Home /News /national /

RSS ਦੇ ਕਈ ਵੱਡੇ ਆਗੂ ਅੱਤਵਾਦੀਆਂ ਦੇ ਨਿਸ਼ਾਨੇ ਉਤੇ, ਸਰੁੱਖਿਆ ਏਜੰਸੀਆਂ ਵੱਲੋਂ ਖੁਲਾਸਾ

  • Share this:
    ਆਰਐਸਐਸ (RSS) ਦੇ ਕਈ ਵੱਡੇ ਆਗੂ ਅੱਤਵਾਦੀਆਂ ਦੇ ਨਿਸ਼ਾਨੇ ਉਤੇ ਹਨ। ਇਸ ਦਾ ਖ਼ੁਲਾਸਾ ਖ਼ੂਫੀਆ ਏਜੰਸੀ ਇੰਟੈਲਿਜੈਂਸ ਬਿਊਰੋ ਨੇ ਆਪਣੇ ਹਾਲੀਆ ਇਨਪੁਟ 'ਚ ਕੀਤਾ ਹੈ। ਖ਼ੂਫੀਆ ਖੁਲਾਸੇ 'ਚ ਕਿਹਾ ਗਿਆ ਹੈ ਕਿ ਇਸ ਹਮਲੇ ਲਈ ਆਈਈਡੀ ਜਾਂ ਧਮਾਕੇ ਨਾਲ ਭਰੇ ਵਾਹਨ ਦਾ ਇਸਤੇਮਾਲ ਹੋ ਸਕਦਾ ਹੈ। ਇਹ ਹਮਲਾ ਮਹਾਰਾਸ਼ਟਰ, ਪੰਜਾਬ, ਰਾਜਸਥਾਨ 'ਚ ਹੋ ਸਕਦਾ ਹੈ।

    ਇਸ ਮਹੀਨੇ ਜਾਰੀ ਕੀਤੇ ਗਏ ਨਵੇਂ ਇਨਪੁਟ 'ਚ ਦਾਅਵਾ ਕੀਤਾ ਗਿਆ ਹੈ ਕਿ ਕਿਸੇ ਅੱਤਵਾਦੀ ਸੰਗਠਨ ਨਾਲ ਜੁੜੇ ਅਣਪਛਾਤੇ ਵਿਅਕਤੀ ਆਉਣ ਵਾਲੇ ਦਿਨਾਂ 'ਚ ਆਈਈਡੀ ਜਾਂ ਵੀਬੀ-ਆਈਈਡੀ ਦਾ ਇਸਤੇਮਾਲ ਕਰ ਕੇ ਆਰਐੱਸਐੱਸ ਦਫ਼ਤਰਾਂ 'ਤੇ ਆਗੂਆਂ ਤੇ ਪੁਲਿਸ ਸਟੇਸ਼ਨਾਂ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾ ਰਹੇ ਹਨ।

    ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਇਸ ਨੂੰ ਲੈ ਕੇ ਸਾਰਿਆਂ ਸੂਬਾ ਸਰਕਾਰਾਂ ਨੂੰ ਐਲਰਟ ਕੀਤਾ ਗਿਆ ਹੈ। ਨਾਲ ਹੀ ਉਨ੍ਹਾਂ ਨੇ ਸੁਰੱਖਿਆ ਲਈ ਸਖ਼ਤ ਕਦਮ ਉਠਾਉਣ ਲਈ ਵੀ ਕਿਹਾ ਗਿਆ ਹੈ। ਇਕ ਸਰਕਾਰੀ ਅਧਿਕਾਰੀ ਨੇ ਦਾਅਵਾ ਕੀਤਾ ਕਿ ਮਹਾਰਾਸ਼ਟਰ, ਪੰਜਾਬ, ਦਿੱਲੀ, ਰਾਜਸਥਾਨ, ਯੂਪੀ ਤੇ ਅਸਾਮ ਸਮੇਤ ਹੋਰ ਸੂਬਿਆਂ 'ਚ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਹੈ ਤੇ ਸੁਰੱਖਿਆ ਦੀ ਵੀ ਸਮੀਖਿਆ ਕੀਤੀ ਜਾ ਰਹੀ ਹੈ।
    Published by:Gurwinder Singh
    First published:

    Tags: Attack, RSS, Terrorist

    ਅਗਲੀ ਖਬਰ