਼ਾਮ ਨੂੰ ਭਾਰਤੀ ਕਿਸਾਨ ਸੰਘਰਸ਼ ਸਮਿਤੀ ਵੱਲੋਂ ਇਹ ਰਸਤਾ ਜਾਮ ਕਰ ਦਿੱਤਾ ਗਿਆ ਸੀ ਪਰ ਗੱਲਬਾਤ ਤੋਂ ਬਾਅਦ ਤੜਕੇ ਤੱਕ ਇਸ ਨੂੰ ਸਾਫ਼ ਕਰ ਦਿੱਤਾ ਗਿਆ ਸੀ।

ਪੰਜਾਬ ਸਰਕਾਰ ਵੱਲੋਂ ਵੀ ਲਿਖਤੀ ਭਰੋਸਾ ਦਿੱਤਾ ਗਿਆ ਸੀ। ਪਰ ਬੁੱਧਵਾਰ ਸਵੇਰੇ 11 ਵਜੇ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ 50 ਆਗੂ ਸੁਰਜੀਤ ਸਿੰਘ ਫੂਲ ਦੀ ਅਗਵਾਈ ਹੇਠ ਪਿੰਡ ਪਿਆਰੇਆਣਾ ਨੇੜੇ ਹਾਈਵੇਅ ’ਤੇ ਪੁੱਜੇ ਅਤੇ ਪ੍ਰਧਾਨ ਮੰਤਰੀ ਦੀ ਰੈਲੀ ਵਾਲੀ ਥਾਂ ਤੋਂ ਕਰੀਬ 8 ਕਿਲੋਮੀਟਰ ਪਹਿਲਾਂ ਟਰਾਲੀਆਂ ਸਮੇਤ ਸੜਕ ’ਤੇ ਜਾਮ ਲਾ ਦਿੱਤਾ।

ਇੱਕ ਸਪੀਕਰ ਤੋਂ ਸਥਾਨਕ ਪਿੰਡ ਵਾਸੀਆਂ ਨੂੰ ਪਿਆਰੇਨਾਨਾ ਤੋਂ ਇਕੱਠਾ ਹੋਣ ਦੀਆਂ ਘੋਸ਼ਣਾਵਾਂ ਕੀਤੀਆਂ ਗਈਆਂ ਅਤੇ ਜਲਦੀ ਹੀ ਲਗਭਗ 150 ਪ੍ਰਦਰਸ਼ਨਕਾਰੀਆਂ ਦੀ ਭੀੜ ਹਾਈਵੇਅ 'ਤੇ ਆ ਗਈ। ਉਦੋਂ ਤੱਕ ਪ੍ਰਧਾਨ ਮੰਤਰੀ ਨੇ ਬਠਿੰਡਾ ਤੋਂ ਬਾਜਾਖਾਨਾ-ਕੋਟਕਪੂਰਾ-ਫਰੀਦਕੋਟ ਰੂਟ ਫਿਰੋਜ਼ਪੁਰ ਲਈ ਰਵਾਨਾ ਕੀਤਾ ਸੀ।

News18.com ਨੇ ਸੁਰਜੀਤ ਸਿੰਘ ਫੂਲ ਨਾਲ ਗੱਲ ਕੀਤੀ, ਜਿਸ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨੂੰ ਰੋਕਣ ਦਾ ਕੋਈ ਇਰਾਦਾ ਨਹੀਂ ਸੀ ਅਤੇ, ਅਸਲ ਵਿੱਚ, ਉਨ੍ਹਾਂ ਨੂੰ ਇਹ ਵੀ ਪਤਾ ਨਹੀਂ ਸੀ ਕਿ ਪ੍ਰਧਾਨ ਮੰਤਰੀ ਉਦੋਂ ਤੱਕ ਸੜਕ ਤੋਂ ਲੰਘਣਗੇ ਜਦੋਂ ਤੱਕ ਪੰਜਾਬ ਪੁਲਿਸ ਉਨ੍ਹਾਂ ਨੂੰ ਰਸਤਾ ਖਾਲੀ ਕਰਨ ਲਈ ਨਹੀਂ ਆਖਦੀ। ਫੂਲ ਨੇ ਕਿਹਾ “ਸਾਨੂੰ ਨਹੀਂ ਪਤਾ ਸੀ ਕਿ ਪ੍ਰਧਾਨ ਮੰਤਰੀ ਸੜਕ ਰਾਹੀਂ ਆ ਰਹੇ ਹਨ।

ਪਿੰਡ ਵਾਸੀਆਂ ਨੇ ਸਾਨੂੰ ਬਾਅਦ ਵਿੱਚ ਦੱਸਿਆ ਕਿ ਇਹ ਫਲਾਈਓਵਰ 'ਤੇ ਪ੍ਰਧਾਨ ਮੰਤਰੀ ਦਾ ਕਾਫਲਾ ਸੀ। ਪ੍ਰਧਾਨ ਮੰਤਰੀ ਦੇ ਕਾਫਲੇ ਨੂੰ ਰੋਕਣ ਦੀ ਕੋਈ ਯੋਜਨਾ ਨਹੀਂ ਸੀ। ਸਾਨੂੰ ਪੁਲਿਸ ਦੁਆਰਾ ਦੁਪਹਿਰ 12:30 ਵਜੇ ਤੋਂ ਦੁਪਹਿਰ 1 ਵਜੇ ਦੇ ਕਰੀਬ ਦੱਸਿਆ ਗਿਆ ਕਿ ਸਾਨੂੰ ਸੜਕ ਖਾਲੀ ਕਰਨੀ ਪਵੇਗੀ… ਅਸੀਂ ਇਸ 'ਤੇ ਵਿਸ਼ਵਾਸ ਨਹੀਂ ਕਰ ਸਕੇ ਅਤੇ ਅਸੀਂ ਸੋਚਿਆ ਕਿ ਉਹ ਸਾਡੇ ਨਾਲ ਝੂਠ ਬੋਲ ਰਹੇ ਹਨ। ਆਮ ਤੌਰ 'ਤੇ, ਕਾਫਲੇ ਦੇ ਲੰਘਣ ਤੋਂ ਘੱਟੋ-ਘੱਟ 2-3 ਘੰਟੇ ਪਹਿਲਾਂ ਪ੍ਰਧਾਨ ਮੰਤਰੀ ਲਈ ਰਸਤਾ ਸਾਫ਼ ਕਰ ਦਿੱਤਾ ਜਾਂਦਾ ਹੈ।”

ਫਿਰੋਜ਼ਪੁਰ ਅਤੇ ਮੋਗਾ ਦੇ ਐਸਐਸਪੀ ਦੋਵਾਂ ਦੀ ਭੂਮਿਕਾ ਹੁਣ ਇਸ ਕੁਤਾਹੀ ਲਈ ਸ਼ੱਕ ਦੇ ਘੇਰੇ ਵਿੱਚ ਹੈ ਅਤੇ ਪੰਜਾਬ ਸਰਕਾਰ ਨੇ ਵੀਰਵਾਰ ਨੂੰ ਇੱਕ ਸੇਵਾਮੁਕਤ ਜੱਜ ਦੀ ਅਗਵਾਈ ਹੇਠ ਜਾਂਚ ਸ਼ੁਰੂ ਕੀਤੀ ਹੈ ਤਾਂ ਜੋ ਪ੍ਰਧਾਨ ਮੰਤਰੀ ਦੀ ਫੇਰੀ ਦੌਰਾਨ ਹੋਈਆਂ ਖਾਮੀਆਂ ਬਾਰੇ ਤਿੰਨ ਦਿਨਾਂ ਵਿੱਚ ਰਿਪੋਰਟ ਦਿੱਤੀ ਜਾ ਸਕੇ। ਭਾਜਪਾ ਦਾ ਦੋਸ਼ ਹੈ ਕਿ ਪ੍ਰਧਾਨ ਮੰਤਰੀ ਦੇ ਰੂਟ ਦੇ ਵੇਰਵੇ ਲੀਕ ਹੋਣਾ ਤੇ ਬਾਅਦ ਵਿੱਚ ਹਾਈਵੇਅ 'ਤੇ ਜਾਮ ਲੱਗਣਾ ਪੰਜਾਬ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਮਿਲੀਭੁਗਤ ਕਾਰਨ ਹੋਇਆ ਸੀ।

ਕਿਉਂਕਿ ਹਾਈਵੇਅ ਆਵਾਜਾਈ ਲਈ ਖੁੱਲ੍ਹਾ ਸੀ ਅਤੇ ਭਾਜਪਾ ਸਮਰਥਕਾਂ ਨਾਲ ਬੱਸਾਂ ਵੀ ਰੈਲੀ ਵਾਲੀ ਥਾਂ ਵੱਲ ਜਾ ਰਹੀਆਂ ਸਨ, ਫਲਾਈਓਵਰ 'ਤੇ ਪ੍ਰਧਾਨ ਮੰਤਰੀ ਦਾ ਕਾਫਲਾ ਅੱਗੇ ਦੇ ਇੱਕ ਸਿਰੇ ਤੋਂ ਪ੍ਰਦਰਸ਼ਨਕਾਰੀਆਂ ਅਤੇ ਪਿਛਲੇ ਪਾਸੇ ਭਾਜਪਾ ਸਮਰਥਕਾਂ ਵਿਚਕਾਰ ਫਸ ਗਿਆ। ਲਗਾਤਾਰ ਲੱਗੇ ਜਾਮ ਕਾਰਨ ਐਸਪੀਜੀ ਨੂੰ ਸੀਐਮਓ ਤੋਂ ਕੋਈ ਜਵਾਬ ਨਾ ਮਿਲਣ ਕਾਰਨ, ਪ੍ਰਧਾਨ ਮੰਤਰੀ 20 ਮਿੰਟ ਬਾਅਦ ਵਾਪਸ ਪਰਤ ਗਏ।

ਇਸ ਪੂਰੇ ਮਾਮਲੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਪੱਸ਼ਟ ਕੀਤਾ ਹੈ ਕਿ ਉਹ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਲਈ ਕਿਸੇ ਵੀ ਤਰ੍ਹਾਂ ਦੀ ਤਾਕਤ ਦੀ ਵਰਤੋਂ ਕਰਨ ਤੋਂ ਇਨਕਾਰ ਕਰਦੇ ਹਨ ਕਿਉਂਕਿ ਇਸ ਨਾਲ ਹਿੰਸਾ ਹੋ ਸਕਦੀ ਸੀ। ਇਸ ਫੈਸਲੇ ਦੇ ਪਿੱਛੇ ਉਨ੍ਹਾਂ ਨੇ 2015 ਦੀ ਘਟਨਾ ਦਾ ਹਵਾਲਾ ਦਿੱਤਾ ਜਦੋਂ ਪੰਜਾਬ ਪੁਲਿਸ ਨੂੰ ਫਰੀਦਕੋਟ ਦੇ ਨੇੜਲੇ ਕੋਟਕਪੂਰਾ ਅਤੇ ਬਰਗਾੜੀ ਖੇਤਰਾਂ ਵਿੱਚ ਤਾਕਤ ਦੀ ਵਰਤੋਂ ਕਰਨੀ ਪਈ ਸੀ ਜਿਸ ਕਾਰਨ ਪ੍ਰਦਰਸ਼ਨਕਾਰੀਆਂ ਦੀਆਂ ਮੌਤਾਂ ਹੋਈਆਂ ਸਨ ਅਤੇ ਰਾਜ ਵਿੱਚ ਸਿਆਸੀ ਉਥਲ-ਪੁਥਲ ਹੋਈ ਸੀ।

ਪੰਜਾਬ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ News18.com ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਦਾ ਪੂਰਾ ਰਸਤਾ ਇੱਕ ਸੰਵੇਦਨਸ਼ੀਲ ਖੇਤਰ ਵਿੱਚੋਂ ਲੰਘਣਾ ਸੀ ਪਰ ਪੰਜਾਬ ਪੁਲਿਸ ਐਸਪੀਜੀ ਨੂੰ ਰਸਤਾ ਸਾਫ਼ ਹੋਣ ਦਾ ਭਰੋਸਾ ਦੇਣ ਦੇ ਬਾਵਜੂਦ ਪ੍ਰਧਾਨ ਮੰਤਰੀ ਨੂੰ ਸੁਰੱਖਿਅਤ ਰਸਤਾ ਦੇਣ ਵਿੱਚ ਅਸਫਲ ਰਹੀ। ਹੁਣ ਜਾਂਚ ਤੋਂ ਬਾਅਦ ਹੀ ਇਸ ਮਾਮਲੇ ਦੇ ਮੁੱਖ ਦੋਸ਼ੀਆਂ ਦਾ ਪਤਾ ਲੱਗੇਗਾ।
Published by:Amelia Punjabi
First published: